Home /News /entertainment /

Amitabh Bachchan: ਅਮਿਤਾਭ ਬੱਚਨ ਦੇ ਪਿਆਰੇ ਦੋਸਤ ਦਾ ਦਿਹਾਂਤ, ਸੋਸ਼ਲ ਮੀਡੀਆ 'ਤੇ ਲਿਖੀ ਭਾਵੁਕ ਪੋਸਟ!

Amitabh Bachchan: ਅਮਿਤਾਭ ਬੱਚਨ ਦੇ ਪਿਆਰੇ ਦੋਸਤ ਦਾ ਦਿਹਾਂਤ, ਸੋਸ਼ਲ ਮੀਡੀਆ 'ਤੇ ਲਿਖੀ ਭਾਵੁਕ ਪੋਸਟ!

  Amitabh Bachchan

Amitabh Bachchan

Amitabh Bachchan Pet Dog Demise: ਬਾਲੀਵੁੱਡ ਸਟਾਰ ਅਮਿਤਾਭ ਬੱਚਨ (Amitabh Bachchan) 80 ਸਾਲ ਦੀ ਉਮਰ ਵਿੱਚ ਵੀ ਸਿਨੇਮਾ ਜਗਤ ਵਿੱਚ ਕਮਾਲ ਦਿਖਾ ਰਹੇ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਹਮੇਸ਼ਾ ਐਕਟਿਵ ਰਹਿੰਦੇ ਹਨ। ਅਦਾਕਾਰ ਨੂੰ ਜਿੰਨਾ ਪਿਆਰ ਫਿਲਮਾਂ ਅਤੇ ਐਕਟਿੰਗ ਨਾਲ ਹੈ, ਓਨਾ ਹੀ ਉਹ ਆਪਣੇ ਪਰਿਵਾਰ ਦੇ ਵੀ ਕਰੀਬ ਹੈ। ਇਸ ਦੇ ਨਾਲ ਹੀ ਬਿੱਗ ਬੀ ਦੇ ਘਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਿੱਗ ਬੀ ਨੇ ਖੁਦ ਇਸ ਬਾਰੇ ਆਪਣੇ ਸੋਸ਼ਲ ਹੈਂਡਲ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਹੋਰ ਪੜ੍ਹੋ ...
  • Share this:

Amitabh Bachchan Pet Dog Demise: ਬਾਲੀਵੁੱਡ ਸਟਾਰ ਅਮਿਤਾਭ ਬੱਚਨ (Amitabh Bachchan) 80 ਸਾਲ ਦੀ ਉਮਰ ਵਿੱਚ ਵੀ ਸਿਨੇਮਾ ਜਗਤ ਵਿੱਚ ਕਮਾਲ ਦਿਖਾ ਰਹੇ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਹਮੇਸ਼ਾ ਐਕਟਿਵ ਰਹਿੰਦੇ ਹਨ। ਅਦਾਕਾਰ ਨੂੰ ਜਿੰਨਾ ਪਿਆਰ ਫਿਲਮਾਂ ਅਤੇ ਐਕਟਿੰਗ ਨਾਲ ਹੈ, ਓਨਾ ਹੀ ਉਹ ਆਪਣੇ ਪਰਿਵਾਰ ਦੇ ਵੀ ਕਰੀਬ ਹੈ। ਇਸ ਦੇ ਨਾਲ ਹੀ ਬਿੱਗ ਬੀ ਦੇ ਘਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਿੱਗ ਬੀ ਨੇ ਖੁਦ ਇਸ ਬਾਰੇ ਆਪਣੇ ਸੋਸ਼ਲ ਹੈਂਡਲ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।ਦਰਅਸਲ, ਬਿੱਗ ਬੀ ਨੇ ਆਪਣੀ ਨਵੀਂ ਪੋਸਟ ਰਾਹੀਂ ਉਨ੍ਹਾਂ ਦੇ ਪਿਆਰੇ ਕੁੱਤੇ ਦੇ ਦਿਹਾਂਤ ਬਾਰੇ ਭਾਵੁਕ ਪੋਸਟ ਪਾਈ ਹੈ। ਅਮਿਤਾਭ ਬੱਚਨ ਆਪਣੇ ਪਿਆਰੇ ਕੁੱਤੇ ਨੂੰ ਗੁਆਉਣ ਦਾ ਬਹੁਤ ਦੁਖੀ ਹਨ। ਆਪਣੇ ਦੁੱਖ ਨੂੰ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਇੰਸਟਾਗ੍ਰਾਮ ਉਸ ਨਾਲ ਤਸਵੀਰ ਸ਼ੇਅਰ ਕਰ ਲਿਖਿਆ, 'ਸਾਡਾ ਛੋਟਾ ਜਿਹਾ ਦੋਸਤ, ਕੰਮ ਕਰਨ ਦੇ ਪਲ ਫਿਰ ਇਹ ਵੱਡੇ ਹੁੰਦੇ ਹਨ ਅਤੇ ਫਿਰ ਇਕ ਦਿਨ ਛੱਡ ਦਿੰਦੇ ਹਨ।'

ਦੱਸ ਦੇਈਏ ਕਿ ਅਮਿਤਾਭ ਨੇ ਆਪਣੇ ਬਲੌਗ 'ਤੇ ਆਪਣੇ ਪਿਆਰੇ ਕੁੱਤੇ ਨੂੰ ਗੁਆਉਣ ਦਾ ਦਰਦ ਵੀ ਸਾਂਝਾ ਕੀਤਾ ਹੈ। ਜਿੱਥੇ ਉਨ੍ਹਾਂ ਨੇ ਇਸ ਉਦਾਸ ਪਲ ਨੂੰ ਦਿਲ ਕੰਬਾਊ ਦੱਸਿਆ ਹੈ। ਉਸਨੇ ਆਪਣੇ ਬਲਾਗ ਪੋਸਟ ਵਿੱਚ ਉਹੀ ਗੱਲਾਂ ਲਿਖੀਆਂ ਜਿਵੇਂ ਉਸਨੇ ਇੰਸਟਾਗ੍ਰਾਮ 'ਤੇ ਲਿਖਿਆ ਸੀ, ਪਰ ਅੱਗੇ ਇੱਕ ਲਾਈਨ ਜੋੜ ਦਿੱਤੀ, 'ਦਿਲ ਤੋੜਨ ਵਾਲੀ, ਪਰ ਜਦੋਂ ਉਹ ਆਲੇ ਦੁਆਲੇ ਹੁੰਦੇ ਹਨ ਤਾਂ ਉਹ ਸਾਡੀ ਜ਼ਿੰਦਗੀ ਦੀ ਜਾਨ ਹੁੰਦੇ ਹਨ..!!

Published by:Rupinder Kaur Sabherwal
First published:

Tags: Amitabh Bachchan, Bollywood, Dog, Entertainment, Entertainment news