Home /News /entertainment /

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਦੱਸਿਆ ਆਪਣੀ ਬੇਟੀ ਦਾ ਨਾਂ, ਮਤਲਬ ਹੈ ਖਾਸ  

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਦੱਸਿਆ ਆਪਣੀ ਬੇਟੀ ਦਾ ਨਾਂ, ਮਤਲਬ ਹੈ ਖਾਸ  

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਦੱਸਿਆ ਆਪਣੀ ਬੇਟੀ ਦਾ ਨਾਂ, ਮਤਲਬ ਹੈ ਖਾਸ  (file photo)

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਦੱਸਿਆ ਆਪਣੀ ਬੇਟੀ ਦਾ ਨਾਂ, ਮਤਲਬ ਹੈ ਖਾਸ  (file photo)

ਨਵੀਂ ਦਿੱਲੀ: ਆਲੀਆ ਭੱਟ (Alia Bhatt)  ਅਤੇ ਰਣਬੀਰ ਕਪੂਰ ਨੇ ਆਖਿਰਕਾਰ ਆਪਣੀ ਬੇਟੀ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ, ਜਿਸ ਦਾ ਜਨਮ ਇਸ ਮਹੀਨੇ 6 ਨਵੰਬਰ ਨੂੰ ਹੋਇਆ ਸੀ। ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਇਕ ਨਵੀਂ ਪੋਸਟ 'ਚ ਬੇਟੀ ਦੇ ਨਾਂ ਦਾ ਜ਼ਿਕਰ ਕੀਤਾ ਹੈ ਅਤੇ ਇਸ ਦਾ ਮਤਲਬ ਵੀ ਦੱਸਿਆ ਹੈ।

ਹੋਰ ਪੜ੍ਹੋ ...
  • Share this:

    ਨਵੀਂ ਦਿੱਲੀ: ਆਲੀਆ ਭੱਟ (Alia Bhatt)  ਅਤੇ ਰਣਬੀਰ ਕਪੂਰ ਨੇ ਆਖਿਰਕਾਰ ਆਪਣੀ ਬੇਟੀ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ, ਜਿਸ ਦਾ ਜਨਮ ਇਸ ਮਹੀਨੇ 6 ਨਵੰਬਰ ਨੂੰ ਹੋਇਆ ਸੀ। ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਇਕ ਨਵੀਂ ਪੋਸਟ 'ਚ ਬੇਟੀ ਦੇ ਨਾਂ ਦਾ ਜ਼ਿਕਰ ਕੀਤਾ ਹੈ ਅਤੇ ਇਸ ਦਾ ਮਤਲਬ ਵੀ ਦੱਸਿਆ ਹੈ।

    ਉਹਨਾਂ ਆਪਣੀ ਪੋਸਟ ਵਿੱਚ ਲਿਖਿਆ ਹੈ, "ਸਾਡੀ ਧੀ ਰਾਹਾ ਦਾ ਨਾਮ ਉਸਦੀ ਦਾਦੀ ਦੁਆਰਾ ਚੁਣਿਆ ਗਿਆ ਹੈ, ਇਸ ਨਾਮ ਦਾ ਬਹੁਤ ਪਿਆਰਾ ਅਰਥ ਹੈ ... ਰਾਹਾ ਦਾ ਸ਼ਾਬਦਿਕ ਅਰਥ ਹੈ ਇੱਕ ਬ੍ਰਹਮ ਮਾਰਗ, ਸਵਾਹਿਲੀ ਵਿੱਚ ਇਸਦਾ ਅਰਥ ਹੈ ਖੁਸ਼ੀ, ਸੰਸਕ੍ਰਿਤ ਵਿੱਚ ਇਸਦਾ ਅਰਥ ਹੈ ਗੋਤਰਾ ... ਬੰਗਾਲੀ ਵਿੱਚ ਇਸਦਾ ਅਰਥ ਹੈ ਆਰਾਮ, ਰਾਹਤ... ਅਰਬੀ ਵਿੱਚ ਇਸਦਾ ਅਰਥ ਹੈ ਸ਼ਾਂਤੀ, ਖੁਸ਼ੀ, ਆਜ਼ਾਦੀ.. ਸਾਡੀ ਧੀ ਦੇ ਨਾਮ ਦਾ ਪਹਿਲਾ ਅੱਖਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ... ਧੰਨਵਾਦ ਰਾਹਾ.. ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਲਈ, ਇੰਜ ਲੱਗਦਾ ਹੈ ਕਿ ਅਸੀਂ ਹੁਣੇ ਹੀ ਜੀਵਨ ਜੀਉਣਾ ਸ਼ੁਰੂ ਕੀਤਾ ਹੈ।



    ਜ਼ਿਕਰਯੋਗ ਹੈ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਨੇ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਕੀਤਾ ਸੀ। ਵਿਆਹ ਤੋਂ 2 ਮਹੀਨੇ ਬਾਅਦ ਹੀ ਆਲੀਆ ਨੇ ਸੋਸ਼ਲ ਮੀਡੀਆ ‘ਤੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ। ਇਸ ਤੋਂ ਬਾਅਦ 6 ਨਵੰਬਰ ਨੂੰ ਪਰਮਾਤਮਾ ਨੇ ਆਲੀਆ-ਰਣਬੀਰ ਦੇ ਘਰ ਧੀ ਨੇ ਜਨਮ ਲਿਆ।



    ਦੱਸ ਦਈਏ ਕਿ 6 ਨਵੰਬਰ ਨੂੰ ਜਦੋਂ ਆਲੀਆ ਭੱਟ ਮਾਂ ਬਣੀ ਤਾਂ ਪਿਤਾ ਰਣਬੀਰ ਕਪੂਰ ਸਮੇਤ ਪੂਰੇ ਪਰਿਵਾਰ ਨੇ ਖੁਸ਼ੀ ਮਨਾਈ। ਆਲੀਆ ਇਨ੍ਹੀਂ ਦਿਨੀਂ ਆਪਣੀ ਰਾਜਕੁਮਾਰੀ ਨਾਲ ਜਣੇਪਾ ਦੇ ਖਾਸ ਪਲਾਂ ਦਾ ਆਨੰਦ ਮਾਣ ਰਹੀ ਹੈ। ਪ੍ਰਸ਼ੰਸਕ ਵੀ ਬੱਚੇ ਦਾ ਨਾਂ ਜਾਣਨ ਅਤੇ ਚਿਹਰਾ ਦੇਖਣ ਲਈ ਬੇਤਾਬ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਆਲੀਆ-ਰਣਬੀਰ ਦੀ ਬੇਟੀ ਦਾ ਨਾਂ ਤੈਅ ਹੋ ਗਿਆ ਹੈ, ਜਿਸ ਦਾ ਖਾਸ ਸਬੰਧ ਦਾਦਾ ਰਿਸ਼ੀ ਕਪੂਰ ਨਾਲ ਦੱਸਿਆ ਜਾ ਰਿਹਾ ਹੈ। ਜੇ ਰਿਸ਼ੀ ਜਿਉਂਦਾ ਹੁੰਦਾ ਤਾਂ ਉਹ ਆਪਣੀ ਪੋਤੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ। ਰਿਸ਼ੀ ਇੱਕ ਜੀਵੰਤ ਵਿਅਕਤੀ ਸੀ, ਜਿਸਦਾ ਹਾਸਾ ਅਜੇ ਵੀ ਸਾਥੀ ਕਲਾਕਾਰ ਅਤੇ ਪਰਿਵਾਰਕ ਮੈਂਬਰ ਯਾਦ ਕਰਦੇ ਹਨ।

    Published by:Ashish Sharma
    First published:

    Tags: Ranbir Kapoor alia bhatt