Hera Pheri 3: ਜੇਕਰ ਤੁਸੀਂ ਹੇਰਾ ਫੇਰੀ (Hera Pheri) ਫਿਲਮ ਦੇਖੀ ਹੈ ਤਾਂ ਤੁਹਾਡੇ ਵੀ ਹੱਸ-ਹੱਸ ਕੇ ਢਿੱਡ ਜ਼ਰੂਰ ਦੁਖੇ ਹੋਣਗੇ। ਇਸ ਫਿਲਮ ਵਿੱਚ ਅਹਿਮ ਕਿਰਦਾਰ ਵਜੋਂ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪ੍ਰੇਸ਼ ਰਾਵਲ ਸਨ। ਇਸ ਫਿਲਮ ਤੋਂ ਬਾਅਦ ਇਸਦਾ ਸੀਕੁਅਲ ਬਣਿਆ ਅਤੇ Phir Hera Pheri ਨੇ ਲੋਕਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਫਿਲਮ ਦਾ ਅਗਲਾ ਸੀਕੁਅਲ ਹੁਣ Hera Pheri 3 ਆ ਰਹੀ ਹੈ। ਲੋਕਾਂ ਨੂੰ ਲੱਗ ਰਿਹਾ ਸੀ ਕਿ ਫਿਲਮ ਵਿੱਚ ਫਾਰ ਉਹੀ ਕਿਰਦਾਰ ਦੇਖਣ ਨੂੰ ਮਿਲ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ ਅਤੇ ਇਸ ਦੇ ਅਹਿਮ ਕਿਰਦਾਰ ਅਕਸ਼ੈ ਕੁਮਾਰ ਇਸ ਵਾਰ ਨਜ਼ਰ ਨਹੀਂ ਆਉਣਗੇ ਬਲਕਿ ਉਹਨਾਂ ਦੀ ਥਾਂ ਇਸ ਵਾਰ ਕਾਰਤਿਕ ਆਰੀਅਨ ਨੇ ਲੈ ਲਈ ਹੈ।
ਫ਼ੀਸ ਨੂੰ ਲੈ ਹੋਇਆ ਬਵਾਲ...
ਸੁਣਨ ਵਿੱਚ ਆ ਰਿਹਾ ਹੈ ਕਿ ਇਸ ਦਾ ਕਾਰਨ ਅਕਸ਼ੈ ਕੁਮਾਰ ਦੀ ਫ਼ੀਸ ਹੈ ਜਿਸ ਕਰਕੇ ਉਹ ਇਸ ਵਾਰ ਇਸ ਫਿਲਮ ਵਿੱਚ ਨਜ਼ਰ ਨਹੀਂ ਆ ਰਹੇ। ਅਕਸ਼ੈ ਕੁਮਾਰ ਸਾਲ ਵਿੱਚ ਕਈ ਫ਼ਿਲਮਾਂ ਕਰਦੇ ਹਨ ਅਤੇ ਉਹਨਾਂ ਦੀ ਫੀਸ ਵੀ ਹੁਣ ਕਾਫੀ ਜ਼ਿਆਦਾ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ ਅਕਸ਼ੈ ਨੇ ਫੀਸ ਕਾਰਨ ਇਹ ਫਿਲਮ ਛੱਡ ਦਿੱਤੀ ਹੈ। ਉਹ ਜ਼ਿਆਦਾ ਫੀਸ ਦੀ ਮੰਗ ਕਰ ਰਹੇ ਸਨ, ਜੋ ਦੇ ਬਜਟ ਵਿੱਚ ਨਹੀਂ ਹੈ। ਵੈਸੇ ਇਕ ਉੱਤੇ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਨਹੀਂ ਆਈ।
ਖ਼ਬਰਾਂ ਮੁਤਾਬਿਕ ਅਕਸ਼ੈ ਕੁਮਾਰ ਨੇ ਜੋ ਫੀਸ ਮੰਗੀ ਹੈ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਜੀ ਹਾਂ! ਅਕਸ਼ੈ ਕੁਮਾਰ ਨੇ ਫਿਲਮ ਦੇ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਤੋਂ 90 ਕਰੋੜ ਰੁਪਏ ਫੀਸ ਵਜੋਂ ਮੰਗੇ ਹਨ ਅਤੇ ਇਸ ਤੋਂ ਇਲਾਵਾ ਮੁਨਾਫੇ ਦਾ ਕੁਝ ਹਿੱਸਾ ਲੈਣ ਦੀ ਗੱਲ ਵੀ ਕਹੀ ਹੈ।
ਇਹ ਗੱਲ ਫਿਲਮ ਦੇ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਨੂੰ ਪਸੰਦ ਨਹੀਂ ਆਈ। ਕਈ ਵਾਰ ਅਕਸ਼ੈ ਕੁਮਾਰ ਨੂੰ ਮਿਲਣ 'ਤੇ ਵੀ ਮਾਮਲਾ ਸਿਰੇ ਨਹੀਂ ਚੜ੍ਹਿਆ। ਇਹੀ ਕਾਰਨ ਹੈ ਕਿ ਆਪਣੀ ਬਿਹਤਰ ਕਾਮਿਕ ਟਾਈਮਿੰਗ ਨੂੰ ਲੈ ਕੇ ਚਰਚਾ ਵਿੱਚ ਹਨ ਅਤੇ ਉਹਨਾਂ ਦੀ ਐਂਟਰੀ ਇਸ ਫਿਲਮ ਵਿੱਚ ਹੋਈ ਹੈ। ਕਾਰਤਿਕ ਨੇ ਇਸ ਫਿਲਮ ਲਈ 30 ਕਰੋੜ ਰੁਪਏ ਦੀ ਫੀਸ ਚਾਰਜ ਕੀਤੀ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਸਿਰਫ ਕਾਰਤਿਕ ਆਰੀਅਨ ਨੂੰ ਫਿਲਮ ਵਿੱਚ ਲੈਣ ਨਾਲ ਫਿਲਮ ਦੇ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਦੇ ਸਿੱਧੇ ਹੀ 60 ਕਰੋੜ ਰੁਪਏ ਬਚ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akshay Kumar, Bollywood, Entertainment, Entertainment news, Kartik Aaryan