Home /News /entertainment /

ਆਲੀਆ ਭੱਟ ਦੀ ਫੋਟੋ ਲੀਕ ਮਾਮਲੇ 'ਤੇ ਬੋਲੀ ਮੁੰਬਈ ਪੁਲਿਸ- ਅਦਾਕਾਰਾ ਜ਼ਿੰਮੇਵਾਰ ਲੋਕਾਂ ਖਿਲਾਫ ਸ਼ਿਕਾਇਤ ਕਰੇ ਦਰਜ

ਆਲੀਆ ਭੱਟ ਦੀ ਫੋਟੋ ਲੀਕ ਮਾਮਲੇ 'ਤੇ ਬੋਲੀ ਮੁੰਬਈ ਪੁਲਿਸ- ਅਦਾਕਾਰਾ ਜ਼ਿੰਮੇਵਾਰ ਲੋਕਾਂ ਖਿਲਾਫ ਸ਼ਿਕਾਇਤ ਕਰੇ ਦਰਜ

ਮੁੰਬਈ ਪੁਲਿਸ ਨੇ ਆਲੀਆ ਭੱਟ ਨੂੰ ਦਿੱਤਾ ਜਵਾਬ, ਕਿਹਾ- ਸ਼ਿਕਾਇਤ ਕਰੇ ਦਰਜ

ਮੁੰਬਈ ਪੁਲਿਸ ਨੇ ਆਲੀਆ ਭੱਟ ਨੂੰ ਦਿੱਤਾ ਜਵਾਬ, ਕਿਹਾ- ਸ਼ਿਕਾਇਤ ਕਰੇ ਦਰਜ

ਏਐਨਆਈ ਦੇ ਟਵੀਟ ਮੁਤਾਬਕ ਮੁੰਬਈ ਪੁਲਿਸ ਨੇ ਇਸ ਸਬੰਧ ਵਿੱਚ ਆਲੀਆ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਲਿਖਿਆ, 'ਇਸ ਮਾਮਲੇ 'ਚ ਮੁੰਬਈ ਪੁਲਿਸ ਨੇ ਆਲੀਆ ਭੱਟ ਨੂੰ ਉਸ ਦੀਆਂ ਨਿੱਜੀ ਤਸਵੀਰਾਂ ਲੈਣ ਵਾਲੇ ਫੋਟੋਗ੍ਰਾਫਰ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਵਾਲੇ ਆਨਲਾਈਨ ਪੋਰਟਲ ਖਿਲਾਫ ਸ਼ਿਕਾਇਤ ਦਰਜ ਕਰਨ ਲਈ ਕਿਹਾ ਹੈ।

ਹੋਰ ਪੜ੍ਹੋ ...
  • Share this:

ਹਾਲ ਹੀ 'ਚ ਬ੍ਰਹਮਾਸਤਰ ਅਭਿਨੇਤਰੀ ਆਲੀਆ ਭੱਟ ਨੇ ਆਪਣੀ ਨਿੱਜੀ ਫੋਟੋ ਲੀਕ ਹੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਆਪਣਾ ਗੁੱਸਾ ਕੱਢਿਆ ਸੀ। ਫੋਟੋਗ੍ਰਾਫਰ ਦੀ ਇਸ ਹਰਕਤ ਕਾਰਨ ਅਭਿਨੇਤਰੀ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਉਸ ਨੇ ਆਪਣੀ ਪੋਸਟ 'ਚ ਮੁੰਬਈ ਪੁਲਿਸ ਨੂੰ ਟੈਗ ਕਰਦੇ ਹੋਏ ਪੋਰਟਲ ਅਤੇ ਫੋਟੋਗ੍ਰਾਫਰ ਨੂੰ ਆਪਣੀ ਹੱਦ ਦੱਸ ਦਿੱਤੀ। ਹੁਣ ਆਲੀਆ ਭੱਟ ਨੂੰ ਟੈਗ ਕਰਨ ਤੋਂ ਬਾਅਦ, ਮੁੰਬਈ ਪੁਲਿਸ ਨੇ ਅਦਾਕਾਰਾ ਨਾਲ ਸੰਪਰਕ ਕੀਤਾ ਹੈ।

ਏਐਨਆਈ ਦੇ ਟਵੀਟ ਮੁਤਾਬਕ ਮੁੰਬਈ ਪੁਲਿਸ ਨੇ ਇਸ ਸਬੰਧ ਵਿੱਚ ਆਲੀਆ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਲਿਖਿਆ, 'ਇਸ ਮਾਮਲੇ 'ਚ ਮੁੰਬਈ ਪੁਲਿਸ ਨੇ ਆਲੀਆ ਭੱਟ ਨੂੰ ਉਸ ਦੀਆਂ ਨਿੱਜੀ ਤਸਵੀਰਾਂ ਲੈਣ ਵਾਲੇ ਫੋਟੋਗ੍ਰਾਫਰ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਵਾਲੇ ਆਨਲਾਈਨ ਪੋਰਟਲ ਖਿਲਾਫ ਸ਼ਿਕਾਇਤ ਦਰਜ ਕਰਨ ਲਈ ਕਿਹਾ ਹੈ। ਇਸ ਨੂੰ ਲੈ ਕੇ ਮੁੰਬਈ ਪੁਲਿਸ ਲਗਾਤਾਰ ਆਲੀਆ ਭੱਟ ਦੀ ਪੀਆਰ ਟੀਮ ਨਾਲ ਜੁੜੀ ਹੋਈ ਹੈ।

ਦੱਸ ਦੇਈਏ ਕਿ ਆਲੀਆ ਭੱਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲਿਵਿੰਗ ਰੂਮ 'ਚ ਬੈਠੀ ਨਜ਼ਰ ਆ ਰਹੀ ਹੈ। ਉਸ ਦੀ ਇਹ ਫੋਟੋ ਪਾਪਰਾਜ਼ੀ ਨੇ ਬਿਨਾਂ ਇਜਾਜ਼ਤ ਦੇ ਕਲਿੱਕ ਕੀਤੀ ਅਤੇ ਫਿਰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ। ਇਹ ਜਾਣ ਕੇ ਆਲੀਆ ਕਾਫੀ ਪਰੇਸ਼ਾਨ ਹੋ ਗਈ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ।

Published by:Drishti Gupta
First published:

Tags: Alia bhatt, Hindi Films, Police