HOME » NEWS » Films

ਜਦੋਂ ਅਕਸ਼ੈ ਨੇ ਕਿਹਾ, "ਮੈਨੂੰ ਕਨੇਡਾ ਨਾਲ ਪਿਆਰ ਹੈ", ਤਾਂ ਲੋਕਾਂ ਨੇ ਕਿਹਾ, "ਤੁਸੀਂ ਗੱਦਾਰ ਓ"

News18 Punjab
Updated: December 26, 2018, 3:44 PM IST
ਜਦੋਂ ਅਕਸ਼ੈ ਨੇ ਕਿਹਾ,
ਅਕਸ਼ੈ ਕੁਮਾਰ
News18 Punjab
Updated: December 26, 2018, 3:44 PM IST
ਬਾੱਲੀਵੁਡ ਐਕਟਰ ਅਕਸ਼ੈ ਕੁਮਾਰ ਆਪਣੇ ਇੱਕ ਬਿਆਨ ਕਾਰਣ ਸੋਸ਼ਲ ਮੀਡੀਆ ਉੱਤੇ ਟਰੋਲ ਹੋ ਰਹੇ ਹਨ। ਅਕਸ਼ੈ ਕੁਮਾਰ ਦੇ ਟਰੋਲ ਹੋਣ ਦੀ ਵਜ੍ਹਾ ਉਨ੍ਹਾਂ ਦੀ ਦੇਸ਼ ਭਗਤੀ ਨਾਲ ਜੁੜੀ ਹੈ। ਅਕਸ਼ੈ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਭਗਤੀ ਨਾਲ ਜੁੜੀਆਂ ਫ਼ਿਲਮਾਂ ਵਿੱਚ ਕੰਮ ਕਰ ਰਹੇ ਹਨ ਪਰ ਉਨ੍ਹਾਂ ਦਾ ਇੱਕ ਬਿਆਨ ਆਪਣੀ ਫ਼ਿਲਮ ਦੇ ਉਲਟ ਨਜ਼ਰ ਆ ਰਿਹਾ ਹੈ ਇਸੇ ਕਾਰਣ ਟਵਿੱਟਰ ਉੱਤੇ ਲੋਕ ਉਨ੍ਹਾਂ ਨੂੰ ਬੁਰਾ-ਭਲਾ ਕਹਿ ਰਹੇ ਹਨ।

ਕਾਫੀ ਲੋਕ ਇਸ ਗੱਲ ਤੋਂ ਵਾਕਿਫ ਹਨ ਕਿ ਅਕਸ਼ੈ ਕੁਮਾਰ ਭਾਰਤ ਦੇ ਨਹੀਂ ਕਨੇਡਾ ਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਨੇਡਾ ਨਾਲ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ। ਇਸ ਵੀਡੀਓ ਵਿੱਚ ਅਕਸ਼ੈ ਕਹਿ ਰਹੇ ਹਨ, 'ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਮੇਰਾ ਘਰ ਹੈ। ਟੋਰੰਟੋ ਮੇਰਾ ਘਰ ਹੈ, ਇੱਕ ਵਾਰ ਮੈਂ ਬਾੱਲੀਵੁਡ ਇੰਡਸਟਰੀ ਤੋਂ ਰਿਟਾਇਰ ਹੋ ਜਾਵਾਂ, ਮੈਂ ਇਥੇ ਵਾਪਿਸ ਪਰਤ ਆਵਾਂਗਾ ਤੇ ਇੱਥੇ ਹੀ ਰਹਾਂਗਾ

Loading...
ਅਕਸ਼ੈ ਦਾ ਇਹ ਬਿਆਨ ਸੋਸ਼ਲ ਮੀਡੀਆ ਉਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਟਵਿੱਟਰ ਯੂਜ਼ਰਸ ਉਨ੍ਹਾਂ 'ਤੇ ਦੇਸ਼ ਭਗਤੀ ਦਾ ਝੂਠਾ ਦਿਖਾਵਾ ਕਰਨ ਤੇ ਦੇਸ਼ ਭਗਤੀ ਵੇਚ ਕੇ ਪੈਸੇ ਕਮਾਉਣ ਦਾ ਆਰੋਪ ਲਗਾ ਰਹੇ ਹਨ। ਟਵਿੱਟਰ ਉੱਤੇ ਲੋਕ ਲਿਖ ਰਹੇ ਹਨ ਕਿ ਦੇਸ਼ ਭਗਤੀ ਵੇਚ ਕੇ ਦੇਸ਼ ਦਾ ਪੈਸਾ ਟੋਰੰਟੋ ਵਿੱਚ ਤੇ ਨਸੀਰੁੱਦੀਨ ਸ਼ਾਹ ਨੂੰ ਗੱਦਾਰ ਕਿਹਾ ਜਾ ਰਿਹਾ ਹੈ, ਜਿਸਨੇ ਕੁੱਝ ਕਿਹਾ ਵੀ ਨਹੀਂ ਹੈ।

First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...