'ਠੱਗਸ ਆਫ਼ ਹਿੰਦੁਸਤਾਨ' ਦੀ ਸ਼ੂਟਿੰਗ ਦੌਰਾਨ, ਬਿਗ ਬੀ ਦੀ ਸਿਹਤ ਵਿਗੜੀ ਮੁੰਬਈ ਦੇ ਡਾਕਟਰਾਂ ਨੂੰ ਸੱਦਿਆ


Updated: March 13, 2018, 9:18 PM IST
'ਠੱਗਸ ਆਫ਼ ਹਿੰਦੁਸਤਾਨ' ਦੀ ਸ਼ੂਟਿੰਗ ਦੌਰਾਨ, ਬਿਗ ਬੀ ਦੀ ਸਿਹਤ ਵਿਗੜੀ ਮੁੰਬਈ ਦੇ ਡਾਕਟਰਾਂ ਨੂੰ ਸੱਦਿਆ

Updated: March 13, 2018, 9:18 PM IST
ਪੇਟ ਦਰਦ ਦੇ ਇਲਾਜ ਲਈ ਅਮਿਤਾਭ ਦੇ ਡਾਕਟਰ ਨੂੰ ਮੁੰਬਈ ਚਾਰਟਰ ਜ਼ਹਾਜ ਭੇਜ ਕੇ ਜੋਧਪੁਰ ਬੁਲਾਇਆ ਗਿਆ

'ਠੱਗਸ ਆਫ਼ ਹਿੰਦੁਸਤਾਨ' ਦੀ ਸ਼ੂਟਿੰਗ ਦੌਰਾਨ ਅਚਾਨਕ ਅਮਿਤਾਭ ਬੱਚਨ ਦੀ ਸਿਹਤ ਵਿਗੜ ਗਈ, ਫਿਲਮ ਦੇ ਸਿਲਸਿਲੇ ਵਿਚ ਰਾਜਸਥਾਨ ਪਹੁੰਚੇ ਬਿਗ ਬੀ ਨੇ ਸਿਹਤ ਵਿਗੜਨ ਦੀ ਖ਼ਬਰ ਬਲਾਗ ਦੇ ਜਰੀਏ ਦਿੱਤੀ, ਇਸ ਤੋਂ ਬਾਅਦ ਜੋਧਪੁਰ ਦੇ ਅਜੀਤ ਭਵਨ ਹੋਟਲ ਵਿਚ ਮੁੰਬਈ ਤੋਂ ਆਏ ਡਾਕਟਰਾਂ ਨੇ ਅਮਿਤਾਭ ਬੱਚਨ ਦਾ ਚੈਕਅੱਪ ਕੀਤਾ, ਜਾਂਚ ਤੋਂ ਬਾਅਦ ਡਾਕਟਰਾਂ ਨੇ ਬਿਗ ਬੀ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ।

ਡਾਕਟਰਾਂ ਦੇ ਅਨੁਸਾਰ ਬਿਗ ਬੀ ਦੀ ਹਾਲਤ ਵਿਚ ਸੁਧਾਰ ਹੈ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਹੋ ਸਕਦਾ ਹੈ ਕਿ ਬਿਗ ਬੀ ਜੋਧਪੁਰ ਹੀ ਸ਼ੂਟਿੰਗ ਕਰਨ ਤੇ ਮੁੰਬਈ ਵਾਪਿਸ ਨਾ ਜਾਣ, ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਗ ਬੀ ਫ਼ਰਵਰੀ ਵਿਚ ਰੂਟੀਨ ਚੈਕਅੱਪ ਲਈ ਲੀਲਾਵਤੀ ਹਸਪਤਾਲ ਵਿਚ ਵੀ ਭਰਤੀ ਹੋਏ ਸਨ ।

ਫਿਲਹਾਲ ਉਨਾਂ ਦੀ ਸਿਹਤ ਤੰਦਰੁਸਤ ਹੈ ਅਤੇ ਬਿਗ ਬੀ ਨੇ ਆਪਣੇ ਬਲਾਗ ਤੇ ਆਪਣੀ ਸਿਹਤ ਦੀ ਜਾਣਕਾਰੀ ਦਿੱਤੀ, ਉਨਾਂ ਲਿਖਿਆ ਕਿ 3 ਵਜੇ ਤੱਕ ਫਿਲਮ ਦੀ ਸ਼ੂਟਿੰਗ ਕੀਤੀ ਤੇ 5 ਵਜੇ ਨਾਸ਼ਤਾ ਕੀਤਾ, ਬਿਗ ਬੀ ਨੇ ਇਹ ਵੀ ਲਿਖਿਆ ਕਿ ਉਹ ਮੰਗਲਵਾਰ ਨੂੰ ਡਾਕਟਰਾਂ ਦੀ ਟੀਮ ਨਾਲ ਮਿਲਣਗੇ ਤਾਂਕਿ ਡਾਕਟਰ ਉਨਾਂ ਦੀ ਸਿਹਤ ਦਾ ਧਿਆਨ ਰੱਖ ਸਕਣ ਤੇ ਨਾਲ ਹੀ ਲਿਖਿਆ ਕਿ,‘ਮੈਂ ਅਰਾਮ ਕਰੂੰਗਾ ਤੇ ਤੁਹਾਨੂੰ ਜਾਣਕਾਰੀ ਦਿੰਦਾ ਰਹੂੰਗਾ ।

ਬਿਗ ਬੀ ਦੇ ਸ਼ੂਟਿੰਗ ਸ਼ੈਡਿਊਲ ਦੀ ਗੱਲ ਕਰੀਏ ਤਾਂ ਫਿਲਮ ਦੇ ਲਈ ਯੁੱਧ ਦੇ ਸੀਨ ਵੀ ਸ਼ੂਟ ਹੋ ਰਹੇ ਹਨ, ਇਨਾਂ ਸੀਨਾਂ ਲਈ ਬਿਗ ਬੀ ਕਾਫੀ ਭਾਰੀ ਡਰੈਸਾਂ ਪਹਿਣ ਰਹੇ ਹਨ ਜਿਸ ਕਾਰਨ ਉਨਾਂ ਨੂੰ ਕਾਫੀ ਥਕਾਵਟ ਮਹਿਸੂਸ ਹੋ ਰਹੀ ਸੀ, ਦੱਸਦੀਏ ਕਿ ਬਿਗ ਬੀ ਤੋਂ ਇਲਾਵਾ ਇਰਫਾਨ ਖਾਨ ਦੀ ਬਿਮਾਰੀ ਦੀ ਖਬ਼ਰ ਨੇ ਵੀ ਪਰ ਪਾਸੇ ਸਨਸਨੀ ਮਚਾ ਕੇ ਰੱਖੀ ਹੈ, ਪਰ ਉਨਾਂ ਦੀ ਬਿਮਾਰੀ ਨੂੰ ਲੈ ਕੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ ।

ਇਰਫਾਨ ਨੇ ਆਪਣੇ ਟਵੀਟ ਵਿਚ ਸਿਰਫ ਇਨਾਂ ਲਿਖਿਆ ਹੈ ਕਿ ਉਹ ਕਿਸੇ ਦੁਰਲੱਭ ਬਿਮਾਰੀ ਦਾ ਸ਼ਿਕਾਰ ਹਨ, ਉਨਾਂ ਦੀ ਪਤਨੀ ਵਲੋਂ ਵੀ ਫੇਸਬੁੱਕ ਤੇ ਪੋਸਚ ਲਿਖੀ ਗਈ ਸੀ ਪਰ ਉਨਾਂ ਵਲੋਂ ਸਿਰਫ ਪ੍ਰਾਥਨਾ ਕਰਨ ਦੀ ਅਪੀਲ ਕੀਤੀ ਗਈ ਤੇ ਬਿਮਾਰੀ ਬਾਰੇ ਕੁੱਝ ਨਹੀਂ ਦੱਸਿਆ ਗਿਆ।
First published: March 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ