Home /News /entertainment /

Ali-Richa Wedding: ਅਲੀ-ਰਿਚਾ ਦੇ ਵਿਆਹ 'ਚ ਨਜ਼ਰ ਆਉਣਗੇ ਹਾਲੀਵੁੱਡ ਸਟਾਰ, Judi Dench ਵੀ ਹੋਵੇਗੀ ਸ਼ਾਮਿਲ

Ali Fazal-Richa Chadha Wedding: ਬਾਲੀਵੁੱਡ ਅਦਾਕਾਰ ਅਲੀ ਫਜ਼ਲ (Ali Fazal) ਅਤੇ ਰਿਚਾ ਚੱਢਾ (Richa Chadha) ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜਲਦੀ ਹੀ ਵਿਆਹ (Wedding) ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਦੋਵੇਂ ਸੈਲੇਬਸ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਦੋਵਾਂ ਦੇ ਪ੍ਰਸ਼ੰਸਕ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਇਸ ਵਿਆਹ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਦੋਵਾਂ ਦੇ ਵਿਆਹ ਵਿੱਚ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰੇ ਵੀ ਸ਼ਿਰਕਤ ਕਰਨਗੇ।

ਹੋਰ ਪੜ੍ਹੋ ...
  • Share this:

      Ali Fazal-Richa Chadha Wedding

    ਦੱਸ ਦਈਏ ਕਿ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ 'ਚ ਕੁਝ ਹੀ ਦਿਨ ਬਚੇ ਹਨ। ਇਹੀ ਕਾਰਨ ਹੈ ਕਿ ਦੋਵੇਂ ਜਲਦ ਹੀ ਰਸਮਾਂ ਲਈ ਦਿੱਲੀ ਲਈ ਰਵਾਨਾ ਹੋਣ ਵਾਲੇ ਹਨ। ਇਸ ਦੌਰਾਨ ਖਬਰ ਹੈ ਕਿ ਅਲੀ ਦੇ ਕਈ ਹਾਲੀਵੁੱਡ ਦੋਸਤ ਵੀ ਮੁੰਬਈ 'ਚ ਹੋਣ ਵਾਲੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ 'ਵਿਕਟੋਰੀਆ ਐਂਡ ਅਬਦੁਲ' 'ਚ ਅਲੀ ਨਾਲ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਜੂਡੀ ਡੇਂਚ ਅਤੇ ਗੇਰਾਡ ਬਟਲਰ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਲੀ ਨੇ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਕੰਧਾਰ' ਦੇ ਕੋ-ਸਟਾਰ ਨੂੰ ਵੀ ਸਮਾਰੋਹ ਲਈ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਾਸੂਸੀ ਥ੍ਰਿਲਰ 'ਤੇਹਰਾਨ' ਦੀ ਕਾਸਟ ਵੀ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਹੈ।

    ਵਿਆਹ ਦੀ ਗੱਲ ਕਰਿਏ ਤਾਂ ਅਲੀ ਅਤੇ ਰਿਚਾ ਨੇ ਮਹਿਮਾਨਾਂ ਦਾ ਖਾਸ ਖਿਆਲ ਰੱਖਦੇ ਹੋਏ 'ਨੋ ਫੋਨ ਪਾਲਿਸੀ' ਨਾ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਸਿਰਫ ਇਕ ਛੋਟੀ ਜਿਹੀ ਸ਼ਰਤ ਰੱਖੀ ਗਈ ਹੈ ਕਿ ਮਹਿਮਾਨ ਵਿਆਹ ਦੀ ਫੋਟੋ ਕਲਿੱਕ ਕੀਤੇ ਬਿਨਾਂ ਆਪਣੇ ਫੋਨ ਦੀ ਵਰਤੋਂ ਕਰ ਸਕਦੇ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ 30 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ 6 ਅਕਤੂਬਰ ਨੂੰ ਇਹ ਪ੍ਰੇਮੀ ਜੋੜਾ ਹਮੇਸ਼ਾ ਲਈ ਵਿਆਹੁਤਾ ਜੋੜਾ ਬਣਨ ਜਾ ਰਿਹਾ ਹੈ।

    Published by:Rupinder Kaur Sabherwal
    First published:

    Tags: Bollywood, Entertainment, Entertainment news, Hollywood, Wedding