HOME » NEWS » Films

ਕਿਉਂ ਅਕਸ਼ੈ ਕੁਮਾਰ ਨੇ ਹੱਥ ਜੋੜ ਕੇ ਟਵਿੰਕਲ ਖੰਨਾ ਤੋਂ ਮੰਗੀ ਮਾਫ਼ੀ, ਬੋਲੇ 'ਮੇਰੇ ਢਿੱਡ ਉੱਤੇ ਲੱਤ ਨਾ ਮਾਰੋ'

News18 Punjabi | News18 Punjab
Updated: May 29, 2020, 10:36 AM IST
share image
ਕਿਉਂ ਅਕਸ਼ੈ ਕੁਮਾਰ ਨੇ ਹੱਥ ਜੋੜ ਕੇ ਟਵਿੰਕਲ ਖੰਨਾ ਤੋਂ ਮੰਗੀ ਮਾਫ਼ੀ, ਬੋਲੇ 'ਮੇਰੇ ਢਿੱਡ ਉੱਤੇ ਲੱਤ ਨਾ ਮਾਰੋ'

  • Share this:
  • Facebook share img
  • Twitter share img
  • Linkedin share img
ਬਾਲੀਵੁੱਡ (Bollywood) ਦੇ ਖਿਡਾਰੀ ਅਕਸ਼ੈ ਕੁਮਾਰ (Akshay Kumar) ਨੂੰ ਇਹ ਨਹੀਂ ਸੀ ਪਤਾ ਕਿ ਇੱਕ ਗਲਤੀ ਉਨ੍ਹਾਂ ਉੱਤੇ ਇੰਨੀ ਭਾਰੀ ਪੈ ਜਾਵੇਗੀ। ਗ਼ਲਤੀ ਅਜਿਹੀ ਜੋ ਸਿੱਧਾ ਵਾਰ ਉਨ੍ਹਾਂ ਦੀ ਰੋਜ਼ੀ ਰੋਟੀ ਉੱਤੇ ਕਰਨ ਵਾਲੀ ਸੀ।
ਦਰਅਸਲ ਅਕਸ਼ੈ ਨੇ ਫੈਂਨਸ ਨੂੰ ਟਵੀਟ (Tweet) ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ਫ਼ਿਲਮ 'ਪੈਡ ਮੈਨ' ਨੂੰ ਦੋ ਸਾਲ ਹੋ ਚੁੱਕੇ ਹਨ। ਇਸ ਟਵੀਟ ਵਿੱਚ ਉਨ੍ਹਾਂ ਨੇ ਇਹ ਗ਼ਲਤੀ ਕੀਤੀ ਕਿ ਉਨ੍ਹਾਂ ਦੀ ਪਤਨੀ ਅਤੇ ਫ਼ਿਲਮ ਦੀ ਪ੍ਰੋਡਿਊਸਰ ਟਵਿੰਕਲ ਖੰਨਾ (Twinkle Khanna) ਨੂੰ ਬਿਲਕੁਲ ਰਾਸ ਨਹੀਂ ਆਈ। ਅਕਸ਼ੈ ਟਵਿੰਕਲ ਦਾ ਨਾਂਅ ਲਿਖਣਾ ਭੁੱਲ ਗਏ ਜਿਸ ਤੋਂ ਬਾਅਦ ਟਵਿੰਕਲ ਨੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਕਲਾਸ ਲਾ ਦਿੱਤੀ। ਜਿਸ ਤੋਂ ਬਾਅਦ ਅਕਸ਼ੈ ਨੂੰ ਸ਼ਰੇਆਮ ਹੱਥ ਜੋੜ ਕੇ ਟਵਿੰਕਲ ਤੋਂ ਮਾਫ਼ੀ (Akshay Kumar apologises to Twinkle Khanna) ਮੰਗਣੀ ਪਈ।
ਅਕਸ਼ੈ ਕੁਮਾਰ (Akshay Kumar) ਨੇ ਜੋ ਟਵੀਟ ਕੀਤਾ ਉਸ ਵਿੱਚ ਉਨ੍ਹਾਂ ਨੇ ਲਿਖਿਆ - ਫ਼ਿਲਮ ਪੈਡ ਮੈਨ ਨੂੰ ਦੋ ਸਾਲ ਪੂਰੇ ਹੋ ਗਏ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇੱਕ ਅਜਿਹੇ ਮੁੱਦੇ ਨੂੰ ਚੁੱਕਣ ਵਿੱਚ ਕਾਮਯਾਬ ਰਹੇ ਜਿਸ ਉੱਤੇ ਲੋਕ ਗੱਲ ਕਰਨ ਤੋਂ ਕਤਰਾਉਂਦੇ ਹਨ। ਇਸ # MenstrualHygieneDay ਮੈਨੂੰ ਉਮੀਦ ਹੈ ਕਿ ਅਸੀਂ ਮਾਸਿਕ ਧਰਮ ਬਾਰੇ ਟੈਬੂ (Taboos) ਨੂੰ ਤੋੜ ਸਕਾਂਗੇ। ਇਸ ਪੋਸਟ ਵਿੱਚ ਉਨ੍ਹਾਂ ਨੇ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਨੂੰ ਟੈਗ ਕੀਤਾ ਸੀ।

First published: May 29, 2020, 10:36 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading