Home /News /entertainment /

Alia Ranbir Wedding: ਦੇਖੋ ਆਲੀਆ ਤੇ ਰਣਬੀਰ ਦੀਆਂ ਵਿਆਹ ਤੋਂ ਬਾਅਦ ਪਹਿਲੀਆਂ ਤਸਵੀਰਾਂ

Alia Ranbir Wedding: ਦੇਖੋ ਆਲੀਆ ਤੇ ਰਣਬੀਰ ਦੀਆਂ ਵਿਆਹ ਤੋਂ ਬਾਅਦ ਪਹਿਲੀਆਂ ਤਸਵੀਰਾਂ

  • Share this:

    ਆਲੀਆ ਭੱਟ ਤੇ ਰਣਬੀਰ ਕਪੂਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਤੇ ਹੁਣ ਉਹ ਪਲ ਵੀ ਆ ਗਿਆ, ਜਿਸ ਦਾ ਰਣਬੀਰ ਤੇ ਆਲੀਆ ਦੇ ਫ਼ੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਵਿਆਹ ਤੋਂ ਬਾਅਦ ਨਵਵਿਆਹੇ ਜੋੜੇ ਰਣਬੀਰ ਤੇ ਆਲੀਆ ਦੀ ਤਸਵੀਰ ਸਾਹਮਣੇ ਆ ਗਈ ਹੈ।ਆਲੀਆ ਨੇ ਵਿਆਹ ਦੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ।


    ਇਸ ਦੇ ਨਾਲ ਹੀ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮਿਸਟਰ ਤੇ ਮਿਸੇਜ਼ ਕਪੂਰ ਖੜੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਰਣਬੀਰ ਆਲੀਆ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਦੋਵਾਂ ਦੇ ਚਿਹਰੇ `ਤੇ ਖ਼ੁਸ਼ੀ ਸਾਫ਼ ਦੇਖੀ ਜਾ ਸਕਦੀ ਹੈ। ਦੇਖੋ ਵੀਡੀਓ:

    ਇਸ ਦੇ ਨਾਲ ਇਨ੍ਹਾਂ ਦੇ ਵਿਆਹ ਨਾਲ ਜੁੜਿਆ ਇੱਕ ਹੋਰ ਵੀਡੀਓ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਇਹ ਦੋਵੇਂ ਜੈਮਾਲਾ ਦੀ ਰਸਮ ਅਦਾ ਕਰਦੇ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦੇ ਸਾਹਮਣੇ ਖੜੇ ਹਨ। ਪਰ ਵਿਆਹ `ਚ ਆਏ ਮਹਿਮਾਨਾਂ ਕਰਕੇ ਦੋਵਾਂ ਨੂੰ ਸਾਫ਼ ਦੇਖਣਾ ਮੁਸ਼ਕਲ ਹੈ।

    ਕਾਬਿਲੇਗ਼ੌਰ ਹੈ ਕਿ ਆਲੀਆ ਰਣਬੀਰ ਦਾ ਵਿਆਹ ਪਿਛਲੇ ਸਮੇਂ ਤੋਂ ਸੁਰਖ਼ੀਆਂ ਵਿੱਚ ਬਣਿਆ ਹੋਇਆ ਸੀ। ਤੇ ਅੱਜ ਫ਼ਾਈਨਲੀ ਇਹ ਦੋਵੇਂ ਪਤੀ ਪਤਨੀ ਬਣ ਗਏ ਹਨ।

    Published by:Amelia Punjabi
    First published:

    Tags: Alia bhatt, Alia Bhatt Wedding, Alia Ranbir Marriage, Alia Ranbir Wedding, Ranbir Kapoor, Ranbir Kapoor Alia Bhatt Marriage, Ranbir Kapoor Alia Bhatt Wedding