Home /News /entertainment /

Amber Heard `ਤੇ ਤਸ਼ੱਦਦ ਢਾਹੁੰਦਾ ਸੀ Johnny Depp, ਕਰਦਾ ਸੀ ਜਿਣਸੀ ਸ਼ੋਸ਼ਣ, ਅਦਾਕਾਰਾ ਨੇ ਕੋਰਟ `ਚ ਬਿਆਨ ਕੀਤਾ ਦਰਦ

Amber Heard `ਤੇ ਤਸ਼ੱਦਦ ਢਾਹੁੰਦਾ ਸੀ Johnny Depp, ਕਰਦਾ ਸੀ ਜਿਣਸੀ ਸ਼ੋਸ਼ਣ, ਅਦਾਕਾਰਾ ਨੇ ਕੋਰਟ `ਚ ਬਿਆਨ ਕੀਤਾ ਦਰਦ

ਐਂਬਰ ਹਰਡ (Amber Heard) ਆਪਣੀ ਦਰਦਨਾਕ ਕਹਾਣੀ ਸੁਣਾਉਂਦੇ ਹੋਏ ਆਪਣੇ ਹੰਝੂ ਰੋਕ ਨਹੀਂ ਸਕੀ। ਐਂਬਰ ਹਰਡ ਰੋ ਪਈ ਜਦੋਂ ਜੌਨੀ ਡੈਪ ਨੇ ਪਹਿਲੀ ਵਾਰ ਆਪਣਾ ਹੱਥ ਉਠਾਇਆ। ਉਸਨੇ ਦੱਸਿਆ ਕਿ ਉਸਦੇ ਸਾਬਕਾ ਪਤੀ ਜੌਨੀ ਡੇਪ ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਅਤੇ 2015 ਵਿੱਚ ਇੱਕ ਗਰਮ ਬਹਿਸ ਦੌਰਾਨ ਟੁੱਟੀ ਹੋਈ ਬੋਤਲ ਨਾਲ ਉਸਦਾ ਚਿਹਰਾ ਖਰਾਬ ਕਰਨ ਦੀ ਧਮਕੀ ਵੀ ਦਿੱਤੀ।

ਹੋਰ ਪੜ੍ਹੋ ...
 • Share this:

  ਜੌਨੀ ਡੇਪ ਤੇ ਐਂਬਰ ਹਰਡ (Johnny Depp and Amber Heard) ਦੇ ਰਿਸ਼ਤੇ ਦਾ ਭਿਆਨਕ ਸੱਚ ਪੂਰੀ ਦੁਨੀਆ ਸਾਹਮਣੇ ਆ ਚੁੱਕਿਆ ਹੈ। ਦੋਵਾਂ ਵਿਚਾਲੇ ਚੱਲ ਰਹੀ ਕਾਨੂੰਨੀ ਲੜਾਈ ਨੇ ਨਵਾਂ ਮੋੜ ਲੈ ਲਿਆ ਹੈ। ਜੌਨੀ ਡੇਪ ਨੇ ਸਾਬਕਾ ਪਤਨੀ ਐਂਬਰ ਹਰਡ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਪਿਛਲੇ ਤਿੰਨ ਹਫਤਿਆਂ ਤੋਂ ਸੁਣਵਾਈ ਚੱਲ ਰਹੀ ਹੈ। ਵੀਰਵਾਰ ਨੂੰ ਗਵਾਹੀ ਦਿੰਦੇ ਹੋਏ ਐਂਬਰ ਹਰਡ ਨੇ ਅਦਾਲਤ 'ਚ ਰੋਂਦੇ ਹੋਏ ਦੱਸਿਆ ਕਿ ਕਿਵੇਂ ਸਾਲ 2015 'ਚ ਵਿਆਹ ਦੇ ਇਕ ਮਹੀਨੇ ਬਾਅਦ ਹੀ ਦੋਹਾਂ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ।

  ਐਂਬਰ ਹਰਡ ਆਪਣੀ ਦਰਦਨਾਕ ਕਹਾਣੀ ਸੁਣਾਉਂਦੇ ਹੋਏ ਆਪਣੇ ਹੰਝੂ ਰੋਕ ਨਹੀਂ ਸਕੀ। ਐਂਬਰ ਹਰਡ ਰੋ ਪਈ ਜਦੋਂ ਜੌਨੀ ਡੈਪ ਨੇ ਪਹਿਲੀ ਵਾਰ ਆਪਣਾ ਹੱਥ ਐਂਬਰ ਨੂੰ ਮਾਰਨ ਲਈ ਚੁੱਕਿਆ। ਉਸਨੇ ਦੱਸਿਆ ਕਿ ਉਸਦੇ ਸਾਬਕਾ ਪਤੀ ਜੌਨੀ ਡੇਪ ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਅਤੇ 2015 ਵਿੱਚ ਇੱਕ ਗਰਮ ਬਹਿਸ ਟੁੱਟੀ ਹੋਈ ਬੋਤਲ ਨਾਲ ਉਸਦਾ ਚਿਹਰਾ ਖਰਾਬ ਕਰਨ ਤੱਕ ਦੀ ਧਮਕੀ ਵੀ ਦਿੱਤੀ।

  ਇੱਕ ਟੈਟੂ ਨਾਲ ਸ਼ੁਰੂ ਹੋਇਆ ਹਿੰਸਾ ਦਾ ਦੌਰ 

  ਐਂਬਰ ਨੇ ਦੱਸਿਆ ਕਿ ਕਿਸ ਤਰ੍ਹਾਂ ਜੌਨੀ ਨੇ ਟੈਟੂ ਦਾ ਮਜ਼ਾਕ ਉਡਾਉਣ ਲਈ ਉਸ 'ਤੇ ਹੱਥ ਉਠਾਇਆ ਅਤੇ ਫਿਰ ਕਿਵੇਂ ਉਹ ਸਮਾਂ ਆਇਆ ਜਦੋਂ ਨਸ਼ੇ ਦੀ ਹਾਲਤ ਵਿਚ ਜੌਨੀ ਨੇ ਐਂਬਰ 'ਤੇ ਤਸ਼ੱਦਦ ਢਾਹਿਆ।

  ਜਦੋਂ ਜੌਨੀ ਨੇ ਪਹਿਲੀ ਵਾਰ ਐਂਬਰ ਨੂੰ ਮਾਰਿਆ ਸੀ ਥੱਪੜ

  'ਪੀਪਲ' ਦੀ ਰਿਪੋਰਟ ਮੁਤਾਬਕ ਅੰਬਰ ਨੇ ਅਦਾਲਤ ਨੂੰ ਦੱਸਿਆ ਕਿ ਜੌਨੀ ਡੈਪ ਨਾਲ ਉਸ ਦਾ ਰਿਸ਼ਤਾ ਉਦੋਂ ਤੱਕ ਬਹੁਤ ਚੰਗਾ ਸੀ ਜਦੋਂ ਤੱਕ ਇਹ ਹਿੰਸਕ ਨਹੀਂ ਹੋ ਜਾਂਦਾ। ਉਸ ਨੇ ਦੱਸਿਆ ਕਿ ਜੌਨੀ ਨੇ ਪਹਿਲੀ ਵਾਰ ਆਪਣਾ ਹੱਥ ਚੁੱਕਿਆ, ਜਦੋਂ ਉਸ ਨੇ ਆਪਣੇ ਇਕ ਫਿੱਕੇ ਟੈਟੂ ਬਾਰੇ ਸਵਾਲ ਕੀਤਾ। ਐਂਬਰ ਨੇ ਦੱਸਿਆ ਕਿ ਟੈਟੂ 'ਚ 'ਵਿਨੋ ਫਾਰਐਵਰ' ਲਿਖਿਆ ਹੋਇਆ ਹੈ। ਇਹ ਦੇਖ ਕੇ ਉਹ ਹੱਸ ਪਈ, ਜਿਸ ਦੇ ਬਦਲੇ ਜੌਨੀ ਨੇ ਉਸ ਨੂੰ ਥੱਪੜ ਮਾਰਿਆ।

  ਨਸ਼ੇ `ਚ ਪਾੜੀ ਐਂਬਰ ਦੀ ਡ੍ਰੈੱਸ

  ਐਂਬਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਪਹਿਲੀ ਘਟਨਾ ਤੋਂ ਬਾਅਦ ਜੌਨੀ ਨੇ ਉਸ ਦੀ ਸੈਂਕੜੇ ਵਾਰ ਕੁੱਟਮਾਰ ਕੀਤੀ। ਖਾਸ ਤੌਰ 'ਤੇ ਜਦੋਂ ਉਹ ਨਸ਼ੇ '`ਚ ਹੁੰਦਾ ਸੀ। ਮਈ 2013 ਦੇ ਇੱਕ ਹਫਤੇ ਦਾ ਹਵਾਲਾ ਦਿੰਦੇ ਹੋਏ, ਅੰਬਰ ਨੇ ਜੋ ਕਿਹਾ ਉਹ ਸਭ ਤੋਂ ਭਿਆਨਕ ਹੈ। ਐਂਬਰ ਨੇ ਕਿਹਾ, 'ਉਸ ਦਿਨ ਜੌਨੀ ਬਹੁਤ ਗੁੱਸੇ 'ਚ ਸੀ। ਅਸੀਂ ਵੀਕਐਂਡ 'ਤੇ ਬਾਹਰ ਗਏ ਸੀ। ਉਸ ਨੇ ਮੇਰੇ 'ਤੇ ਬਿਨਾਂ ਵਜ੍ਹਾ ਕਿਸੇ ਹੋਰ ਔਰਤ ਨੂੰ ਬੁਲਾਉਣ ਦਾ ਦੋਸ਼ ਲਾਇਆ। ਉਸ ਸ਼ਾਮ, ਜੌਨੀ ਨੇ ਮੇਰਾ ਡ੍ਰੈੱਸ ਪਾੜ ਦਿੱਤਾ।

  ਮਨੋਵਿਗਿਆਨੀ ਡਾਕਟਰ ਡੌਨ ਹਿਊਜ਼ ਐਂਬਰਦੇ ਗਵਾਹ ਬਣੇ

  ਅਦਾਲਤ ਦੀ ਸੁਣਵਾਈ ਦੌਰਾਨ ਐਂਬਰ ਦੀ ਤਰਫੋਂ ਗਵਾਹ ਵਜੋਂ ਪੇਸ਼ ਹੋਏ ਮਨੋਵਿਗਿਆਨੀ ਡਾਕਟਰ ਡਾਨ ਹਿਊਜ਼ ਨੇ ਦਾਅਵਾ ਕੀਤਾ ਕਿ ਜੌਨੀ ਡੈਪ ਦੇ ਤਸ਼ੱਦਦ ਕਾਰਨ ਐਂਬਰ ਹਰਡ ਦੀ ਹਾਲਤ ਵਿਗੜ ਗਈ ਸੀ। ਅਦਾਲਤ ਵਿੱਚ ਪੇਸ਼ ਮਨੋਵਿਗਿਆਨੀ ਨੇ ਆਪਣੇ ਸਾਰੇ ਦਾਅਵਿਆਂ ਦੇ ਸਮਰਥਨ ਵਿੱਚ ਕਈ ਗੱਲਾਂ ਕਹੀਆਂ। ਉਸ ਨੇ ਕਿਹਾ ਕਿ ਜੌਨੀ ਡੈਪ ਨੇ ਖੁਦ ਆਪਣੇ ਕਈ ਦੋਸਤਾਂ ਨਾਲ ਗੱਲਬਾਤ 'ਚ ਮੰਨਿਆ ਸੀ ਕਿ ਉਹ ਸ਼ਰਾਬ ਪੀ ਕੇ ਐਂਬਰ ਹਰਡ ਨਾਲ ਬੁਰਾ ਵਿਵਹਾਰ ਕਰਦਾ ਸੀ ਅਤੇ ਕਈ ਮੌਕਿਆਂ 'ਤੇ ਉਸ ਨੇ ਮੁਆਫੀ ਵੀ ਮੰਗੀ ਸੀ। ਡਾ ਹਿਊਜ਼ ਨਿਊਯਾਰਕ ਤੋਂ ਇੱਕ ਮਸ਼ਹੂਰ ਕਲੀਨਿਕਲ ਅਤੇ ਫੋਰੈਂਸਿਕ ਮਨੋਵਿਗਿਆਨੀ ਹੈ ਅਤੇ ਘਰੇਲੂ ਹਿੰਸਾ ਵਿੱਚ ਮਾਹਰ ਹੈ।

  Published by:Amelia Punjabi
  First published:

  Tags: Amber Heard, Crime against women, Hollywood, Johnny Depp