ਐਮੀ ਵਿਰਕ ਦੇ ਫੈਨਜ਼ ਦਾ ਇੰਤਜ਼ਾਰ ਖਤਮ, 25 ਫਰਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’

Aaja Mexico Challiye release date: ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਫੈਨਜ਼ ਵਿੱਚ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਅਦਾਕਾਰ ਨੇ ਆਪਣੀ ਫਿਲਮ ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਫਿਲਮ ਦੇ ਪੋਸਟਰ ਨਾਲ ਵੱਖ-ਵੱਖ ਦੇਸ਼ਾ ਵਿੱਚ ਵੀ ਫਿਲਮ ਦੇ ਰਿਲੀਜ਼ ਦੀ ਤਰੀਕ ਦੱਸੀ ਹੈ। ਉਨ੍ਹਾਂ ਨੇ ਪੋਸਟਰ ਸਾਂਝੀ ਕਰਦਿਆਂ ਲਿਖਿਆ- Uae n Gcc ਪਰਿਵਾਰ ❤️ ਵਾਹਿਗੂਰੁ ਮੇਹਰ ਕਰਨ.

ਐਮੀ ਦੀ ਫਿਲਮ ‘ਆਜਾ ਮੈਕਸੀਕੋ ਚੱਲੀਏ’ 25 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼(insta pic)

 • Share this:
  Aaja Mexico Challiye release date: ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਫੈਨਜ਼ ਵਿੱਚ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਅਦਾਕਾਰ ਨੇ ਆਪਣੀ ਫਿਲਮ ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਫਿਲਮ ਦੇ ਪੋਸਟਰ ਨਾਲ ਵੱਖ-ਵੱਖ ਦੇਸ਼ਾ ਵਿੱਚ ਵੀ ਫਿਲਮ ਦੇ ਰਿਲੀਜ਼ ਦੀ ਤਰੀਕ ਦੱਸੀ ਹੈ। ਉਨ੍ਹਾਂ ਨੇ ਪੋਸਟਰ ਸਾਂਝੀ ਕਰਦਿਆਂ ਲਿਖਿਆ- Uae n Gcc ਪਰਿਵਾਰ ❤️ ਵਾਹਿਗੂਰੁ ਮੇਹਰ ਕਰਨ.
  ਦੱਸ ਦੇਈਏ ਕਿ 25 ਫਰਵਰੀ ਨੂੰ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਰਿਲੀਜ਼ ਹੋਣ ਜਾ ਰਹੀ ਹੈ। ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਵਲੋਂ ਨਿਰਮਿਤ ਇਸ ਫ਼ਿਲਮ ਨੂੰ ਲਿਖਿਆ ਤੇ ਨਿਰਦੇਸ਼ਨ ਰਾਕੇਸ਼ ਧਵਨ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਐਮੀ ਵਿਰਕ, ਗੁਰਪ੍ਰੀਤ ਸਿੰਘ ਪ੍ਰਿੰਸ ਤੇ ਦਲਜੀਤ ਸਿੰਘ ਥਿੰਦ ਹਨ। ਫ਼ਿਲਮ ’ਚ ਐਮੀ ਵਿਰਕ ਤੋਂ ਇਲਾਵਾ ਨਾਸਿਰ ਚਿਣੌਟੀ, ਜ਼ਫ਼ਰੀ ਖ਼ਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਮਿੰਟੂ ਕਾਪਾ ਸਮੇਤ ਕਈ ਕਲਾਕਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ।

  ਇਸ ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨਾਂ ਬਾਹਰ ਜਾਣ ਦੀ ਚਾਹਤ ਵਿੱਚ ਗ਼ਲਤ ਤੇ ਬੇਈਮਾਨ ਟਰੈਵਲ ਏਜੰਟਾਂ ਕੋਲ ਫ਼ਸ ਜਾਂਦੇ ਹਨ, ਜੋ ਉਨ੍ਹਾਂ ਨੂੰ ਅਮਰੀਕਾ ਦੀ ਜਗ੍ਹਾ ਗ਼ੈਰ ਕਾਨੂੰਨੀ ਤਰੀਕੇ ਨਾਲ ਮੈਕਸਿਕੋ ਭੇਜ ਦਿੰਦੇ ਹਨ। ਕਿੰਨੇ ਹੀ ਨੌਜਵਾਨ ਮੈਕਸਿਕੋ ਦੇ ਜੰਗਲਾਂ ਦਾ ਸਫ਼ਰ ਤੈਅ ਨਹੀਂ ਕਰ ਪਾਉਂਦੇ। ਉਹ ਰਸਤੇ ਵਿੱਚ ਹੀ ਜਾਂ ਤਾਂ ਭੁੱਖ ਪਿਆਸ ਜਾਂ ਕਿਸੇ ਬੀਮਾਰੀ ਨਾਲ ਮਾਰੇ ਜਾਂਦੇ ਹਨ। ਜਾਂ ਫ਼ਿਰ ਜੰਗਲਾਂ ਵਿੱਚ ਲੁਟੇਰਿਆਂ ਦੇ ਗਿਰੋਹ ਦੇ ਧੱਕੇ ਚੜ੍ਹ ਜਾਂਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਅਮਰੀਕਾ ਜਾਣ ਦਾ ਸੁਪਨਾ ਪੂਰਾ ਕਰ ਹੀ ਨਹੀਂ ਪਾਉਂਦੇ। ਫ਼ਿਲਮ ਦੇ ਟਰੇਲਰ ਨੂੰ 12 ਫ਼ਰਵਰੀ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਫਿਲਮ ਨੂੰ ਦਰਸ਼ਕ ਕਿੰਨਾ ਪਿਆਰ ਦਿੰਦੇ ਹਨ ਇਹ ਤੇ ਇਸਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਹਾਲਾਂਕਿ ਲੋਕਾਂ ਨੇ ਫਿਲਮ ਦੇ ਗੀਤਾਂ ਤੇਂ ਟਰੇਲਰ ਨੂੰ ਭਰਪੂਰ ਪਿਆਰ ਦਿੱਤਾ। ਖੈਰ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
  Published by:rupinderkaursab
  First published: