Alia Bhatt-Ranbir Kapoor Diwali Gift To Fans: ਬਾਲੀਵੁੱਡ ਸਟਾਰ ਰਣਬੀਰ ਕਪੂਰ (Ranbir kapoor) ਅਤੇ ਆਲੀਆ ਭੱਟ (Alia Bhatt) ਸਟਾਰਰ ਫਿਲਮ 'ਬ੍ਰਹਮਾਸਤਰ' ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ। ਇਹ ਫਿਲਮ 9 ਸਤੰਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਇਸ ਫਿਲਮ ਦੇ ਵੀਐਫਐਕਸ ਨੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਦੱਸ ਦੇਈਏ ਇਹ ਫਿਲਮ 2ਡੀ ਤੋਂ ਇਲਾਵਾ 3ਡੀ ਵਿੱਚ ਵੀ ਰਿਲੀਜ਼ ਹੋਈ ਸੀ। 'ਬ੍ਰਹਮਾਸਤਰ' ਇਸ ਸਾਲ ਦੀਆਂ ਵੱਡੀਆਂ ਫਿਲਮਾਂ ਦੀ ਲਿਸਟ 'ਚ ਸ਼ਾਮਲ ਹੋਈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਨੇ 25 ਦਿਨਾਂ 'ਚ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਕੁੱਲ 425 ਕਰੋੜ ਦੀ ਕਮਾਈ ਕੀਤੀ। ਇਹ ਫਿਲਮ ਜਲਦ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਓਟੀਟੀ ਪਲੇਟਫਾਰਮ 'ਤੇ ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਜਾਣਕਾਰੀ ਲਈ ਦੱਸ ਦੇਈਏ ਕਿ ਡਿਜ਼ਨੀ ਪਲੱਸ ਹੌਟਸਟਾਰ ਨੇ ਕਰਨ ਜੌਹਰ ਦੇ ਪ੍ਰੋਡਕਸ਼ਨ 'ਬ੍ਰਹਮਾਸਤਰ' ਦੇ ਅਧਿਕਾਰ ਖਰੀਦ ਲਏ ਹਨ ਅਤੇ ਹੁਣ ਬਾਕਸ ਆਫਿਸ 'ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਡੇਢ ਮਹੀਨੇ ਬਾਅਦ, ਫਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਕਪੂਰ ਦੀ ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ 4 ਨਵੰਬਰ ਨੂੰ ਰਿਲੀਜ਼ ਹੋਵੇਗੀ। ਫੈਨਜ਼ ਇਸ ਫਿਲਮ ਦਾ ਆਨੰਦ ਓਟੀਟੀ ਪਲੇਟਫਾਰਮ 'ਤੇ ਚੁੱਕ ਸਕਦੇ ਹਨ।
'ਬਾਈਕਾਟ' ਦੇ ਰੁਝਾਨ ਦਾ ਸਾਹਮਣਾ
ਕਾਬਿਲਗੌਰ ਹੈ ਕਿ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਜਿਸ ਤੋਂ ਬਾਅਦ ਲੋਕਾਂ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ। ਬਾਵਜੂਦ ਇਸਦੇ ਇਹ ਫਿਲਮ ਬਾੱਕਸ ਆਫਿਸ ਉੱਪਰ ਵਧੀਆ ਕਮਾਈ ਕਰਨ ਵਿੱਚ ਸਫਲ ਰਹੀ। ਗੱਲ ਜੇਕਰ ਭਾਰਤੀ ਸਿਨੇਮਾ ਦੀ ਕੀਤੀ ਜਾਵੇ ਤਾਂ ਫਿਲਮ ਨੇ ਕੁੱਲ 248 ਕਰੋੜ ਦਾ ਕਾਰੋਬਾਰ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alia bhatt, Bollywood, Brahmastra, Brahmastra couple, Brahmastra movie, Entertainment, Entertainment news, Ranbir Kapoor