HOME » NEWS » Films

ਹੜ੍ਹ ਪ੍ਰਭਾਵਿਤ ਆਸਾਮ ਅਤੇ ਕਾਜੀਰਾਂਗਾ ਨੈਸ਼ਨਲ ਪਾਰਕ ਲਈ ਅਕਸ਼ੇ ਕੁਮਾਰ ਨੇ ਦਾਨ ਕੀਤੇ 2 ਕਰੋੜ ਰੁਪਏ

News18 Punjab
Updated: July 19, 2019, 11:23 AM IST
ਹੜ੍ਹ ਪ੍ਰਭਾਵਿਤ ਆਸਾਮ ਅਤੇ ਕਾਜੀਰਾਂਗਾ ਨੈਸ਼ਨਲ ਪਾਰਕ ਲਈ ਅਕਸ਼ੇ ਕੁਮਾਰ ਨੇ ਦਾਨ ਕੀਤੇ 2 ਕਰੋੜ ਰੁਪਏ

  • Share this:
ਆਸਾਮ ਅਤੇ ਬਿਹਾਰ 'ਚ ਆਏ ਹੜ੍ਹ ਕਾਰਨ ਮਚੀ ਹਾਹਾਕਾਰ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਮਦਦ ਲਈ ਸਾਹਮਣੇ ਆਏ ਹਨ.

ਉਨ੍ਹਾਂ ਨੇ ਆਸਾਮ ਅਤੇ ਕਾਜੀਰਾਂਗਾ ਨੈਸ਼ਨਲ ਪਾਰਕ ਲਈ 2 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ. ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਰਾਹੀਂ ਸਾਂਝਾ ਕੀਤੀ. ਇਸ ਤੋਂ ਪਹਿਲਾਂ ਰਨਰ ਹਿਮਾ ਦਾਸ ਨੇ ਵੀ ਮਦਦ ਲਈ ਆਪਣੀ ਅੱਧੀ ਤਨਖ਼ਾਹ ਦਾਨ ਕਰਨ ਦਾ ਐਲਾਨ ਕੀਤਾ ਸੀ



ਅਕਸ਼ੇ ਨੇ ਲਿਖਿਆ, " ਆਸਾਮ ਵਿਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ ਵੇਖਣਾ ਦਿਲ ਤੋੜਨ ਵਾਲਾ ਹੈ, ਇਨਸਾਨ ਹੋ ਜਾਂ ਜਾਨਵਰ, ਮੁਸੀਬਤ ਦੀ ਇਸ ਘੜੀ ਵਿਚ ਸਾਰੀਆਂ ਨੂੰ ਸਹਿਯੋਗ ਦੀ ਲੋੜ ਹੈ.

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਈ ਮਹੀਨੇ ਵਿਚ ਓਡੀਸ਼ਾ 'ਚ ਆਏ ਫੇਨੀ ਤੂਫ਼ਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਕਸ਼ੇ ਨੇ 1 ਕਰੋੜ ਰੁਪਏ ਦਾਨ ਕੀਤੇ ਸਨ.
First published: July 19, 2019
ਹੋਰ ਪੜ੍ਹੋ
ਅਗਲੀ ਖ਼ਬਰ