HOME » NEWS » Films

27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਮੂਵੀ ਬੇਲ ਬੋਟਮ ਨਾਲ ਮਿਲਣਗੇ ਅਕਸ਼ੈ ਕੁਮਾਰ

News18 Punjabi | News18 Punjab
Updated: June 15, 2021, 6:22 PM IST
share image
27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਮੂਵੀ ਬੇਲ ਬੋਟਮ ਨਾਲ ਮਿਲਣਗੇ ਅਕਸ਼ੈ ਕੁਮਾਰ
27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਮੂਵੀ ਬੇਲ ਬੋਟਮ ਨਾਲ ਮਿਲਣਗੇ ਅਕਸ਼ੈ ਕੁਮਾਰ

  • Share this:
  • Facebook share img
  • Twitter share img
  • Linkedin share img
ਕੋਰੋਨਾ ਕਾਲ ਦੇ ਕਾਰਨ ਬਹੁਤ ਸਾਰੀਆਂ ਫਿਲਮਾਂ ਦੀ ਰਿਲੀਜ਼ ਡੇਟ ਰੁੱਕੀ ਹੋਈ ਸੀ ਪਰ ਹੁਣ ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਸੁਰੱਖੀਆਂ ਬਟੋਰ ਰਹੇ ਹਨ ਅਤੇ ਉਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਬੇਲ ਬੋਟਮ ਦੀ ਰਿਲੀਜ਼ ਡੇਟ ਅਨਾਊਂਸ ਹੋ ਚੁੱਕੀ ਹੈ, ਖਿਲਾੜੀ ਕੁਮਾਰ ਦੇ ਜੋ ਫੈਨ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਉਨਾਂ੍ਹ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਸਾਬਤ ਹੋ ਸਕਦੀ ਹੈ। ਮੂਵੀ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੂੀ ਹੈ। ਜਿਸ ਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਜ਼ਰੀਏ ਹੀ ਦਿੱਤੀ ਹੈ।ਦੱਸਦਈਏ ਕੀ ਪਹਿਲਾਂ ਇਹ ਫਿਲਮ ਅਪ੍ਰੈਲ ਵਿੱਚ ਰਿਲੀਜ਼ ਕੀਤੀ ਜਾਣੀ ਸੀ, ਪਰ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਥੀਏਟਰਾਂ ਨੂੰ ਜਿੰਦਰਾ ਲੱਗ ਗਿਆ, ਜਿਸ ਕਾਰਨ ਹੋਰ ਵੱਡੀਆਂ ਫਿਲਮਾਂ ਦੀ ਤਰ੍ਹਾਂ ਇਸ ਦੀ ਰਿਲੀਜ਼ ਦੀ ਤਰੀਕ ਅਟਕ ਗਈ।





View this post on Instagram






A post shared by Akshay Kumar (@akshaykumar)





ਤੁਹਾਨੂੰ ਦੱਸ ਦੇਈਏ ਕਿ ਫਿਲਮ ਦੀ ਰਿਲੀਜ਼ ਦੀ ਤਰੀਕ ਦੇ ਨਾਲ ਹੀ ਨਿਰਮਾਤਾਵਾਂ ਨੇ ਇਸ ਨੂੰ ਵਿਸ਼ਵ ਪੱਧਰੀ ਸਿਨੇਮਾ ਘਰਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਫਿਲਮ ਦਾ ਨਿਰਮਾਣ ਵਾਸੂ ਭਗਨਾਣੀ ਨੇ ਕੀਤਾ ਹੈ।ਬੈਲਬੋਟਮ ਇਕ ਪੀਰੀਅਡ ਜਾਸੂਸ ਥ੍ਰਿਲਰ ਫਿਲਮ ਹੈ ਅਤੇ ਇਸ ਦੀ ਕਹਾਣੀ 80 ਵਿਆਂ ਵਿਚ ਸੈਟ ਕੀਤੀ ਗਈ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਇੱਕ ਗੁਪਤ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ।
Published by: Ramanpreet Kaur
First published: June 15, 2021, 6:22 PM IST
ਹੋਰ ਪੜ੍ਹੋ
ਅਗਲੀ ਖ਼ਬਰ