Home /News /entertainment /

Ammy Virk- Neeru Bajwa: ਐਮੀ ਵਿਰਕ-ਨੀਰੂ ਬਾਜਵਾ ਦੀ ਫਿਲਮ ਲੌਂਗ ਲਾਚੀ-2 ਦੀ ਰਿਲੀਜ਼ ਡੇਟ ਆਊਟ

Ammy Virk- Neeru Bajwa New Movie: ਐਮੀ ਵਿਰਕ (Ammy Virk), ਨੀਰੂ ਬਾਜਵਾ (Neeru Bajwa) ਅਤੇ ਅੰਬਰਦੀਪ ਸਿੰਘ (Amberdeep Singh) ਸਟਾਰਰ ਫਿਲਮ 'ਲੌਂਗ ਲਾਚੀ 2' (Laung laachi 2) ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਦੱਸ ਦੇਈਏ ਕਿ ਤਿੰਨਾਂ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ। ਕਲਾਕਾਰਾਂ ਵੱਲੋਂ ਫਿਲਮ ਦੀ ਪਹਿਲੀ ਝਲਕ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਹੈ। ਜੀ ਹਾਂ, ਫਿਲਮ ਐਮੀ, ਨੀਰੂ ਅਤੇ ਅੰਬਰਦੀਪ ਸਿੰਘ ਨੇ ਆਪਣੀ ਪਹਿਲੀ ਝਲਕ ਦਿਖਾ ਦਿੱਤੀ ਹੈ।

ਹੋਰ ਪੜ੍ਹੋ ...
  • Share this:

ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ 'ਚ 19 ਅਗਸਤ, 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੇ ਆਫੀਸ਼ੀਅਲ ਪੋਸਟਰ ਵਿੱਚ ਨੀਰੂ ਬਾਜਵਾ ਨੂੰ ਰਾਣੀ ਦੀ ਤਰ੍ਹਾਂ ਪਹਿਰਾਵੇ 'ਚ ਗੁਲਾਬੀ ਗਾਊਨ 'ਚ ਸਵਿੰਗ ਲੈਂਦੇ ਦੇਖਿਆ ਜਾ ਸਕਦਾ ਹੈ। ਨੀਰੂ ਬਾਜਵਾ ਦੇ ਨਾਲ ਅੰਬਰਦੀਪ ਸਿੰਘ ਅਤੇ ਐਮੀ ਵਿਰਕ ਨੇ ਰਸਮੀ ਕੱਪੜੇ ਪਾਏ ਹਨ।

ਐਮੀ ਵਿਰਕ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਲੌਂਗ ਲਾਚੀ 2 ਦੁਨੀਆ ਭਰ ਵਿੱਚ 19 ਅਗਸਤ 2022 ਨੂੰ ਰਿਲੀਜ਼ ਹੋ ਰਹੀ ਹੈ...@amberdeepsingh ਭਾਜੀ ਆਪਣੇ ਸਭ ਤੋਂ ਵਧੀਆ, @neerubajwa ਆਮ ਵਾਂਗ ਸ਼ਾਨਦਾਰ 🤗🙏🏻😊… ਬਹੁਤ ਈ ਸੋਹਣੀ ਫਿਲਮ ਆ ਸੱਜਣੋ… ਤੇ ਸੰਗੀਤ ਨੇ ਵੀ ਚਾਰ ਚੰਨ ਲਾਉਣੇ ਆ…ਵਾਹਿਗੁਰੂ ਮੇਹਰ ਕਰਨ.

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਫਿਲਮ ਲੌਂਗ ਲਾਚੀ ਨੂੰ 2018 ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਉਹ 3 ਇਕੱਠੇ ਸਨ। ਫਿਲਮ ਬਹੁਤ ਹਿੱਟ ਹੋ ਗਈ ਅਤੇ ਇਸਦਾ ਟਾਈਟਲ ਟਰੈਕ 'ਲੌਂਗ ਲਾਚੀ' ਯੂਟਿਊਬ 'ਤੇ ਇੱਕ ਅਰਬ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਸੰਗੀਤ ਵੀਡੀਓ ਬਣ ਗਿਆ। ਇਹ ਫਿਲਮ ਬਾਕਸ ਆਫਿਸ 'ਤੇ ਵੀ ਸੁਪਰਹਿੱਟ ਰਹੀ ਸੀ।

4 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਐਮੀ, ਅੰਬਰ ਅਤੇ ਨੀਰੂ ਇੱਕ ਸੀਕਵਲ ਲਈ ਦੁਬਾਰਾ ਇਕੱਠੇ ਹੋ ਰਹੇ ਹਨ। ਲੌਂਗ ਲਾਚੀ 2 ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਕੋਵਿਡ ਨੇ ਉਦਯੋਗ ਵਿੱਚ ਹਰ ਕਿਸੇ ਲਈ ਚੀਜ਼ਾਂ ਨੂੰ ਮੁਸ਼ਕਿਲ ਬਣਾ ਦਿੱਤਾ ਅਤੇ ਇਸਨੇ ਲੌਂਗ ਲਾਚੀ 2 ਨੂੰ ਦੇਰੀ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ। ਪਰ ਹੁਣ, ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਫਿਲਮ 19 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਕਮਾਲ ਕਰਨ 'ਚ ਸਫਲ ਰਹੇਗੀ। ਇੱਕ ਵਾਰ ਫਿਰ ਤੋਂ ਤਿੰਨਾਂ ਦੀ ਜੋੜੀ ਦਰਸ਼ਕਾਂ ਦਾ ਦਿਲ ਜਿੱਤੇਗੀ।
Published by:rupinderkaursab
First published:

Tags: Ammy Virk, Entertainment, Entertainment news, Neeru Bajwa, Neeru Bajwa Pics, Pollywood, Punjabi industry

ਅਗਲੀ ਖਬਰ