ਐਮੀ ਵਿਰਕ ਨੇ ਦੋ ਨਵੀਆਂ ਫ਼ਿਲਮਾਂ Argentina ਤੇ Laung Laachi 2 ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ

ਪੰਜਾਬੀ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk) ਇੱਕ ਤੋਂ ਬਾਅਦ ਇੱਕ ਆਪਣੀ ਸ਼ਾਨਦਾਰ ਫ਼ਿਲਮ ਦੇ ਨਾਲ ਪ੍ਰਸ਼ੰਸ਼ਕਾ ਦਾ ਦਿਲ ਜਿੱਤਣ ਨੂੰ ਤਿਆਰ ਹਨ। ਦੱਸ ਦੇਈਏ ਕਿ `ਆਜਾ ਮੈਕਸਿਕੋ ਚੱਲੀਏ`ਤੋਂ ਬਾਅਦ ਐਮੀ ਵਿਰਕ ਨੇ ਆਪਣੀਆਂ ਦੋ ਹੋਰ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ। ਇੰਨੀ ਦਿਨੀ ਐਮੀ ਪੂਰੇ ਜ਼ੋਰ ਸ਼ੋਰ ਨਾਲ ਆਪਣੀਆਂ ਫ਼ਿਲਮਾਂ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਸਨ। ਉੱਧਰ ਐਮੀ ਦੇ ਫ਼ੈਨਜ਼ ਨੂੰ ਵੀ ਉਨ੍ਹਾਂ ਦੀਆਂ ਇਨ੍ਹਾਂ ਦੋ ਫ਼ਿਲਮਾਂ ਦਾ ਵੀ ਬੇਸਵਰੀ ਨਾਲ ਇੰਤਜ਼ਾਰ ਹੈ।

ਐਮੀ ਵਿਰਕ ਨੇ ਦੋ ਨਵੀਆਂ ਫ਼ਿਲਮਾਂ Argentina ਤੇ Laung Laachi 2 ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ (Insta)

 • Share this:
  ਪੰਜਾਬੀ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk) ਇੱਕ ਤੋਂ ਬਾਅਦ ਇੱਕ ਆਪਣੀ ਸ਼ਾਨਦਾਰ ਫ਼ਿਲਮ ਦੇ ਨਾਲ ਪ੍ਰਸ਼ੰਸ਼ਕਾ ਦਾ ਦਿਲ ਜਿੱਤਣ ਨੂੰ ਤਿਆਰ ਹਨ। ਦੱਸ ਦੇਈਏ ਕਿ `ਆਜਾ ਮੈਕਸਿਕੋ ਚੱਲੀਏ`ਤੋਂ ਬਾਅਦ ਐਮੀ ਵਿਰਕ ਨੇ ਆਪਣੀਆਂ ਦੋ ਹੋਰ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ। ਇੰਨੀ ਦਿਨੀ ਐਮੀ ਪੂਰੇ ਜ਼ੋਰ ਸ਼ੋਰ ਨਾਲ ਆਪਣੀਆਂ ਫ਼ਿਲਮਾਂ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਸਨ। ਉੱਧਰ ਐਮੀ ਦੇ ਫ਼ੈਨਜ਼ ਨੂੰ ਵੀ ਉਨ੍ਹਾਂ ਦੀਆਂ ਇਨ੍ਹਾਂ ਦੋ ਫ਼ਿਲਮਾਂ ਦਾ ਵੀ ਬੇਸਵਰੀ ਨਾਲ ਇੰਤਜ਼ਾਰ ਹੈ।
  ਜਾਣਕਾਰੀ ਲਈ ਦੱਸ ਦੇਈਏ ਕਿ ਐਮੀ ਵਿਰਕ ਦੀ ਫ਼ਿਲਮ `ਆਜਾ ਮੈਕਸਿਕੋ ਚੱਲੀਏ`ਨੇ ਬਾਕਸ ਆਫਿਸ ’ਤੇ ਪਹਿਲੇ ਹਫ਼ਤੇ 14.10 ਕਰੋੜ ਦੀ ਕਮਾਈ ਕੀਤੀ ਹੈ। ਤਾਲਾਬੰਦੀ ਤੋਂ ਬਾਅਦ ਸਿਨੇਮਾਘਰ ਖੁੱਲ੍ਹ ਚੁੱਕੇ ਹਨ, ਜਿਸ ਕਾਰਨ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਮੀ ਵਿਰਕ ਦੀ ਆਦਾਕਾਰੀ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਐਮੀ ਨੇ ਆਪਣੀ ਆਗਾਮੀ ਦੋ ਫ਼ਿਲਮਾਂ ਦੀਆਂ ਰਿਲੀਜ਼ ਡੇਟਸ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ’ਚੋਂ ਪਹਿਲੀ ਫ਼ਿਲਮ ਹੈ ‘ਲੌਂਗ ਲਾਚੀ 2’ (Laung Laachi 2)। ਇਹ ਫ਼ਿਲਮ 19 ਅਗਸਤ, 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ।
  ਦੂਜੀ ਫ਼ਿਲਮ ਦਾ ਨਾਂ ਹੈ ‘ਅਰਜਣਟੀਨਾ’ (Argentina)। ਇਹ ਫ਼ਿਲਮ 7 ਅਪ੍ਰੈਲ, 2023 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਐਮੀ ਵਿਰਕ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ।

  ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਨੇ ਵਿੱਕੀ ਕੌਸ਼ਲ ਤੇ ਕਰਨ ਜੌਹਰ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਤੋਂ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਐਮੀ ਵਿਰਕ ਬਹੁਤ ਜਲਦ ਵਿੱਕੀ ਕੌਸ਼ਲ ਨਾਲ ਕਿਸੇ ਫ਼ਿਲਮ ’ਚ ਨਜ਼ਰ ਆਉਣ ਵਾਲੇ ਹਨ। ਇਸ ਗੱਲ ਤੋਂ ਸਾਫ਼ ਹੈ ਕਿ ਐਮੀ ਵਿਰਕ ਹੁਣ ਇੱਕ ਵਾਰ ਫਿਰ ਤੋਂ ਬਾਲੀਵੁੱਡ ਫ਼ਿਲਮ ਵਿੱਚ ਕਮਾਲ ਦਿਖਾਉਂਦੇ ਹੋਏ ਨਜ਼ਰ ਆਉਣਗੇ। ਐਮੀ ਵਿਰਕ ਨੇ ਫਿਲਮ '83' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਅਜੈ ਦੇਵਗਨ ਦੀ ਫਿਲ਼ਮ 'ਭੁਜ: ਪ੍ਰਾਈਡ ਆਫ਼ ਇੰਡੀਆ' ਵਿੱਚ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ।
  Published by:rupinderkaursab
  First published: