Home /News /entertainment /

Ammy Virk-Tania: ਐਮੀ ਵਿਰਕ-ਤਾਨੀਆ ਦੀ ਰੋਮਾਂਟਿਕ ਕੈਮਿਸਟਰੀ ਫਿਲਮ 'ਬਾਜਰੇ ਦਾ ਸਿੱਟਾ' 'ਚ ਫਿਰ ਆਵੇਗੀ ਨਜ਼ਰ

Ammy Virk-Tania Upcoming Movie: ਐਮੀ ਵਿਰਕ (Ammy Virk) ਅਤੇ ਤਾਨੀਆ (Tania) ਪਾਲੀਵੁੱਡ ਦੀਆਂ ਪਿਆਰੀਆਂ ਜੋੜੀਆਂ ਵਿੱਚੋਂ ਇੱਕ ਹੈ। 'ਸੁਫਨਾ' ਵਿਚ ਉਨ੍ਹਾਂ ਦੀ ਕੈਮਿਸਟਰੀ ਨੇ ਲੱਖਾਂ ਦਿਲਾਂ ਨੂੰ ਆਪਣਾ ਦੀਵਾਨਾ ਬਣਾਇਆ। ਖਾਸ ਗੱਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਇਹ ਜੋੜੀ ਪਰਦੇ ਉੱਪਰ ਨਜ਼ਰ ਆਵੇਗੀ। ਦਰਅਸਲ, ਇਹ ਜੋੜੀ ਫਿਲਮ 'ਬਾਜਰੇ ਦਾ ਸਿੱਟਾ' (Bajre Da Sitta) ਵਿੱਚ ਫਿਰ ਨਜ਼ਰ ਆਵੇਗੀ। ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ ...
  • Share this:

ਇਸਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ। ਬਾਜਰੇ ਦਾ ਸਿੱਟਾ❤️ ਟ੍ਰੇਲਰ ਕੱਲ ਰਿਲੀਜ਼ ਹੋਵੇਗਾ ❤️ਵਾਹਿਗੁਰੂ ਮੇਹਰ ਕਰਨ, ਬਹੁਤ ਜ਼ਿਆਦਾ ਮਿਹਨਤ ਕੀਤੀ ਆ ਟੀਮ ਨੇ ਫਿਲਮ ਨੁੰ ਬਣਾਉਣ ਤੇ. ਦੱਸ ਦੇਈਏ ਕਿ ਫਿਲਮ ਸੁਫਨਾ ਤੋਂ ਇਲਾਵਾ ਐਮੀ ਅਤੇ ਤਾਨੀਆ 'ਤੇਰੀ ਜੱਟੀ' ਗੀਤ ਵਿੱਚ ਵੀ ਇਕੱਠੇ ਨਜ਼ਰ ਆਏ ਸੀ।

ਐਮੀ ਵਿਰਕ ਨੇ ਇੰਡਸਟਰੀ ਅਤੇ ਦਰਸ਼ਕਾਂ ਨੂੰ ਬਹੁਤ ਸਾਰੇ ਸ਼ਾਨਦਾਰ ਪੈਪੀ ਡਾਂਸ ਟਰੈਕ ਦਿੱਤੇ ਹਨ। ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਅਦਾਕਾਰ ਆਪਣੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਅਤੇ ਫਿਲਮਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ਼ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਹ ਨਿੱਕਾ ਜ਼ੈਲਦਾਰ ਅਤੇ ਕਿਸਮਤ ਫਿਲਮ ਵਿੱਚ ਮੁੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।

ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਅਦਾਕਾਰ ਫਿਲਮ ਸ਼ੌਕਣ-ਸ਼ੌਕਣੇ ਵਿੱਚ ਨਜ਼ਰ ਆਏ ਸੀ। ਇਸ ਫਿਲਮ ਨੇ ਬਾੱਕਸ ਆਫਿਸ ਤੇ ਖੂਬ ਕਮਾਈ ਕੀਤੀ। ਇਸ ਤੋਂ ਇਲਾਵਾ ਤਾਨੀਆ ਫਿਲਮ ਲੇਖ ਵਿੱਚ ਦਿਖਾਈ ਦਿੱਤੀ ਸੀ। ਇਸਦੇ ਨਾਲ ਹੀ ਤਾਨੀਆ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨਾਲ ਵੀ ਕੰਮ ਕਰਦੇ ਹੋਏ ਨਜ਼ਰ ਆੇਵਗੀ।
Published by:rupinderkaursab
First published:

Tags: Ammy Virk, Entertainment news, Pollywood, Punjabi Cinema, Punjabi industry, Tania, Tania Pics

ਅਗਲੀ ਖਬਰ