Home /News /entertainment /

Alia Bhatt Video: ਆਲੀਆ ਭੱਟ ਨੇ ਗੁਲਾਬੀ ਸ਼ਰਾਰੇ 'ਚ ਲੁੱਟੀ ਮਹਫਿਲ, ਆਪਣੇ ਬੱਚੇ ਲਈ ਲਿਖਿਆ ਖਾਸ ਸੰਦੇਸ਼

Alia Bhatt Video: ਆਲੀਆ ਭੱਟ ਨੇ ਗੁਲਾਬੀ ਸ਼ਰਾਰੇ 'ਚ ਲੁੱਟੀ ਮਹਫਿਲ, ਆਪਣੇ ਬੱਚੇ ਲਈ ਲਿਖਿਆ ਖਾਸ ਸੰਦੇਸ਼

Alia Bhatt Video: ਆਲੀਆ ਭੱਟ ਨੇ ਗੁਲਾਬੀ ਸ਼ਰਾਰੇ 'ਚ ਲੁੱਟੀ ਮਹਫਿਲ, ਆਪਣੇ ਬੱਚੇ ਲਈ ਲਿਖਿਆ ਖਾਸ ਸੰਦੇਸ਼

Alia Bhatt Video: ਆਲੀਆ ਭੱਟ ਨੇ ਗੁਲਾਬੀ ਸ਼ਰਾਰੇ 'ਚ ਲੁੱਟੀ ਮਹਫਿਲ, ਆਪਣੇ ਬੱਚੇ ਲਈ ਲਿਖਿਆ ਖਾਸ ਸੰਦੇਸ਼

Alia Bhatt Video: ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' (Brahmāstra) ਦੇ ਪ੍ਰਮੋਸ਼ਨ ਵਿੱਚ ਵਿਅਸਤ ਹੈ। ਇਸ ਦੌਰਾਨ ਆਲੀਆ ਫਿਲਮ ਪ੍ਰਮੋਸ਼ਨ ਦੇ ਈਵੈਂਟ 'ਤੇ ਸ਼ਾਨਦਾਰ ਪਹਿਰਾਵੇ 'ਚ ਪਹੁੰਚੀ। ਅਦਾਕਾਰਾ ਦੇ ਦਿਲ ਮੋਹ ਲੈਣ ਵਾਲੇ ਪਹਿਰਾਵੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਲੀਆ ਦੀ ਲੁੱਕ ਨੇ ਸੋਸ਼ਲ ਮੀਡੀਆ ਉੱਪਰ ਖਲਬਲੀ ਮਚਾ ਦਿੱਤੀ। ਦੱਸ ਦੇਈਏ ਕਿ ਇਸ ਪ੍ਰਮੋਸ਼ਨ ਦੌਰਾਨ ਰਣਬੀਰ ਕਪੂਰ (Ranbir Kapoor) ਵੀ ਉਨ੍ਹਾਂ ਦੇ ਨਾਲ ਸੀ।

ਹੋਰ ਪੜ੍ਹੋ ...
  • Share this:

Alia Bhatt Video: ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' (Brahmāstra) ਦੇ ਪ੍ਰਮੋਸ਼ਨ ਵਿੱਚ ਵਿਅਸਤ ਹੈ। ਇਸ ਦੌਰਾਨ ਆਲੀਆ ਫਿਲਮ ਪ੍ਰਮੋਸ਼ਨ ਦੇ ਈਵੈਂਟ 'ਤੇ ਸ਼ਾਨਦਾਰ ਪਹਿਰਾਵੇ 'ਚ ਪਹੁੰਚੀ। ਅਦਾਕਾਰਾ ਦੇ ਦਿਲ ਮੋਹ ਲੈਣ ਵਾਲੇ ਪਹਿਰਾਵੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਲੀਆ ਦੀ ਲੁੱਕ ਨੇ ਸੋਸ਼ਲ ਮੀਡੀਆ ਉੱਪਰ ਖਲਬਲੀ ਮਚਾ ਦਿੱਤੀ। ਦੱਸ ਦੇਈਏ ਕਿ ਇਸ ਪ੍ਰਮੋਸ਼ਨ ਦੌਰਾਨ ਰਣਬੀਰ ਕਪੂਰ (Ranbir Kapoor) ਵੀ ਉਨ੍ਹਾਂ ਦੇ ਨਾਲ ਸੀ। ਤੁਸੀ ਵੀ ਦੇਖੋ ਇਹ ਵੀਡੀਓ ਜਿਸ ਵਿੱਚ ਆਲੀਆ ਆਪਣੇ ਗੁਲਾਬੀ ਰੰਗ ਦੇ ਆਊਟਫਿਟ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।



ਦੱਸ ਦੇਈਏ ਕਿ ਆਲੀਆ ਇਵੈਂਟ ਵਿੱਚ ਪਹਿਨੇ ਹੋਏ ਚਮਕਦਾਰ ਗੁਲਾਬੀ ਸ਼ਰਾਰੇ ਉੱਪਰ ਬੱਚੇ ਲਈ ਇੱਕ ਬਹੁਤ ਹੀ ਖਾਸ ਸੰਦੇਸ਼ ਲਿਖਿਆ ਹੋਇਆ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਲਈ ਹੈਦਰਾਬਾਦ ਪਹੁੰਚੇ ਸਨ। ਇਸ ਇਵੈਂਟ ਵਿੱਚ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਨਾਗਾਰਜੁਨ, ਕਰਨ ਜੌਹਰ, ਜੂਨੀਅਰ ਐਨਟੀਆਰ ਅਤੇ ਐਸਐਸ ਰਾਜਾਮੌਲੀ ਵੀ ਨਜ਼ਰ ਆਏ। ਇਸ ਦੌਰਾਨ ਆਲੀਆ ਨੇ ਜੋ ਸੂਟ ਪਾਇਆ ਸੀ, ਉਸ 'ਤੇ 'ਬੇਬੀ ਆਨ ਬੋਰਡ' ਅਤੇ 'ਲਵ-ਲਵ' ਦਾ ਖਾਸ ਸੰਦੇਸ਼ ਲਿਖਿਆ ਹੋਇਆ ਸੀ। ਆਲੀਆ ਦਾ ਇਹ ਲੁੱਕ ਦਰਸ਼ਕਾਂ ਨੂੰ ਪਸੰਦ ਆਇਆ, ਉੱਥੇ ਹੀ ਕੁਝ ਲੋਕਾਂ ਨੂੰ ਆਲੀਆ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ।

ਮਸ਼ਹੂਰ ਪੈਪਾਰਾਜੀ ਵਾਇਰਲ ਭਯਾਨੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇਸਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਬਹੁਤ ਪਿਆਰਾ 😍 💓 ਬੇਬੀ ਆਨ ਬੋਰਡ #aliaabhatt #ranbirkapoor. ਤੁਸੀ ਦੇਖ ਸਕਦੇ ਹੋ ਕਿ ਚਮਕਦਾਰ ਗੁਲਾਬੀ ਸ਼ਰਾਰੇ ਵਿੱਚ ਆਲੀਆ ਦਾ ਰੂਪ ਨਿਖਰ ਕੇ ਸਾਹਮਣੇ ਆ ਰਿਹਾ ਹੈ। ਇਵੈਂਟ 'ਚ ਰਣਬੀਰ ਗਰਭਵਤੀ ਆਲੀਆ ਦਾ ਪੂਰਾ ਖਿਆਲ ਰੱਖਦੇ ਨਜ਼ਰ ਆਏ।

ਵਰਕਫਰੰਟ ਦੀ ਗੱਲ ਕਰਿਏ ਤਾਂ ਆਲੀਆ ਅਤੇ ਰਣਬੀਰ ਬਹੁਤ ਜਲਦ ਫਿਲਮ ਵਿੱਚ ਨਜ਼ਰ ਆਉਣਗੇ। ਦੋਵੇਂ ਪਹਿਲੀ ਬਾਰ ਇਸ ਫਿਲਮ ਵਿੱਚ ਇੱਕਠੇ ਦਿਖਣਗੇ। ਫਿਲਮ ਬ੍ਰਹਮਾਸਤਰ 9 ਸਤੰਬਰ 2022 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

Published by:Rupinder Kaur Sabherwal
First published:

Tags: Alia bhatt, Entertainment news, Hyderabad, Pregnant, Ranbir Kapoor