Home /News /entertainment /

Akshay Kumar: ਅਕਸ਼ੈ ਕੁਮਾਰ ਨੇ ਕੀਤਾ 'Ram Setu' ਦੀ ਰਿਲੀਜ਼ ਡੇਟ ਦਾ ਐਲਾਨ, ਟੀਜ਼ਰ ਲਈ ਰਹੋ ਤਿਆਰ

Akshay Kumar Ram Setu Movie Release date Ott: ਅਕਸ਼ੈ ਕੁਮਾਰ (Akshay Kumar) ਨੂੰ ਬਾਲੀਵੁੱਡ ਦਾ ਖਿਲਾੜੀ ਕੁਮਾਰ ਕਿਹਾ ਜਾਂਦਾ ਹੈ। ਇਸ ਸਾਲ ਉਨ੍ਹਾਂ ਦੀਆਂ ਚਾਰ ਫਿਲਮਾਂ ਰਿਲੀਜ਼ ਹੋਈਆਂ ਹਨ। 'ਬੱਚਨ ਪਾਂਡੇ', 'ਸਮਰਾਟ ਪ੍ਰਿਥਵੀਰਾਜ', 'ਰਕਸ਼ਾ ਬੰਧਨ' ਅਤੇ ਹਾਲ ਹੀ 'ਚ ਓਟੀਟੀ 'ਤੇ ਰਿਲੀਜ਼ ਹੋਈ ਫਿਲਮ 'ਕਟਪੁਤਲੀ'। ਉਹ ਆਪਣੀ ਫਿਲਮਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਫਿਲਹਾਲ ਅਦਾਕਾਰ ਦੀ ਫਿਲਮ ‘ਕਠਪੁਤਲੀ’ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹਾਲਾਂਕਿ ਬਾਕੀ ਫਿਲਮਾਂ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ। ਇਸ ਵਿਚਕਾਰ ਕਲਾਕਾਰ ਦੀ ਫਿਲਮ 'ਰਾਮ ਸੇਤੂ' (Ram Setu) ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Akshay Kumar (@akshaykumar)ਅਦਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਰਾਮ ਸੇਤੂ ਦਾ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਅਕਸ਼ੈ ਕੁਮਾਰ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਸਾਡੇ ਨਾਲ ਜੁੜੋ ਅਤੇ ਇਸ ਰੋਮਾਂਚਕ ਯਾਤਰਾ ਦਾ ਹਿੱਸਾ ਬਣੋ... ਵਿਸ਼ਵ ਭਰ ਵਿੱਚ ਰਾਮ ਸੇਤੂ ਦੀ ਪਹਿਲੀ ਝਲਕ, ਅੱਜ ਦੁਪਹਿਰ 12 ਵਜੇ। ਕੀ ਤੁਸੀਂ ਪੂਰੀ ਤਰ੍ਹਾਂ ਤਿਆਰ ਹੋ? #ਰਾਮਸੇਤੂ। ਅਕਤੂਬਰ 25. ਦੁਨੀਆ ਭਰ ਦੇ ਥੀਏਟਰਾਂ ਵਿੱਚ। ਅੱਜ ਅਦਾਕਾਰ ਫਿਲਮ ਦਾ ਟੀਜ਼ਰ ਰਿਲੀਜ਼ ਕਰ ਸਕਦੇ ਹਨ। ਜਿਸ ਬਾਰੇ ਉਨ੍ਹਾਂ ਬੀਤੇ ਦਿਨ ਖੁਲਾਸਾ ਕੀਤਾ ਸੀ।

ਦਰਅਸਲ, ਅਕਸ਼ੈ ਕੁਮਾਰ ਨੇ ਬੇਟੀ ਦੇ ਜਨਮਦਿਨ ਮੌਕੇ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ 'ਚ ਅਦਾਕਾਰ ਨੇ ਲਿਖਿਆ ਹੈ ਕਿ ਉਹ ਕੱਲ ਯਾਨੀ ਸੋਮਵਾਰ ਨੂੰ ਕੁਝ ਖਾਸ ਲੈ ਕੇ ਆ ਰਹੇ ਹਨ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ਰਾਮ ਸੇਤੂ ਦਾ ਟੀਜ਼ਰ ਜਾਂ ਪਹਿਲਾ ਮੋਸ਼ਨ ਪੋਸਟਰ ਰਿਲੀਜ਼ ਕਰ ਸਕਦੇ ਹਨ। ਰਾਮ ਸੇਤੂ ਅਕਸ਼ੈ ਕੁਮਾਰ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਅਕਸ਼ੈ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ।

Published by:Rupinder Kaur Sabherwal
First published:

Tags: Akshay Kumar, Bollywood, Entertainment, Entertainment news