• Home
  • »
  • News
  • »
  • entertainment
  • »
  • AMMY VIRK SHARED A LOVE PICTURE IN INSTA STORY HAS SHE GOT THE QUEEN OF DREAMS RUP AS

Ammy Virk: ਐਮੀ ਵਿਰਕ ਨੇ ਸ਼ੇਅਰ ਕੀਤੀ ਪਿਆਰ ਭਰੀ ਤਸਵੀਰ, ਕੀ ਉਨ੍ਹਾਂ ਨੂੰ ਮਿਲ ਚੁੱਕੀ ਹੈ ਸਪਨਿਆਂ ਦੀ ਕਵੀਨ ?

Ammy Virk: ਐਮੀ ਵਿਰਕ (Ammy Virk) ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਉਨ੍ਹਾਂ ਨੇ ਇੱਕ ਤੋਂ ਵੱਧ ਇੱਕ ਹਿੱਟ ਗੀਤ ਅਤੇ ਫਿਲਮਾਂ ਨਾਲ ਦੁਨੀਆ ਭਰ ਵਿੱਚ ਖੂਬ ਨਾਮ ਕਮਾਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਐਮੀ ਵਿਰਕ ਨੇ ਆਪਣਾ 30ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ ਤੇ ਫੈਨਜ਼ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਐਮੀ ਵਿਰਕ ਵੱਲੋਂ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਮਜ਼ੇਦਾਰ ਤਸਵੀਰ ਸ਼ੇਅਰ ਕੀਤੀ ਗਈ। ਜਿਸਨੂੰ ਦੇਖ ਕੇ ਇਹ ਜ਼ਾਹਰ ਹੁੰਦਾ ਹੈ ਕਿ ਇਸ ਤਸਵੀਰ ਦੇ ਜ਼ਰਿਏ ਉਨ੍ਹਾਂ ਨੇ ਆਪਣੀ ਲਵ ਲਾਈਫ (Love Life) ਦਾ ਖੁਲਾਸਾ ਕੀਤਾ ਹੈ। ਤੁਸੀ ਵੀ ਦੇਖੋ ਇਹ ਤਸਵੀਰ।

Ammy Virk: ਐਮੀ ਵਿਰਕ ਨੇ Insta ਸਟੋਰੀ 'ਚ ਸ਼ੇਅਰ ਕੀਤੀ ਪਿਆਰ ਭਰੀ ਤਸਵੀਰ, ਕੀ ਉਨ੍ਹਾਂ ਨੂੰ ਮਿਲ ਚੁੱਕੀ ਹੈ ਸਪਨਿਆਂ ਦੀ ਕਵੀਨ

  • Share this:
Ammy Virk: ਐਮੀ ਵਿਰਕ (Ammy Virk) ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਉਨ੍ਹਾਂ ਨੇ ਇੱਕ ਤੋਂ ਵੱਧ ਇੱਕ ਹਿੱਟ ਗੀਤ ਅਤੇ ਫਿਲਮਾਂ ਨਾਲ ਦੁਨੀਆ ਭਰ ਵਿੱਚ ਖੂਬ ਨਾਮ ਕਮਾਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਐਮੀ ਵਿਰਕ ਨੇ ਆਪਣਾ 30ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ ਤੇ ਫੈਨਜ਼ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਐਮੀ ਵਿਰਕ ਵੱਲੋਂ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਮਜ਼ੇਦਾਰ ਤਸਵੀਰ ਸ਼ੇਅਰ ਕੀਤੀ ਗਈ। ਜਿਸਨੂੰ ਦੇਖ ਕੇ ਇਹ ਜ਼ਾਹਰ ਹੁੰਦਾ ਹੈ ਕਿ ਇਸ ਤਸਵੀਰ ਦੇ ਜ਼ਰਿਏ ਉਨ੍ਹਾਂ ਨੇ ਆਪਣੀ ਲਵ ਲਾਈਫ (Love Life) ਦਾ ਖੁਲਾਸਾ ਕੀਤਾ ਹੈ। ਤੁਸੀ ਵੀ ਦੇਖੋ ਇਹ ਤਸਵੀਰ।

Ammy virk
Ammy virk


ਦਰਅਸਲ, ਐਮੀ ਵਿਰਕ ਨੇ ਆਪਣੀ ਇੰਸਟਾ ਸਟੋਰੀ ਵਿੱਚ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਵਿੱਚ ਉਨ੍ਹਾਂ ਨੇ ਇੱਕ ਕੁੜੀ ਦੇ ਹੱਥਾਂ ਵਿੱਚ ਹੱਥ ਪਾਇਆ ਹੈ। ਹਾਲਾਂਕਿ ਅਦਾਕਾਰ ਵੱਲੋਂ ਇਸ ਤਸਵੀਰ ਵਿੱਚ ਕੁਝ ਵੀ ਲਿਖਿਆ ਨਹੀਂ ਗਿਆ। ਪਰ ਇਸ ਤਸਵੀਰ ਨੂੰ ਦੇਖ ਕੇ ਇਹ ਗੱਲ ਸਾਫ ਹੁੰਦੀ ਹੈ ਕਿ ਇਸਦੇ ਜ਼ਰਿਏ ਕਲਾਕਾਰ ਨੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ।

ਇਸਦੇ ਨਾਲ ਹੀ ਐਮੀ ਵਿਰਕ ਨੇ ਆਪਣੇ ਜਨਮਦਿਨ ਤੇ ਫੈਨਜ਼ ਅਤੇ ਫਿਲਮੀ ਸਿਤਾਰਿਆਂ ਨੂੰ ਵਧਾਈ ਦੇਣ ਤੇ ਧੰਨਵਾਦ ਵੀ ਕਿਹਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕਰ ਲਿਖਿਆ- ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ… ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ…ਵਾਹਿਗੁਰੂ ਮੇਹਰ ਕਰਨ 🤗❤️🙏🏻.

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਐਮੀ ਵਿਰਕ ਆਪਣੀ ਨਵੀਂ ਰੋਮਾਂਟਿਕ ਕਾਮੇਡੀ ਡਰਾਮਾ ਫਿਲਮ ‘ਸੌਂਕਣ ਸੌਂਕਣੇ’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਫਿਲਹਾਲ ਕਲਾਕਾਰ ਆਪਣੀ ਫਿਲਮ ਦੇ ਪਰਮੋਸ਼ਨ ਵਿੱਚ ਵਿਅਸਤ ਹਨ। ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓਂ ਨੇ ਕੀਤਾ ਹੈ। ਟ੍ਰੈਲਰ ਦੇਖਣ ਤੋਂ ਬਾਅਦ ਦਰਸ਼ਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਫਿਲਮ ਕਿਸਮਤ ਅਤੇ ਕਿਸਮਤ-2 ਵਿੱਚ ਸਰਗੁਣ ਅਤੇ ਐਮੀ ਦੀ ਜੋੜੀ ਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲੀਆ ਸੀ। ਹੁਣ ਇੱਕ ਵਾਰ ਫਿਰ ਤੋਂ ਦੋਨੋ ਇੱਕਠੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਇਹ ਫਿਲਮ 13 ਮਈ ਯਾਨੀ ਕੱਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਜੇਕਰ ਤੁਸੀ ਵੀ ਐਮੀ ਵਿਰਕ, ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਦੇ ਮਸਤੀ ਭਰੇ ਅੰਦਾਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ ਦਾ ਰੁੱਖ ਜ਼ਰੂਰ ਕਰੋ।
Published by:rupinderkaursab
First published: