HOME » NEWS » Films

ਬੈਂਗ੍ਰਾਊਂਡ ਡਾਂਸਰਜ ਦੇ ਮਦਦਗਾਰ ਬਣੇ ਅਕਸ਼ੈ ਕੁਮਾਰ,ਹਰ ਮਹੀਨੇ ਭਰਪੇਟ ਭੌਜਨ ਦੇਣ ਦੀ ਉਠਾਈ ਜਿੰਮੇਵਾਰੀ

News18 Punjabi | TRENDING DESK
Updated: May 26, 2021, 1:10 PM IST
share image
ਬੈਂਗ੍ਰਾਊਂਡ ਡਾਂਸਰਜ ਦੇ ਮਦਦਗਾਰ ਬਣੇ ਅਕਸ਼ੈ ਕੁਮਾਰ,ਹਰ ਮਹੀਨੇ ਭਰਪੇਟ ਭੌਜਨ ਦੇਣ ਦੀ ਉਠਾਈ ਜਿੰਮੇਵਾਰੀ
ਬੈਂਗ੍ਰਾਊਂਡ ਡਾਂਸਰਜ ਦੇ ਮਦਦਗਾਰ ਬਣੇ ਅਕਸ਼ੈ ਕੁਮਾਰ,ਹਰ ਮਹੀਨੇ ਭੌਜਨ ਦੇਣ ਦੀ ਉਠਾਈ ਜਿੰਮੇਵਾਰੀ

  • Share this:
  • Facebook share img
  • Twitter share img
  • Linkedin share img
ਮੁੰਬਈ: ਇਨ੍ਹੀਂ ਦਿਨੀਂ ਕੋਵਿਡ -19 ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਰ ਦਿਨ, ਕੋਰੋਨਾ ਦੇ ਟੁੱਟਦੇ ਰਿਕਾਰਡ ਭਾਰਤ ਵਿਚ ਦੇਖੇ ਜਾ ਰਹੇ ਹਨ ।ਇਸ ਦੌਰਾਨ ਅਕਸ਼ੈ ਕੁਮਾਰ ਕੋਰੋਨਾ ਵਾਇਰਸ ਵਿਰੁੱਧ ਭਾਰਤ ਦੀ ਲੜਾਈ ਵਿਚ ਆਪਣਾ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਹਨ। ਰਿਪੋਰਟ ਦੇ ਅਨੁਸਾਰ, ਖ਼ਤਰਿਆਂ ਦੇ ਖਿਡਾਰੀ ਕਹੇ ਜਾਣ ਵਾਲ਼ੇ ਅਕਸ਼ੈ ਕੁਮਾਰ ਨੇ ਹਰ ਮਹੀਨੇ 3,600 ਡਾਂਸਰਾਂ ਨੂੰ ਰਾਸ਼ਨ ਮੁਫਤ ਦੇਣ ਦੀ ਜ਼ਿੰਮੇਵਾਰੀ ਲਈ ਹੈ। ਇਹ ਜਾਣਕਾਰੀ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨੇ ਇਕ ਇੰਟਰਵਿਊ ਦੌਰਾਨ ਦਿੱਤੀ ਹੈ।

ਟਾਈਮਜ਼ ਆੱਫ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਅਕਸੈ ਨੇ ਗਣੇਸ਼ ਅਚਾਰੀਆ ਦੇ ਕਹਿਣ 'ਤੇ ਹਰ ਮਹੀਨੇ ਇੰਡਸਟਰੀ ਦੇ 3,600 ਡਾਂਸਰਾਂ ਨੂੰ ਮੁਫਤ ਰਾਸ਼ਨ ਦੇਣ ਦਾ ਫੈਸਲਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਕੋਰੀਓਗ੍ਰਾਫਰ ਗਣੇਸ਼ ਨੇ ਦੱਸਿਆ ਕਿ ਆਪਣੇ 50 ਵੇਂ ਜਨਮਦਿਨ 'ਤੇ ਅਕਸ਼ੈ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਮਦਦ ਕਰ ਸਕਦੇ ਹਨ ।ਇਸ ਤੋਂ ਬਾਅਦ ਗਣੇਸ਼ ਨੇ ਅਕਸੈ ਨੂੰ 1,600 ਜੂਨੀਅਰ ਡਾਂਸਰਾਂ ਅਤੇ ਉਦਯੋਗ ਦੇ 2,000 ਬੈਗ੍ਰਾਊਂਡ ਵਾਲੇ ਡਾਂਸਰਾਂ ਦੀ ਮਦਦ ਕਰਨ ਲਈ ਬੇਨਤੀ ਕੀਤੀ। ਅਕਸ਼ੈ ਨੇ ਗਣੇਸ਼ ਦੀ ਬੇਨਤੀ ਸਵੀਕਾਰ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਡਾਂਸਰ ਜਾਂ ਕੋਰੀਓਗ੍ਰਾਫਰ ਨੂੰ ਹਰ ਮਹੀਨੇ ਪੈਸੇ ਜਾਂ ਰਾਸ਼ਨ ਕਿੱਟ ਦਿੱਤੀ ਜਾਵੇਗੀ ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬਾਲੀਵੁੱਡ ਦੇ ਖਿਡਾਰੀ ਲੋਕਾਂ ਦੀ ਇਸ ਤਰ੍ਹਾਂ ਮਦਦ ਕਰਨ ਲਈ ਅੱਗੇ ਆਏ ਹਨ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਭਾਰਤ ਦੀ ਲੜਾਈ ਵਿਚ ਯੋਗਦਾਨ ਪਾਇਆ ਹੈ। ਹਾਲ ਹੀ ਵਿੱਚ, ਟਵਿੰਕਲ ਖੰਨਾ ਅਤੇ ਅਕਸੈ ਕੁਮਾਰ ਨੇ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਆਕਸੀਜਨ ਸਿਲੰਡਰ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਟਵਿੰਕਲ ਖੰਨਾ ਨੇ ਇਹ ਜਾਣਕਾਰੀ ਦਿੱਤੀ। ਉਸਨੇ ਆਪਣੇ ਟਵਿੱਟਰ ਅਕਾਉਂਟ ਰਾਹੀਂ ਦੱਸਿਆ ਕਿ ਅਕਸ਼ੈ ਕੁਮਾਰ ਨੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਉਣ ਲਈ 100 ਆਕਸੀਜਨ ਸਿਲੰਡਰ ਦਾਨ ਕੀਤੇ ਹਨ। ਸਮੇਂ-ਸਮੇਂ ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮਾਜ ਸੇਵਾ ਦੇ ਕੰਮਾਂ ਲਈ ਅੱਗੇ ਆਉਂਦੀਆਂ ਰਹਿੰਦੀਆਂ ਹਨ । ਕੋਰੋਨਾ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਆਮ ਲੋਕਾਂ ਦੀ ਮਦਦ ਕਰ ਰਹੇ ਹਨ ।
Published by: Ramanpreet Kaur
First published: May 26, 2021, 1:10 PM IST
ਹੋਰ ਪੜ੍ਹੋ
ਅਗਲੀ ਖ਼ਬਰ