ਕਮਲ ਹਸਨ ਦੀ ਕੁੜੀ ਅਕਸ਼ਰਾ ਹਸਨ ਦੀਆਂ ਪ੍ਰਾਈਵੇਟ ਫੋਟੋਆਂ ਲੀਕ, ਕਿਹਾ, 'ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ'


Updated: November 8, 2018, 12:24 PM IST
ਕਮਲ ਹਸਨ ਦੀ ਕੁੜੀ ਅਕਸ਼ਰਾ ਹਸਨ ਦੀਆਂ ਪ੍ਰਾਈਵੇਟ ਫੋਟੋਆਂ ਲੀਕ, ਕਿਹਾ, 'ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ'
ਕਮਲ ਹਸਨ ਦੀ ਕੁੜੀ ਅਕਸ਼ਰਾ ਹਸਨ ਦੀਆਂ ਪ੍ਰਾਈਵੇਟ ਫੋਟੋਆਂ ਲੀਕ, ਕਿਹਾ, 'ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ'

Updated: November 8, 2018, 12:24 PM IST
ਪਿਛਲੇ ਦਿਨੀਂ ਅਦਾਕਾਰ ਕਮਲ ਹਸਨ ਦੀ ਬੇਟੀ ਅਕਸ਼ਰਾ ਹਸਨ ਦੀਆਂ ਕੁੱਝ ਪ੍ਰਾਈਵੇਟ ਫੋਟੋਆਂ ਇੰਟਰਨੈੱਟ ਉੱਤੇ ਲੀਕ ਹੋ ਗਈਆਂ। ਅਕਸ਼ਰਾ ਹਸਨ ਨੇ ਬਾੱਲੀਵੁਡ ਵਿੱਚ ਅਮਿਤਾਭ ਬੱਚਨ ਦੀ ਫ਼ਿਲਮ ਸ਼ਮਿਤਾਭ ਨਾਲ ਕਦਮ ਰੱਖਿਆ ਸੀ। ਇਸ ਹਰਕਤ ਤੋਂ ਬਾਅਦ ਅਕਸ਼ਰਾ ਨੇ ਟਵੀਟ ਕਰਕੇ ਉਨ੍ਹਾਂ ਲੋਕਾਂ ਉੱਤੇ ਗੁੱਸਾ ਕੱਢਿਆ ਜਿਨ੍ਹਾਂ ਵੱਲੋਂ ਇਹ ਹਰਕਤ ਕੀਤੀ ਗਈ।

ਅਕਸ਼ਰਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਬਹੁਤ ਹੀ ਬਦਕਿਸਮਤੀ ਵਾਲਾ ਕਾਰਾ ਹੈ। ਜਿਸਨੇ ਮੈਨੂੰ ਅੰਦਰੋਂ ਝਿੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ #MeToo ਅੰਦੋਲਨ ਸ਼ੁਰੂ ਹੋਇਆ ਤੇ ਔਰਤਾਂ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕ ਰਹੀਆਂ ਹਨ ਉੱਥੇ ਹੀ ਹਾਲੇ ਵੀ ਕੁੱਝ ਅਜਿਹੇ ਲੋਕ ਹਨ ਜੋ ਆਪਣੀਆਂ ਅੱਖਾਂ ਸੇਕਣ ਲਈ ਇੱਕ ਨੌਜਵਾਨ ਕੁੜੀ ਦੀਆਂ ਪ੍ਰਾਈਵੇਟ ਫੋਟੋਆਂ ਲੀਕ ਕਰ ਦਿੰਦੇ ਹਨ ਤੇ ਫਿਰ ਭੱਦੇ-ਭੱਦੇ ਕੁਮੈਂਟ ਕਰ ਦਿੰਦੇ ਹਨ।

ਅਕਸ਼ਰਾ ਨੇ ਲਿਖਿਆ ਹੈ ਕਿ ਇਹ ਕਿਸੇ ਵੱਲੋਂ ਵੀ ਸ਼ੇਅਰ ਕੀਤੀਆਂ ਹੋਣ ਪਰ ਜਦੋਂ ਵਾਰ-ਵਾਰ ਕੋਈ ਇਹ ਫੋਟੋਆਂ ਅੱਗੇ ਹੋਰ ਸ਼ੇਅਰ ਕਰਦਾ ਹੈ ਤਾਂ ਉਨ੍ਹਾਂ ਨੂੰ ਦੁੱਖ ਹੁੰਦਾ ਹੈ ਤੇ ਸਾਰਿਆਂ ਦੀ ਸ਼ਮੂਲੀਅਤ ਉਨ੍ਹਾਂ ਨੂੰ ਦੁੱਖ ਦੇ ਰਹੀ ਹੈ। ਅਕਸ਼ਰਾ ਨੇ ਮੁੰਬਈ ਪੁਲਿਸ ਤੇ ਸਾਈਬਰ ਸੈੱਲ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਜੋ ਵੀ ਇਸ ਪਿੱਛੇ ਹੈ ਉਹ ਬਖਸ਼ਿਆ ਨਹੀਂ ਜਾਵੇਗਾ। ਇਸ ਟਵੀਟ ਨੂੰ ਉਨ੍ਹਾਂ ਦੀ ਭੈਣ ਸ਼ਰੁਤੀ ਹਸਨ ਨੇ ਵੀ ਰੀ-ਟਵੀਟ ਕੀਤਾ ਹੈ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ