Amar Noori sang a song For Sardool Sikander: ਪੰਜਾਬੀ ਗਾਇਕਾ ਅਮਰ ਨੂਰੀ (Amar Noori) ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੇ ਜਮਾਨੇ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾਵਾਂ ਵਿੱਚੋਂ ਇੱਕ ਹੈ। ਅੱਜ ਵੀ ਦਰਸ਼ਕ ਉਨ੍ਹਾਂ ਦੇ ਗੀਤ ਸੁਣਨਾ ਪਸੰਦ ਕਰਦੇ ਹਨ। ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਜੋੜੀ ਨੂੰ ਵੀ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲਿਆ। ਅੱਜ ਕਲਾਕਾਰ ਭਲੇ ਹੀ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਨਾਲ ਸਿਰਫ ਉਨ੍ਹਾਂ ਦੇ ਪਰਿਵਾਰ ਸਗੋਂ ਫੈਨਜ਼ ਦੇ ਦਿਲਾਂ ਵਿੱਚ ਵੀ ਜ਼ਿੰਦਾ ਹਨ। ਅਮਰ ਨੂਰੀ ਵੱਲੋਂ ਆਪਣੇ ਸੋਸ਼ਲ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਸਰਦੂਲ ਸਿਕੰਦਰ ਨਜ਼ਰ ਆ ਰਹੇ ਹਨ ਅਤੇ ਬੈਕਗ੍ਰਾਊਂਡ ਵਿੱਚ ਗਾਇਕਾ ਦੀ ਆਵਾਜ਼ ਆ ਰਹੀ ਹੈ।
View this post on Instagram
ਦੱਸ ਦੇਈਏ ਕਿ ਅਮਰ ਨੂਰੀ ਅਕਸਰ ਸਰਦੂਲ ਸਿਕੰਦਰ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜੋ ਕਿ ਪ੍ਰਸ਼ੰਸ਼ਕਾਂ ਨੂੰ ਵੀ ਭਾਵੁਕ ਕਰ ਦਿੰਦਿਆ ਹਨ। ਇਸ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਅਮਰ ਨੂਰੀ ਗੀਤ ਜ਼ਿੰਦਗੀ ਕੈਸੀ ਹੈ ਪਹੇਲੀ, ਹਾਏ... ਕਭੀ ਤੋ ਹਸਾਏ, ਕਭੀ ਯੇ ਰੁਲਾਏ... ਇਸ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ- ਤੁਸੀਂ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਰਹੋਗੇ...
ਹਾਲ ਹੀ ਵਿੱਚ ਅਮਰ ਨੂਰੀ ਗੁਰੂਦੁਆਰਾ ਮਸਤੁਆਨਾ ਸਾਹਿਬ ਪੁੱਜੀ। ਜਿਸ ਦੀਆ ਤਸਵੀਰਾਂ ਗਾਇਕਾ ਵੱਲੋਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸਾਂਝੀਆਂ ਕੀਤੀਆਂ ਗਈਆਂ। ਅਦਾਕਾਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਅਕਸਰ ਪ੍ਰਸ਼ੰਸ਼ਕਾ ਨਾਲ ਜੁੜੀ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amar Noorie, Entertainment, Entertainment news, Pollywood, Punjabi industry, Punjabi singer, Sardool sikandar, Sardool Sikander, Singer