Amitabh Bachchan Dance On Mera Dil Ye Pukare Aaja: ਪਾਕਿਸਤਾਨੀ ਕੁੜੀ ਆਇਸ਼ਾ ਦਾ ਗੀਤ ਮੇਰਾ ਦਿਲ ਯੇ ਪੁਕਾਰੇ ਆਜਾ (Mera Dil Ye Pukare Aaja) ਤੇ ਡਾਂਸ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਇਆ। ਹਾਲਾਂਕਿ ਆਮ ਜਨਤਾ ਵੱਲੋਂ ਵੀ ਇਸ ਸ਼ਾਨਦਾਰ ਗੀਤ ਉੱਪਰ ਕਈ ਰੀਲਜ਼ ਬਣਾਏ ਗਏ, ਜੋ ਅੱਗ ਦੀ ਤਰ੍ਹਾਂ ਵਾਈਰਲ ਹੋਏ। ਇਸ ਵਿਚਕਾਰ ਬਾਲੀਵੁੱਡ ਸ਼ਹਿਨਸ਼ਾਹ ਯਾਨਿ ਅਮਿਤਾਭ ਬੱਚਨ (Amitabh Bachchan) ਦਾ ਡਾਂਸ ਵੀਡੀਓ ਵੀ ਸੁਰਖੀਆਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਬਿਗ ਬੀ ਵੀ ਮੇਰਾ ਦਿਲ ਯੇ ਪੁਰਾਕੇ ਆਜਾ ਉੱਪਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਅਮਿਤਾਭ ਦਾ ਇਸ ਸ਼ਾਨਦਾਰ ਗੀਤ ਉੱਪਰ ਡਾਂਸ...
View this post on Instagram
ਸਾਹਮਣੇ ਆਇਆ ਇਹ ਵੀਡੀਓ ਅਮਿਤਾਭ ਬੱਚਨ ਦੇ ਇੱਕ ਪ੍ਰਸ਼ੰਸਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਮਨੋਜਚੌਹਾਨ70' 'ਤੇ ਸ਼ੇਅਰ ਕੀਤਾ ਹੈ। ਅਜਿਹੇ 'ਚ ਅਮਿਤਾਭ ਦੀ ਇਹ ਵੀਡੀਓ ਕਲਿੱਪ ਫਿਲਮ ਸੂਰਯਵੰਸ਼ਮ ਦੀ ਹੈ, ਜਿਸ 'ਚ ਉਹ ਠਾਕੁਰ ਭਾਨੂ ਪ੍ਰਤਾਪ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਪਰਿਵਾਰ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਵੀਡੀਓ ਦੇ ਬੈਕਗ੍ਰਾਉਂਡ ਵਿੱਚ ਸੰਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ' ਲਗਾਇਆ ਗਿਆ ਹੈ, ਇਸ ਨੂੰ ਬਿਗ ਬੀ ਦੇ ਡਾਂਸ ਸਟੈਪਸ ਨਾਲ ਮੈਚ ਕਰ ਦਿੱਤਾ ਗਿਆ ਹੈ।
ਇਸ ਵੀਡੀਓ ਨੂੰ ਜਿਸ ਤਰ੍ਹਾਂ ਐਡਿਟ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਹਰ ਕੋਈ ਬਹੁਤ ਖੁਸ਼ ਹੈ ਅਤੇ ਐਡੀਟਰ ਦੀ ਤਾਰੀਫ ਵੀ ਕਰ ਰਿਹਾ ਹੈ। ਇਕ ਪ੍ਰਸ਼ੰਸਕ ਨੇ ਲਿਖਿਆ, 'ਕਿਆ ਮਸਤ ਬਨਾਇਆ ਹੈ ਵੀਡੀਓ', ਦੂਜੇ ਨੇ ਲਿਖਿਆ- 'ਮਜ਼ਾ ਆ ਗਿਆ ਦੇਖ ਕਰ', ਤੀਜੇ ਯੂਜ਼ਰ ਨੇ ਇਸ ਗੀਤ ਨਾਲ ਫਿਲਮ ਸੂਰਜਵੰਸ਼ਮ ਦੇਖਣ ਦੀ ਇੱਛਾ ਜ਼ਾਹਰ ਕੀਤੀ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ 13 ਲੱਖ 21 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amitabh Bachchan, Bollywood, Entertainment, Entertainment news, Viral video