Ranveer Singh With Ammy Virk: ਪੰਜਾਬੀ ਅਦਾਕਾਰ ਐਮੀ ਵਿਰਕ (Ammy Virk) ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਚਰਚਾ ਵਿੱਚ ਹਨ। ਕਲਾਕਾਰ ਵੱਲੋਂ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਨਾਲ ਵੀ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ। ਹਾਲਾਂਕਿ ਹਾਲੇ ਵੀ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਦੇ ਨਾਅ ਅਤੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ। ਇਸਦੇ ਨਾਲ ਹੀ ਐਮੀ ਵੱਲੋਂ ਬਾਲੀਵੁੱਡ ਸਟਾਰ ਰਣਵੀਰ ਸਿੰਘ (Ranveer Singh) ਨਾਲ ਵੀ ਆਪਣੀ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਦੋਵੇਂ ਕਲਾਕਾਰ ਬੇਹੱਦ ਮਸਤੀ ਭਰੇ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ...
View this post on Instagram
ਦਰਅਸਲ, ਪੰਜਾਬੀ ਗਾਇਕ ਐਮੀ ਵਿਰਕ ਵੱਲੋਂ ਇਹ ਤਸਵੀਰ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਨੇ ਰਣਵੀਰ ਸਿੰਘ ਨਾਲ ਦੋ ਖਾਸ ਤਸਵੀਰਾਂ ਸਾਂਝੀਆਂ ਕਰ ਕੈਪਸ਼ਨ ਵਿੱਚ ਲਿਖਿਆ, ਭਾਜੀ ਆਈ ਲਵ ਯੂ... ਦੋਵਾਂ ਕਲਾਕਾਰਾਂ ਦੀਆਂ ਤਸਵੀਰਾਂ ਵੇਖ ਪ੍ਰਸ਼ੰਸ਼ਕ ਮਜ਼ਾਕੀਆ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ, ਬਾਈ ਕਿਤੇ ਤੂੰ ਵੀ ਨਾ ਹੁਣ ਫੁੱਲਾ ਆਲੇ ਕੱਪੜੇ ਪਾਉਣ ਲੱਗ ਜਾਈ... ਦੂਜੇ ਫੈਨ ਨੇ ਕਿਹਾ ਕਿ ਜੱਫੀ ਤਾਂ ਇੰਝ ਪਾਈ ਜਿਵੇਂ ਮਿਲਣੀ ਹੋ ਰਹੀ ਹੋਵੇ...
ਰਣਵੀਰ ਸਿੰਘ ਅਤੇ ਐਮੀ ਵਿਰਕ ਦੀ ਇਸ ਮੁਲਾਕਾਤ ਦੇ ਪਿੱਛੇ ਦੀ ਅਸਲ ਸੱਚਾਈ ਸਾਹਮਣੇ ਨਹੀਂ ਆਈ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਰਣਵੀਰ ਸਿੰਘ ਨੇ ਆਪਣੀ ਫਿਲਮ ਸਰਕਸ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਐਮੀ ਆਪਣੇ ਗੀਤ ਚੰਨ ਸਿਤਾਰੇ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ammy Virk, Entertainment, Entertainment news, Pollywood, Punjabi singer, Ranveer Singh, Singer