Aaja Mexico Challiye Released Today: ਐਮੀ ਵਿਰਕ ਦੀ ਫ਼ਿਲਮ `ਆਜਾ ਮੈਕਸਿਕੋ ਚੱਲੀਏ` ਸਿਨਮੇਘਰਾਂ `ਚ ਰਿਲੀਜ਼ ਹੋ ਚੁੱਕੀ ਹੈ। ਐਮੀ ਪੂਰੇ ਜ਼ੋਰ ਸ਼ੋਰ ਨਾਲ ਇਸ ਫ਼ਿਲਮ ਦੀ ਪ੍ਰਮੋਸ਼ਨ `ਚ ਰੁੱਝੇ ਹੋਏ ਸਨ। ਉੱਧਰ ਐਮੀ ਦੇ ਫ਼ੈਨਜ਼ ਨੂੰ ਵੀ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਰਿਹਾ।
ਆਖ਼ਰ ਇੰਤਜ਼ਾਰ ਹੁੰਦਾ ਵੀ ਕਿਉਂ ਨਾ? ਇਸ ਫ਼ਿਲਮ ਦਾ ਟਰੇਲਰ ਕਾਫ਼ੀ ਮਜ਼ੇਦਾਰ ਸੀ, ਨਾਲ ਹੀ ਇਸ ਫ਼ਿਲਮ ਨੂੰ ਇੱਕ ਖ਼ਾਸ ਮਕਸਦ ਨਾਲ ਬਣਾਇਆ ਗਿਆ ਹੈ। ਐਮੀ ਅਕਸਰ ਆਪਣੇ ਇੰਟਰਵਿਊਜ਼ ਵਿੱਚ ਇਹ ਜ਼ਿਕਰ ਕਰਦੇ ਨਜ਼ਰ ਆਏ ਸੀ ਕਿ ਇਹ ਫ਼ਿਲਮ ਉਨ੍ਹਾਂ ਨੇ ਪੰਜਾਬੀ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ, ਜਿਹੜੇ ਗ਼ਲਤ ਏਜੰਟੇਾਂ ਦੇ ਚੱਕਰ `ਚ ਪੈ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਮੈਕਸਿਕੋ ਰਾਹੀਂ ਅਮਰੀਕਾ ਜਾਂਦੇ ਹਨ।
ਉੱਥੋਂ ਖ਼ਤਰਨਾਕ ਜੰਗਲ ਦਾ ਰਾਹ ਹਰ ਕੋਈ ਤੈਅ ਨਹੀਂ ਕਰ ਪਾਉਂਦਾ। ਕਈ ਪੰਜਾਬੀ ਨੌਜਵਾਨ ਇਸੇ ਤਰ੍ਹਾਂ ਮੈਕਸਿਕੋ ਦੇ ਸੰਘਣੇ ਜੰਗਲਾਂ ਵਿੱਚ ਫ਼ਸੇ ਤੇ ਕਦੇ ਨਾ ਤਾਂ ਅਮਰੀਕਾ ਪਹੁੰਚ ਸਕੇ ਤੇ ਨਾ ਵਾਪਸ ਪੰਜਾਬ ਆ ਸਕੇ। ਐਮੀ ਵਿਰਕ ਨੇ ਇਸੇ ਮੁੱਦੇ ਨੂੰ `ਆਜਾ ਮੈਕਸਿਕੋ ਚੱਲੀਏ` ਰਾਹੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਐਮੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਭ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਕੀਤੀ।
ਖ਼ੈਰ ਇਹ ਤਾਂ ਗੱਲ ਰਹੀ ਫ਼ਿਲਮ ਦੀ ਕਹਾਣੀ ਦੀ। ਹੁਣ ਤੁਹਾਨੂੰ ਦਸਦੇ ਹਾਂ ਕਿ ਐਮੀ ਵਿਰਕ ਨੇ ਫ਼ਿਲਮ ਦੀ ਰਿਲੀਜ਼ ਤੋਂ ਮਹਿਜ਼ ਕੁੱਝ ਘੰਟੇ ਪਹਿਲਾਂ ਆਪਣੇ ਫ਼ੈਨਜ਼ ਨੂੰ ਕੀ ਸਰਪ੍ਰਾਈਜ਼ ਦਿੱਤਾ। ਜੀ ਹਾਂ, ਪਾਕਿਸਤਾਨੀ ਐਕਟਰ ਨਾਸਿਰ ਚਿਨੌਟੀ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਚੱਲ ਮੇਰਾ ਪੁੱਤ ਰਾਹੀ ਪਾਲੀਵੁੱਡ `ਚ ਕਦਮ ਰੱਖਿਆ। ਉਨ੍ਹਾਂ ਦੇ ਨਾਲ ਐਮੀ ਨੇ ਆਪਣੇ ਫ਼ੈਨਜ਼ ਨੂੰ ਮਿਲਵਾਇਆ।
ਦੱਸਣਯੋਗ ਹੈ ਕਿ ਨਾਸਿਰ ਦੀ ਇੰਡੀਆ ਵਿੱਚ ਕਾਫ਼ੀ ਫ਼ੈਨ ਫ਼ਾਲੋਇੰਗ ਹੈ। 2019 `ਚ ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਫ਼ਿਲਮ `ਚੱਲ ਮੇਰਾ ਪੁੱਤ` `ਚ ਨਾਸਿਰ ਦੇ ਕਿਰਦਾਰ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਇਹ ਫ਼ਿਲਮ ਸੁਪਰਹਿੱਟ ਰਹੀ ਤੇ ਹਿੰਦੁਸਤਾਨ ਦੀ ਆਵਾਮ ਨੇ ਨਾਸਿਰ ਨੂੰ ਅੱਖਾਂ `ਤੇ ਬਿਠਾ ਲਿਆ। ਨਾਸਿਰ ਐਮੀ ਨਾਲ ਆਪਣੀ ਨਵੀਂ ਫ਼ਿਲਮ ਆਜਾ ਮੈਕਸਿਕੋ ਚੱਲੀਏ ਦਾ ਪ੍ਰਮੋਸ਼ਨ ਕਰਦੇ ਨਜ਼ਰ ਆਏ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।