Home /News /entertainment /

Ranbir Kapoor-Alia Bhatt Wedding: ਆਲੀਆ ਭੱਟ ਦੇ ਮਹਿੰਦੀ-ਸੰਗੀਤ ਦੀ ਤਰੀਕ ਆਈ ਸਾਹਮਣੇ, ਪੜ੍ਹੋ ਪੂਰੀ ਖਬਰ

Ranbir Kapoor-Alia Bhatt Wedding: ਆਲੀਆ ਭੱਟ ਦੇ ਮਹਿੰਦੀ-ਸੰਗੀਤ ਦੀ ਤਰੀਕ ਆਈ ਸਾਹਮਣੇ, ਪੜ੍ਹੋ ਪੂਰੀ ਖਬਰ

Ranbir Kapoor-Alia Bhatt Wedding: ਆਲੀਆ ਭੱਟ ਦੇ ਮਹਿੰਦੀ-ਸੰਗੀਤ ਦੀ ਤਰੀਕ ਆਈ ਸਾਹਮਣੇ, ਪੜ੍ਹੋ ਪੂਰੀ ਖਬਰ (ਸੰਕੇਤਕ ਫੋਟੋ)

Ranbir Kapoor-Alia Bhatt Wedding: ਆਲੀਆ ਭੱਟ ਦੇ ਮਹਿੰਦੀ-ਸੰਗੀਤ ਦੀ ਤਰੀਕ ਆਈ ਸਾਹਮਣੇ, ਪੜ੍ਹੋ ਪੂਰੀ ਖਬਰ (ਸੰਕੇਤਕ ਫੋਟੋ)

Ranbir Kapoor-Alia Bhatt Wedding: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਦੇ ਵਿਆਹ ਦੀ ਘੰਟੀ ਵੱਜਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ 13 ਤੋਂ 18 ਅਪ੍ਰੈਲ ਦਰਮਿਆਨ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਦੋਵਾਂ ਦਾ ਵਿਆਹ ਆਰਕੇ ਹਾਊਸ 'ਵਾਸਤੂ' 'ਚ ਤੈਅ ਹੋ ਗਿਆ ਹੈ। ਮਹਿਮਾਨਾਂ ਦੀ ਸੂਚੀ ਵਿੱਚ ਕਈ ਵੱਡੇ ਦਿੱਗਜ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੇ ਨਾਂ ਸ਼ਾਮਲ ਹਨ। ਹੁਣ ਦੋਵਾਂ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੈ। ਸੰਗੀਤ ਤੋਂ ਲੈ ਕੇ ਮਹਿੰਦੀ ਨਾਈਟ ਤੱਕ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ।

ਹੋਰ ਪੜ੍ਹੋ ...
  • Share this:

    Ranbir Kapoor-Alia Bhatt Wedding: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhattਦੇ ਵਿਆਹ ਦੀ ਘੰਟੀ ਵੱਜਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ 13 ਤੋਂ 18 ਅਪ੍ਰੈਲ ਦਰਮਿਆਨ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਦੋਵਾਂ ਦਾ ਵਿਆਹ ਆਰਕੇ ਹਾਊਸ 'ਵਾਸਤੂ' 'ਚ ਤੈਅ ਹੋ ਗਿਆ ਹੈ। ਮਹਿਮਾਨਾਂ ਦੀ ਸੂਚੀ ਵਿੱਚ ਕਈ ਵੱਡੇ ਦਿੱਗਜ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੇ ਨਾਂ ਸ਼ਾਮਲ ਹਨ। ਹੁਣ ਦੋਵਾਂ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੈ। ਸੰਗੀਤ ਤੋਂ ਲੈ ਕੇ ਮਹਿੰਦੀ ਨਾਈਟ ਤੱਕ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ।

    ਇਸ ਦਿਨ ਲੱਗਣਗੇ ਸੱਤ ਫੇਰੇ

    ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਮਹਿੰਦੀ ਨਾਈਟ 13 ਅਪ੍ਰੈਲ ਨੂੰ ਹੈ। ਇਸ ਦੇ ਨਾਲ ਹੀ ਸੰਗੀਤ ਦਾ ਪ੍ਰੋਗਰਾਮ 14 ਅਪ੍ਰੈਲ ਨੂੰ ਰੱਖਿਆ ਗਿਆ ਹੈ। ਵਿਆਹ 15 ਅਪ੍ਰੈਲ ਨੂੰ ਹੋਵੇਗਾ। ਤਿੰਨ ਦਿਨਾਂ ਦੇ ਪ੍ਰੋਗਰਾਮ ਵਿੱਚ ਹਰ ਕੋਈ ਰੁੱਝਿਆ ਹੋਇਆ ਹੈ। ਉਨ੍ਹਾਂ ਦੇ ਵਿਆਹ ਦੀ ਖਬਰ ਸੁਣ ਕੇ ਪ੍ਰਸ਼ੰਸ਼ਕ ਕਾਫੀ ਖੁਸ਼ ਹਨ। ਇਸ ਸ਼ਾਹੀ ਵਿਆਹ 'ਚ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਦੇ ਆਉਣ ਦੀ ਉਮੀਦ ਹੈ। ਇਸ 'ਚ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ, ਕਰਨ ਜੌਹਰ, ਜ਼ੋਇਆ ਅਖਤਰ, ਡਿਜ਼ਾਈਨਰ ਮਸਾਬਾ ਗੁਪਤਾ, ਅਭਿਨੇਤਾ ਵਰੁਣ ਧਵਨ ਅਤੇ ਉਨ੍ਹਾਂ ਦੇ ਭਰਾ ਰੋਹਿਤ ਧਵਨ ਦੇ ਨਾਂ ਸ਼ਾਮਲ ਹਨ।

    ਆਲੀਆ ਭੱਟ ਅਤੇ ਰਣਬੀਰ ਕਪੂਰ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਵਿੱਚੋਂ ਇੱਕ ਹਨ। ਆਲੀਆ ਨੇ ਕਈ ਵਾਰ ਕਬੂਲ ਕੀਤਾ ਹੈ ਕਿ ਬਚਪਨ 'ਚ ਰਣਬੀਰ ਉਸ ਦਾ ਕ੍ਰਸ਼ ਹੁੰਦਾ ਸੀ। ਆਲੀਆ ਅਤੇ ਰਣਬੀਰ ਦੀ ਪਹਿਲੀ ਮੁਲਾਕਾਤ ਸੰਜੇ ਲੀਲਾ ਭੰਸਾਲੀ (Sanjay Leela Bhansali) ਦੀ ਫਿਲਮ 'ਬਾਲਿਕਾ ਵਧੂ' ਨਾਲ ਹੋਈ ਸੀ, ਜੋ ਅੱਜ ਤੱਕ ਨਹੀਂ ਬਣ ਸਕੀ।

    ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਦੋਵਾਂ ਦੀ ਪ੍ਰੇਮ ਕਹਾਣੀ ਇਸ ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਦੋਵੇਂ ਕੁਝ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਫਿਲਮ 'ਚ ਮੌਨੀ ਰਾਏ ਅਤੇ ਅਮਿਤਾਭ ਬੱਚਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

    Published by:Rupinder Kaur Sabherwal
    First published:

    Tags: Alia bhatt, Bollywood, Entertainment, Entertainment news, Ranbir Kapoor, Wedding