Home /News /entertainment /

Sardool Sikander: ਸਰਦੂਲ ਸਿਕੰਦਰ ਦੀ ਯਾਦ 'ਚ ਅਮਰ ਨੀਰੂ ਨੇ ਕਰਵਾਇਆ ਧਾਰਮਿਕ ਸਮਾਗਮ, ਪੁੱਤਰ ਸਾਰੰਗ ਤੇ ਅਲਾਪ ਇੰਝ ਆਏ ਨਜ਼ਰ

Sardool Sikander: ਸਰਦੂਲ ਸਿਕੰਦਰ ਦੀ ਯਾਦ 'ਚ ਅਮਰ ਨੀਰੂ ਨੇ ਕਰਵਾਇਆ ਧਾਰਮਿਕ ਸਮਾਗਮ, ਪੁੱਤਰ ਸਾਰੰਗ ਤੇ ਅਲਾਪ ਇੰਝ ਆਏ ਨਜ਼ਰ

sardool sikander death anniversary

sardool sikander death anniversary

Sardool Sikander Death Anniversary: ਪੰਜਾਬੀ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਦੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਅਮਰ ਨੂਰੀ ਅਤੇ ਪੁੱਤਰ ਸਾਰੰਗ ਸਿਕੰਦਰ ਅਤੇ ਅਲਾਪ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਇਸਦਾ ਹਿੱਸਾ ਬਣੇ।

  • Share this:

Sardool Sikander Death Anniversary: ਪੰਜਾਬੀ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਦੀ ਯਾਦ ਵਿੱਚ ਉਨ੍ਹਾਂ ਦੀ ਪਤਨੀ ਅਮਰ ਨੂਰੀ ਅਤੇ ਪੁੱਤਰ ਸਾਰੰਗ ਸਿਕੰਦਰ ਅਤੇ ਅਲਾਪ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਇਸਦਾ ਹਿੱਸਾ ਬਣੇ। ਜਾਣਕਾਰੀ ਲਈ ਦੱਸ ਦੇਈਏ ਕਿ ਕਲਾਕਾਰ ਨੇ 24 ਫਰਵਰੀ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਿਨੇਮਾ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ। ਹਾਲਾਂਕਿ ਸਰਦੂਲ ਸਿਕੰਦਰ ਭਲੇ ਹੀ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਗੀਤਾਂ ਰਾਹੀ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।









View this post on Instagram






A post shared by Amar Noori (@amarnooriworld)



ਜਾਣਕਾਰੀ ਲਈ ਦੱਸ ਦੇਈਏ ਕਿ ਅਮਰ ਨੂਰੀ ਦੇ ਘਰ ਸਵੇਰ ਮੌਕੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਦੌਰਾਨ ਸਰਦੂਲ ਸਿਕੰਦਰ ਦੇ ਸਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਵੱਲੋਂ ਵੀ ਸ਼ਬਦ ਗਾਇਆ ਗਿਆ। ਜਿਸਦਾ ਵੀਡੀਓ ਗਾਇਕਾ ਵੱਲੋਂ ਸਾਝਾਂ ਕੀਤਾ ਗਿਆ ਹੈ।

ਇਸ ਧਾਰਮਿਕ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਿਲ ਹੋਏ। ਜਿਸ ਵਿੱਚ ਜੈਜ਼ੀ ਬੀ, ਬਲਬੀਰ ਰਾਏ, ਯੁੱਧਵੀਰ ਮਾਣਕ, ਸਣੇ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਜਾਣਕਾਰੀ ਲਈ ਦੱਸ ਦੇਈਏ ਕਿ ਸਰਦੂਲ ਸਿਕੰਦਰ ਨੇ 24 ਫਰਵਰੀ ਸਾਲ 2021 ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਸੀ।

Published by:Rupinder Kaur Sabherwal
First published:

Tags: Amar Noorie, Pollywood, Punjabi industry, Punjabi singer, Sardool Sikander, Singer