Home /News /entertainment /

Akshay Kumar: ਅਕਸ਼ੈ ਕੁਮਾਰ ਨੂੰ ਤੰਬਾਕੂ ਦਾ ਵਿਗਿਆਪਨ ਕਰਨਾ ਪਿਆ ਭਾਰੀ, ਲੋਕਾਂ ਤੋਂ ਮੰਗੀ ਮਾਫੀ ਕਹੀ ਇਹ ਗੱਲ

Akshay Kumar: ਅਕਸ਼ੈ ਕੁਮਾਰ ਨੂੰ ਤੰਬਾਕੂ ਦਾ ਵਿਗਿਆਪਨ ਕਰਨਾ ਪਿਆ ਭਾਰੀ, ਲੋਕਾਂ ਤੋਂ ਮੰਗੀ ਮਾਫੀ ਕਹੀ ਇਹ ਗੱਲ

ਅਮਰਨਾਥ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਹੀ ਇਹ ਗੱਲ

ਅਮਰਨਾਥ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਹੀ ਇਹ ਗੱਲ

Akshay Kumar: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ (Akshay Kumar) ਵਿਮਲ ਇਲੈਚੀ ਦੇ ਵਿਗਿਆਪਨ ਵਿੱਚ ਨਜ਼ਰ ਆਏ ਸੀ। ਇਸ ਇਸ਼ਤਿਹਾਰ 'ਚ ਸ਼ਾਹਰੁਖ ਖਾਨ, ਅਜੇ ਦੇਵਗਨ ਨਾਲ ਖਿਲਾਡੀ ਅਕਸ਼ੈ ਕੁਮਾਰ ਨਜ਼ਰ ਆਏ ਸਨ। ਸ਼ਾਹਰੁਖ ਅਤੇ ਅਜੇ ਦੇਵਗਨ ਨੂੰ ਫੈਨਜ਼ ਨੇ ਭਲੇ ਹੀ ਕੁਝ ਨਹੀਂ ਕਿਹਾ ਹੋਵੇ ਪਰ ਅਕਸ਼ੈ ਕੁਮਾਰ ਨੂੰ ਅਜਿਹਾ ਕਰਨ 'ਤੇ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ। ਆਲੋਚਨਾ 'ਚ ਘਿਰੇ ਰਹਿਣ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਨੇ ਲੋਕਾਂ ਤੋਂ ਮਾਫੀ ਮੰਗੀ ਹੈ।

ਹੋਰ ਪੜ੍ਹੋ ...
 • Share this:

  ਅਕਸ਼ੈ ਨੇ ਕਿਉਂ ਮੰਗੀ ਪ੍ਰਸ਼ੰਸਕਾਂ ਤੋਂ ਮਾਫੀ?

  ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹੋਏ ਅਕਸ਼ੈ ਕੁਮਾਰ ਨੇ ਇਸ ਇਸ਼ਤਿਹਾਰ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਤੰਬਾਕੂ ਬਰਾਂਡ (ਵਿਮਲ) ਦਾ ਬ੍ਰਾਂਡ ਅੰਬੈਸਡਰ ਨਹੀਂ ਰਹੇਗਾ। ਇਸ ਫੈਸਲੇ ਬਾਰੇ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਹੈ।

  ਅਕਸ਼ੈ ਕੁਮਾਰ ਨੇ ਟਵੀਟ ਕਰ ਲਿਖਿਆ- ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੇ ਸਾਰਿਆਂ ਤੋਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਵਿੱਚ ਤੁਹਾਡੀਆਂ ਪ੍ਰਤੀਕਿਰਿਆਵਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਕਦੇ ਤੰਬਾਕੂ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਕਦੇ ਵੀ ਨਹੀਂ ਕਰਾਂਗਾ। ਵਿਮਲ ਇਲੈਚੀ ਨਾਲ ਮੇਰੀ ਸਾਂਝ ਬਾਰੇ ਮੈਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ। ਇਸ ਲਈ ਮੈਂ ਪੂਰੀ ਨਿਮਰਤਾ ਨਾਲ ਇਸ ਤੋਂ ਪਿੱਛੇ ਹਟਦਾ ਹਾਂ।

  ਉਨ੍ਹਾਂ ਅੱਗੇ ਲਿਖਿਆ ਕਿ “ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ਼ਤਿਹਾਰਾਂ ਲਈ ਪ੍ਰਾਪਤ ਕੀਤੀ ਫੀਸ ਦੀ ਵਰਤੋਂ ਚੰਗੇ ਕਾਰਨਾਂ ਲਈ ਕਰਾਂਗਾ। ਬ੍ਰਾਂਡ, ਜੇਕਰ ਇਹ ਚਾਹੁੰਦਾ ਹੈ, ਤਾਂ ਇਸ ਵਿਗਿਆਪਨ ਨੂੰ ਉਦੋਂ ਤੱਕ ਪ੍ਰਸਾਰਿਤ ਕਰਨਾ ਜਾਰੀ ਰੱਖ ਸਕਦਾ ਹੈ ਜਦੋਂ ਤੱਕ ਇਸਦੇ ਇਕਰਾਰਨਾਮੇ ਦੀ ਕਾਨੂੰਨੀ ਮਿਆਦ ਪੂਰੀ ਨਹੀਂ ਹੋ ਜਾਂਦੀ। ਪਰ ਮੈਂ ਵਾਅਦਾ ਕਰਦਾ ਹਾਂ ਕਿ ਭਵਿੱਖ ਵਿੱਚ ਮੈਂ ਸਮਝਦਾਰੀ ਨਾਲ ਵਿਕਲਪਾਂ ਦੀ ਚੋਣ ਕਰਾਂਗਾ। ਬਦਲੇ ਵਿੱਚ, ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਦੁਆਵਾਂ ਦੀ ਮੰਗ ਕਰਾਂਗਾ।

  Published by:Rupinder Kaur Sabherwal
  First published:

  Tags: Akshay Kumar, Bollywood, Entertainment news, Hindi Films