Alia Bhatt Shared Baby Pics: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਬੇਟੀ ਰਾਹਾ ਦਾ ਚਿਹਰਾ ਰਿਵੀਲ ਕਰ ਦਿੱਤਾ ਹੈ। ਉਸ ਦੇ ਪ੍ਰਸ਼ੰਸਕ ਬੱਚੀ ਦਾ ਪਿਆਰਾ ਚਿਹਰਾ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਆਲੀਆ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਬੇਟੀ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਬੇਹੱਦ ਖੁਸ਼ ਹੋਏ। ਤੁਸੀ ਵੀ ਵੇਖੋ ਇਹ ਤਸਵੀਰ...
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਭੱਟ 6 ਨਵੰਬਰ ਨੂੰ ਇੱਕ ਬੱਚੀ ਦੀ ਮਾਂ ਬਣੀ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਰਾਹਾ ਰੱਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਪਾਰਾਜੀਆਂ ਨੂੰ ਬੁਲਾਇਆ ਅਤੇ ਬੇਟੀ ਦੀਆਂ ਤਸਵੀਰਾਂ ਜਨਤਕ ਸਥਾਨਾਂ 'ਤੇ ਕਲਿੱਕ ਨਾ ਕਰਨ ਦੀ ਅਪੀਲ ਕੀਤੀ। ਹੁਣ ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਬੱਚੀ ਦੀ ਤਸਵੀਰ ਪੋਸਟ ਕੀਤੀ ਹੈ। ਉਸ ਨੂੰ ਫਾਲੋ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੇ ਸੋਚਿਆ ਕਿ ਇਹ ਰਣਬੀਰ-ਆਲੀਆ ਦੀ ਬੇਟੀ ਰਾਹਾ ਹੈ।
ਲੋਕਾਂ ਨੇ ਆਲੀਆ ਤੋਂ ਪੁੱਛਿਆ ਸਵਾਲ
ਇਸ ਤਸਵੀਰ ਨੂੰ ਦੇੇਖ ਇੱਕ ਯੂਜ਼ਰ ਨੇ ਲਿਖਿਆ, ਇਕ ਪਲ ਲਈ ਮੈਨੂੰ ਲੱਗਾ ਕਿ ਇਹ ਰਾਹਾ ਹੈ। ਇੱਕ ਨੇ ਲਿਖਿਆ ਹੈ, ਸਾਰਿਆਂ ਨੂੰ ਲੱਗਾ ਕਿ ਇਹ ਰਾਹ ਹੈ, ਤੁਹਾਨੂੰ ਡਿਸਕਲੇਮਰ ਦੇਣਾ ਚਾਹੀਦਾ ਸੀ। ਇੱਕ ਫਾਲੋਅਰ ਨੇ ਸਵਾਲ ਪੁੱਛਿਆ ਹੈ, ਯੇ ਬੇਬੀ ਕੌਨ ਹੈ ਆਲੀਆ? ਕਈਆਂ ਨੇ ਇਹ ਵੀ ਲਿਖਿਆ ਹੈ ਕਿ ਇਹ ਰਾਹਾ ਨਹੀਂ ਹੈ। ਇੱਕ ਨੇ ਲਿਖਿਆ ਹੈ, ਜੋ ਕੋਈ ਸੋਚ ਰਿਹਾ ਹੈ ਕਿ ਇਹ ਰਾਹਾ ਹੈ, ਕਿਰਪਾ ਕਰਕੇ ਇਹ ਜਾਣ ਲਓ ਕਿ 3 ਮਹੀਨੇ ਦਾ ਬੱਚਾ ਇੰਨਾ ਸਿੱਧਾ ਨਹੀਂ ਬੈਠ ਸਕਦਾ। ਇੱਕ ਫਾਲੋਅਰ ਨੇ ਇਹ ਵੀ ਲਿਖਿਆ ਹੈ ਕਿ ਇਹ ਰਣਬੀਰ ਦਾ ਛੋਟਾ ਰੂਪ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alia bhatt, Bollywood, Entertainment, Ranbir Kapoor