Home /News /entertainment /

Alia Bhatt-Ranbir Kapoor: ਰਣਬੀਰ ਕਪੂਰ-ਆਲੀਆ ਭੱਟ ਦਾ ਉਜੈਨ ਵਿੱਚ ਕਿਉਂ ਹੋਇਆ ਵਿਰੋਧ, ਬਜਰੰਗ ਦਲ ਨੇ ਕੀਤਾ ਹੰਗਾਮਾ

Alia Bhatt-Ranbir Kapoor: ਰਣਬੀਰ ਕਪੂਰ-ਆਲੀਆ ਭੱਟ ਦਾ ਉਜੈਨ ਵਿੱਚ ਕਿਉਂ ਹੋਇਆ ਵਿਰੋਧ, ਬਜਰੰਗ ਦਲ ਨੇ ਕੀਤਾ ਹੰਗਾਮਾ

Alia Bhatt-Ranbir Kapoor: ਰਣਬੀਰ ਕਪੂਰ-ਆਲੀਆ ਭੱਟ ਦਾ ਉਜੈਨ ਵਿੱਚ ਕਿਉਂ ਹੋਇਆ, ਬਜਰੰਗ ਦਲ ਨੇ ਕੀਤਾ ਖੂਬ ਹੰਗਾਮਾ

Alia Bhatt-Ranbir Kapoor: ਰਣਬੀਰ ਕਪੂਰ-ਆਲੀਆ ਭੱਟ ਦਾ ਉਜੈਨ ਵਿੱਚ ਕਿਉਂ ਹੋਇਆ, ਬਜਰੰਗ ਦਲ ਨੇ ਕੀਤਾ ਖੂਬ ਹੰਗਾਮਾ

Alia Bhatt-Ranbir Kapoor In Ujjain: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਆਪਣੀ ਫਿਲਮ ਬ੍ਰਹਮਾਸਤਰ (Brahmāstra) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਇਹ ਫਿਲਮ 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਹਾਲ ਦੋਵੇਂ ਸਿਤਾਰੇ ਆਪਣੀ ਫਿਲਮ ਦੇ ਪਰਮੋਸ਼ਨ ਵਿੱਚ ਵਿਅਸਤ ਹਨ। ਇਸ ਵਿਚਕਾਰ ਰਣਬੀਰ ਅਤੇ ਆਲੀਆ ਮੰਗਲਵਾਰ ਸ਼ਾਮ ਨੂੰ ਮਹਾਕਾਲ ਮੰਦਰ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ। ਦੇਵੋਂ ਸਿਤਾਰੇ ਆਪਣੀ ਫਿਲਮ 'ਬ੍ਰਹਮਾਸਤਰ' ਦੀ ਸਫਲਤਾ ਲਈ ਇੱਥੇ ਵਿਸ਼ੇਸ਼ ਤੌਰ 'ਤੇ ਪ੍ਰਾਰਥਨਾ ਕਰਨ ਪਹੁੰਚੇ ਸਨ।

ਹੋਰ ਪੜ੍ਹੋ ...
  • Share this:

Alia Bhatt-Ranbir Kapoor In Ujjain: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਆਪਣੀ ਫਿਲਮ ਬ੍ਰਹਮਾਸਤਰ (Brahmāstra) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਇਹ ਫਿਲਮ 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਹਾਲ ਦੋਵੇਂ ਸਿਤਾਰੇ ਆਪਣੀ ਫਿਲਮ ਦੇ ਪਰਮੋਸ਼ਨ ਵਿੱਚ ਵਿਅਸਤ ਹਨ। ਇਸ ਵਿਚਕਾਰ ਰਣਬੀਰ ਅਤੇ ਆਲੀਆ ਮੰਗਲਵਾਰ ਸ਼ਾਮ ਨੂੰ ਮਹਾਕਾਲ ਮੰਦਰ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ। ਦੇਵੋਂ ਸਿਤਾਰੇ ਆਪਣੀ ਫਿਲਮ 'ਬ੍ਰਹਮਾਸਤਰ' ਦੀ ਸਫਲਤਾ ਲਈ ਇੱਥੇ ਵਿਸ਼ੇਸ਼ ਤੌਰ 'ਤੇ ਪ੍ਰਾਰਥਨਾ ਕਰਨ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਨੇ ਮਹਾਕਾਲ ਮੰਦਰ ਦੇ ਮੁੱਖ ਅਤੇ ਵੀਵੀਆਈਪੀ ਸ਼ੰਖ ਗੇਟਾਂ 'ਤੇ ਹੰਗਾਮਾ ਕਰ ਦਿੱਤਾ।

ਰਣਬੀਰ ਅਤੇ ਆਲੀਆ ਦਾ ਉਜੈਨ ਵਿੱਚ ਵਿਰੋਧ

ਦਰਅਸਲ, ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਨੇ ਇੰਨਾਂ ਵੱਡਾ ਹੰਗਾਮਾ ਕੀਤਾ ਕਿ ਰਣਬੀਰ ਕਪੂਰ, ਆਲੀਆ ਭੱਟ ਅਤੇ ਅਯਾਨ ਮੁਖਰਜੀ ਸਿੱਧੇ ਉਜੈਨ ਕਲੈਕਟਰ ਆਸ਼ੀਸ਼ ਸਿੰਘ ਦੇ ਘਰ ਚਲੇ ਗਏ। ਦੱਸ ਦੇਈਏ ਕਿ ਹਿੰਦੂ ਸੰਗਠਨ ਦੇ ਕਾਰਕੁਨ ਰਣਬੀਰ ਅਤੇ ਆਲੀਆ ਨੂੰ ਕਾਲੇ ਝੰਡੇ ਦਿਖਾਉਣ ਦੇ ਇਰਾਦੇ ਨਾਲ ਪਹੁੰਚੇ ਸਨ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ। ਬਜਰੰਗ ਦਲ ਦੇ ਵਰਕਰਾਂ ਮੁਤਾਬਕ ਰਣਬੀਰ ਨੇ ਖੁਦ ਦੱਸਿਆ ਹੈ ਕਿ ਉਹ ਬੀਫ ਖਾਂਦੇ ਹਨ। ਅਜਿਹੇ 'ਚ ਪ੍ਰਸ਼ਾਸਨ ਨੂੰ ਜਵਾਬ ਦੇਣਾ ਹੋਵੇਗਾ ਕਿ ਬੀਫ ਖਾਣ ਵਾਲਿਆਂ ਨੂੰ ਮੰਦਰ 'ਚ ਕਿਵੇਂ ਐਂਟਰੀ ਦਿੱਤੀ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਬ੍ਰਹਮਾਸਤਰ ਦੀ ਐਡਵਾਂਸ ਬੁਕਿੰਗ ਚ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ। 'ਬ੍ਰਹਮਾਸਤਰ' ਨੇ ਐਡਵਾਂਸ ਬੁਕਿੰਗ ਤੋਂ 7.67 ਕਰੋੜ ਰੁਪਏ ਕਮਾਏ ਹਨ। ਫਿਲਮ ਵਿੱਚ ਤੁਹਾਨੂੰ ਸਾਉਥ ਸਟਾਰ ਨਾਗਾਅਰਜੁਨ ਦਾ ਜਲਵਾ ਵੀ ਦੇਖਣ ਨੂੰ ਮਿਲੇਗਾ। ਜਿਸਦਾ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Published by:Rupinder Kaur Sabherwal
First published:

Tags: Alia bhatt, Bollywood, Entertainment, Entertainment news, Ranbir Kapoor