Home /News /entertainment /

Alia Bhatt-Ranbir Kapoor: ਆਲੀਆ ਭੱਟ ਤੇ ਰਣਬੀਰ ਦੇ ਘਰ ਜਲਦ ਆਵੇਗਾ ਨੰਨਾ ਮਹਿਮਾਨ, ਅਦਾਕਾਰਾ ਨੇ ਕੀਤਾ ਐਲਾਨ

Alia Bhatt-Ranbir Kapoor: ਆਲੀਆ ਭੱਟ ਤੇ ਰਣਬੀਰ ਦੇ ਘਰ ਜਲਦ ਆਵੇਗਾ ਨੰਨਾ ਮਹਿਮਾਨ, ਅਦਾਕਾਰਾ ਨੇ ਕੀਤਾ ਐਲਾਨ

ਆਲੀਆ ਭੱਟ ਤੇ ਰਣਬੀਰ ਦੇ ਘਰ ਜਲਦ ਆਵੇਗਾ ਨੰਨਾ ਮਹਿਮਾਨ, ਅਦਾਕਾਰਾ ਨੇ ਕੀਤਾ ਐਲਾਨ

ਆਲੀਆ ਭੱਟ ਤੇ ਰਣਬੀਰ ਦੇ ਘਰ ਜਲਦ ਆਵੇਗਾ ਨੰਨਾ ਮਹਿਮਾਨ, ਅਦਾਕਾਰਾ ਨੇ ਕੀਤਾ ਐਲਾਨ

Alia Bhatt-Ranbir Kapoor to become parents soon: ਬਾਲੀਵੁੱਡ ਗਲਿਆਰੇ ਤੋਂ ਖੁਸ਼ਖਬਰੀ ਭਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਆਲੀਆ ਭੱਟ ਮਾਂ ਬਣਨ ਵਾਲੀ ਹੈ। ਆਲੀਆ ਨੇ ਇਹ ਖੁਸ਼ਖਬਰੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਆਲੀਆ ਭੱਟ ਨੇ ਪੋਸਟ 'ਚ ਦੱਸਿਆ ਕਿ ਉਨ੍ਹਾਂ ਦਾ ਬੱਚਾ ਬਹੁਤ ਜਲਦੀ ਆਉਣ ਵਾਲਾ ਹੈ। ਉਹ ਅਤੇ ਰਣਬੀਰ ਕਪੂਰ ਦੋ-ਤਿੰਨ ਹੋਣ ਵਾਲੇ ਹਨ। ਆਲੀਆ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਅਤੇ ਸੈਲੇਬਸ ਆਲੀਆ ਨੂੰ ਵਧਾਈ ਦੇ ਰਹੇ ਹਨ।

ਹੋਰ ਪੜ੍ਹੋ ...
  • Share this:

ਆਲੀਆ ਨੇ ਸਾਂਝੀ ਕੀਤੀ ਖੁਸ਼ਖਬਰੀ

ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਇਸ ਸਾਲ 14 ਅਪ੍ਰੈਲ ਨੂੰ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ ਜੋੜੇ ਨੇ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਖੁਸ਼ਖਬਰੀ ਦੇ ਆਉਣ ਤੋਂ ਬਾਅਦ ਕਪੂਰ ਅਤੇ ਭੱਟ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਆਲੀਆ ਦੇ ਪ੍ਰੈਗਨੈਂਸੀ ਪੋਸਟ 'ਤੇ ਉਸ ਦੀ ਮਾਂ ਸੋਨੀ ਰਾਜ਼ਦਾਨ ਅਤੇ ਭਾਬੀ ਰਿਧੀਮਾ ਦਾ ਰਿਐਕਸ਼ਨ ਵੀ ਆਇਆ ਹੈ। ਰਿਧੀਮਾ ਨੇ ਦਿਲ ਦੇ ਇਮੋਜੀ ਬਣਾਏ ਹਨ, ਜਦੋਂ ਕਿ ਉਸਦੀ ਮਾਂ ਸੋਨੀ ਰਾਜ਼ਦਾਨ ਨੇ ਲਿਖਿਆ- ਵਧਾਈਆਂ ਮਾਮਾ ਅਤੇ ਪਾਪਾ ਸ਼ੇਰ। ਆਲੀਆ ਨੂੰ ਆਪਣੀ ਬੇਟੀ ਮੰਨਣ ਵਾਲੇ ਕਰਨ ਜੌਹਰ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਆਲੀਆ ਦੀ ਖਾਸ ਪੋਸਟ

ਆਲੀਆ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਉਹ ਹਸਪਤਾਲ ਦੇ ਬੈੱਡ 'ਤੇ ਪਈ ਹੈ। ਉਸ ਦੀ ਸੋਨੋਗ੍ਰਾਫੀ ਕਰਵਾਈ ਜਾ ਰਹੀ ਹੈ। ਕੰਪਿਊਟਰ ਸਕਰੀਨ 'ਤੇ ਧੁੰਦਲਾ ਕਰਕੇ ਹਾਰਟ ਇਮੋਜੀ ਬਣਾਇਆ ਗਿਆ ਹੈ। ਕੰਪਿਊਟਰ ਸਕ੍ਰੀਨ 'ਤੇ ਬੱਚੇ ਨੂੰ ਦੇਖ ਕੇ ਆਲੀਆ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਕੋਈ ਆਲੀਆ ਦੇ ਕੋਲ ਵੀ ਬੈਠਾ ਹੈ। ਉਸਦੀ ਪਿੱਠ ਦਿਖਾਈ ਦੇ ਰਹੀ ਹੈ। ਤਸਵੀਰ ਤੋਂ ਲੱਗਦਾ ਹੈ ਕਿ ਉਹ ਰਣਬੀਰ ਕਪੂਰ ਹੋ ਸਕਦੇ ਹਨ। ਦੂਜੀ ਤਸਵੀਰ 'ਚ ਆਲੀਆ ਨੇ ਸ਼ੇਰ ਸ਼ੇਰਨੀ ਅਤੇ ਉਨ੍ਹਾਂ ਦੇ ਇਕ ਬੱਚੇ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦਾ ਮਤਲਬ ਹੈ ਕਿ ਆਲੀਆ ਦਾ ਪਰਿਵਾਰ ਪੂਰਾ ਹੋਣ ਵਾਲਾ ਹੈ।
Published by:rupinderkaursab
First published:

Tags: Alia bhatt, Bollywood, Entertainment news, Ranbir Kapoor

ਅਗਲੀ ਖਬਰ