ਪਾਲੀਵੁੱਡ ਅਦਾਕਾਰ ਤੇ ਗਾਇਕ ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ ਸੌਂਕਣ ਸੌਂਕਣੇ ਜਲਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਗੀਤ `ਗੱਲ ਮੰਨ ਲੈ ਮੇਰੀ` ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਗੀਤ ਵਿੱਚ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ।
ਤੇ ਹੁਣ ਨਵੇਂ ਰਿਲੀਜ਼ ਹੋਣ ਵਾਲੇ ਗੀਤ `ਸਾਡੇ ਕੋਠੇ ਉੱਤੇ`, ਜੋ ਕਿ 29 ਅਪ੍ਰੈਲ ਸੋਸ਼ਲ ਮੀਡੀਆ ਪਲੇਟਫ਼ਾਰਮ ਯੂਟਿਊਬ `ਤੇ ਰਿਲੀਜ਼ ਹੋਣ ਜਾ ਰਿਹਾ ਹੈ।ਇਸ ਗੀਤ ਵਿੱਚ ਐਮੀ ਆਪਣੀ ਫ਼ਿਲਮ ਦੀ ਕੋ ਸਟਾਰ ਨਿਮਰਤ ਖਹਿਰਾ ਨਾਲ ਇਸ਼ਕ ਲੜਾਉਂਦੇ ਹੋਏ ਨਜ਼ਰ ਆਉਣਗੇ।
ਐਮੀ ਨੇ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਪੇਜ `ਤੇ ਸ਼ੇਅਰ ਕੀਤਾ। ਉਨ੍ਹਾਂ ਦੀ ਇਸ ਪੋਸਟ `ਤੇ ਫ਼ੈਨਜ਼ ਦੇ ਕਮੈਂਟਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਫ਼ੈਨਜ਼ ਨੂੰ ਇਸ ਗੀਤ ਦਾ ਬੇਸਵਰੀ ਨਾਲ ਇੰਤਜ਼ਾਰ ਹੈ।
ਦੱਸ ਦਈਏ ਕਿ ਫ਼ਿਲਮ ਸੌਕਣ ਸੌਂਕਣੇ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ;`ਚ ਐਮੀ ਵਿਰਕ, ਸਰਗੁਨ ਮਹਿਤਾ ਦੇ ਨਾਲ ਨਾਲ ਨਿਮਰਤ ਖਹਿਰਾ ਵੀ ਮੁੱਖ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦਾ ਜੰਮ ਕੇ ਪ੍ਰਮੋਸ਼ਨ ਕਰ ਰਹੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।