ਵੈਲੇਨਟਾਈਨ ਡੇ 'ਤੇ ਅਮਿਤਾਭ ਬੱਚਨ ਦਾ ਫੈਨਜ਼ ਨੂੰ ਤੋਹਫ਼ਾ, ਫਿਲਮ 'ਝੂੰਡ' ਦਾ ਪਹਿਲਾ ਗੀਤ ਕੀਤਾ ਰਿਲੀਜ਼

Amitabh s movie Jhund Title Track out: ਅਮਿਤਾਭ ਬੱਚਨ (Amitabh Bachchan) ਇੱਕ ਵਾਰ ਫਿਰ ਤੋਂ ਆਪਣੇ ਅਲੱਗ ਅੰਦਾਜ਼ 'ਚ ਦਰਸ਼ਕਾ ਦਾ ਦਿਲ ਜਿੱਤਣ ਲਈ ਤਿਆਰ ਹਨ। ਦੱਸ ਦੇਈਏ ਕਿ ਬਿਗ ਬੀ ਨੇ ਵੈਲੇਨਟਾਈਨ ਡੇ ਦੇ ਮੌਕੇ ਤੇ ਫੈਨਜ਼ ਨੂੰ ਇਹ ਖਾਸ ਤੋਹਫਾ ਦਿੱਤਾ ਹੈ। ਉਨ੍ਹਾਂ ਦੀ ਫਿਲਮ 'ਝੂੰਡ' ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਾਇਟਲ ਟ੍ਰੈਕ ਤੋਂ ਪਹਿਲਾਂ ਇਸਦੇ ਧਮਾਕੇਦਾਰ ਟੀਜ਼ਰ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ।

Amitabh Bachchan movie Jhund title track (ਸੰਕੇਤਕ ਫੋਟੋ)

 • Share this:
  Amitabh s movie Jhund Title Track out: ਅਮਿਤਾਭ ਬੱਚਨ (Amitabh Bachchan) ਇੱਕ ਵਾਰ ਫਿਰ ਤੋਂ ਆਪਣੇ ਅਲੱਗ ਅੰਦਾਜ਼ 'ਚ ਦਰਸ਼ਕਾ ਦਾ ਦਿਲ ਜਿੱਤਣ ਲਈ ਤਿਆਰ ਹਨ। ਦੱਸ ਦੇਈਏ ਕਿ ਬਿਗ ਬੀ ਨੇ ਵੈਲੇਨਟਾਈਨ ਡੇ ਦੇ ਮੌਕੇ ਤੇ ਫੈਨਜ਼ ਨੂੰ ਇਹ ਖਾਸ ਤੋਹਫਾ ਦਿੱਤਾ ਹੈ। ਉਨ੍ਹਾਂ ਦੀ ਫਿਲਮ 'ਝੂੰਡ' ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਾਇਟਲ ਟ੍ਰੈਕ ਤੋਂ ਪਹਿਲਾਂ ਇਸਦੇ ਧਮਾਕੇਦਾਰ ਟੀਜ਼ਰ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ।

  ਮੈਗਾਸਟਾਰ ਅਮਿਤਾਭ ਬੱਚਨ (Amitabh Bachchan)  ਦੀ ਫਿਲਮ 'ਝੂੰਡ' (Jhund) ਨੂੰ ਨਾਗਰਾਜ ਪੋਪਟਰਾਓ ਮੰਜੁਲੇ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਸਵਿਤਾ ਰਾਜ ਹੀਰੇਮਠ, ਰਾਜ ਹੀਰੇਮਠ, ਨਾਗਰਾਜ ਪੋਪਟਰਾਓ ਮੰਜੁਲੇ, ਗਾਰਗੀ ਕੁਲਕਰਨੀ, ਮੀਨੂੰ ਅਰੋੜਾ ਅਤੇ ਸੰਦੀਪ ਸਿੰਘ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਹ ਫਿਲਮ ਸ਼ੁਰੂਆਤ ਤੋਂ ਹੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਲਾਂਚ ਕੀਤੇ ਗਏ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ ਹੈ ਅਤੇ ਅਮਿਤਾਭ ਨੂੰ ਸਕ੍ਰੀਨ 'ਤੇ ਦੇਖਣ ਲਈ ਉਨ੍ਹਾਂ ਦੀ ਉਤਸੁਕਤਾ ਵੱਧਜੀ ਜਾ ਰਹੀ ਹੈ। ਅਮਿਤਾਭ ਦੀ ਇਹ ਫਿਲਮ 4 ਮਾਰਚ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਜੈ-ਅਤੁਲ ਦੁਆਰਾ ਸੰਗੀਤ ਦਿੱਤਾ ਗਿਆ ਹੈ। ਜੋਕਿ ਆਪਣੇ ਸ਼ਾਨਦਾਰ ਗੀਤਾਂ ਅਤੇ ਬੈਕਗ੍ਰਾਉਂਡ ਸੰਗੀਤ ਨਾਲ ਮਸ਼ਹੂਰ ਹਨ।


  ਅਜੈ-ਅਤੁਲ ਦਾ 'ਝੂੰਡ' ਦਾ ਟਾਈਟਲ ਟਰੈਕ ਨਿਸ਼ਚਿਤ ਤੌਰ 'ਤੇ ਸਾਰਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਜੋ ਕਿ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਮਨਾਂ 'ਤੇ ਰਹੇਗਾ। ਅਤੁਲ ਗੋਗਾਵਲੇ (Atul Gogavale) ਦੁਆਰਾ ਗਾਇਆ ਗਿਆ ਧਮਾਕੇਦਾਰ ਧੁਨ ਪ੍ਰਸ਼ੰਸਕਾਂ ਵਿੱਚ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਹੈ। ਅਜੈ-ਅਤੁਲ ਦੁਆਰਾ ਦਿੱਤੇ ਗਏ ਸੰਗੀਤ ਨੂੰ ਲੈ ਕੇ ਨਿਰਦੇਸ਼ਕ ਨਾਗਰਾਜ ਮੰਜੁਲੇ ਨੇ ਕਿਹਾ, “ਮੈਂ ਅਜੈ-ਅਤੁਲ ਨਾਲ ਦੁਬਾਰਾ ਕੰਮ ਕਰਨ ਲਈ ਖੁਸ਼ ਹਾਂ, ਉਨ੍ਹਾਂ ਦਾ ਸੰਗੀਤ ਹਮੇਸ਼ਾ ਇੱਕ ਸਥਾਈ ਪ੍ਰਭਾਵ ਬਣਾਉਂਦਾ ਹੈ, ਅਤੇ 'ਝੂੰਡ' ਦੇ ਨਾਲ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ! ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਫੁੱਟ-ਟੈਪਿੰਗ ਨੰਬਰ ਦਾ ਆਨੰਦ ਲੈਣਗੇ।

  ਸੰਗੀਤਕਾਰ ਜੋੜੀ ਅਜੈ-ਅਤੁਲ ਨੇ ਅੱਗੇ ਕਿਹਾ, “ਨਾਗਰਾਜ ਨਾਲ ਕੰਮ ਕਰਨਾ, ਜੋ ਸਾਡੇ ਪਿਆਰੇ ਦੋਸਤ ਵੀ ਹਨ, ਹਮੇਸ਼ਾ ਕੁਝ ਨਵਾਂ ਅਤੇ ਦਿਲਚਸਪ ਸਿਖੱਣ ਨੂੰ ਮਿਲਦਾ ਹੈ। ਸਾਨੂੰ JHUND ਦੇ ਸੰਗੀਤ ਨੂੰ ਵਿਕਸਿਤ ਕਰਨ ਅਤੇ ਇਸ 'ਤੇ ਕੰਮ ਕਰਨ ਦਾ ਪੂਰਾ ਆਨੰਦ ਆਇਆ, ਇਹ ਨਿੱਜੀ ਤੌਰ 'ਤੇ ਸਾਡੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਅਸੀਂ ਦਰਸ਼ਕਾਂ ਦੇ ਵੀ ਇਸ ਦਾ ਆਨੰਦ ਲੈਣ ਦੀ ਉਮੀਦ ਕਰਦੇ ਹਾਂ।"
  Published by:rupinderkaursab
  First published: