Ammy Virk-Vicky Kaushal And Karan Johar Work Together: ਬਾਲੀਵੁੱਡ ਫਿਲਮਾਂ ਵਿੱਚ ਪਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲਦ ਹੀ ਐਮੀ ਵਿਰਕ (Ammy Virk) ਹਿੰਦੀ ਸਿਨੇਮਾ ਜਗਤ ਵਿੱਚ ਧਮਾਲ ਮਚਾਉਂਦੇ ਹੋਏ ਨਜ਼ਰ ਆਉਣਗੇ। ਇਸਦਾ ਐਲਾਨ ਬਾਲੀਵੁੱਡ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਕੀਤਾ ਹੈ। ਖਾਸ ਗੱਲ ਇਹ ਹੈ ਕਿ ਕਰਨ ਜੌਹਰ ਦੀ ਫਿਲਮ ਵਿੱਚ ਐਮੀ ਵਿਰਕ ਨਾਲ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਦੱਸ ਦੇਈਏ ਕਿ ਵਿੱਕੀ ਕੌਸ਼ਲ (Vicky Kaushal), ਤ੍ਰਿਪਤੀ ਡਿਮਰੀ (Triptii Dimri) ਅਤੇ ਐਮੀ ਵਿਰਕ ਪਹਿਲੀ ਵਾਰ ਧਰਮਾ ਪ੍ਰੋਡਕਸ਼ਨ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਹੇਠ ਬਣਨ ਵਾਲੀ ਅਤੇ ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਵਿੱਚ ਇਕੱਠੇ ਕੰਮ ਕਰਨਗੇ।
View this post on Instagram
ਦੱਸ ਦੇਈਏ ਕਿ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਅਭਿਨੀਤ 'ਨਵੀਂ ਫਿਲਮ' ਦੀ ਘੋਸ਼ਣਾ ਕੀਤੀ। ਉਨ੍ਹਾਂ ਲਿਖਿਆ, ਅਸੀਂ ਪ੍ਰਤਿਭਾ ਦੇ ਤਿੰਨ ਸੰਪੂਰਨ ਪਾਵਰਹਾਊਸ ਇਕੱਠੇ ਲਿਆ ਰਹੇ ਹਾਂ - ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ, ਜਿਸ ਦੀ ਅਗਵਾਈ ਬਹੁਤ ਹੀ ਪ੍ਰਤਿਭਾਸ਼ਾਲੀ ਨਿਰਦੇਸ਼ਕ ਆਨੰਦ ਤਿਵਾਰੀ ਕਰ ਰਹੇ ਹਨ। ਤਿਆਰ ਹੋ ਜਾਓ, ਇਹ ਅਨਲਿਮਟਿਡ ਮਨੋਰੰਜਨ ਹੋਵੇਗਾ ਕਿਉਂਕਿ ਇਹ ਅਜੇ ਤੱਕ ਸਿਰਲੇਖ ਵਾਲੀ ਫਿਲਮ 25 ਅਗਸਤ, 2023 ਨੂੰ ਸਿਨੇਮਾ ਘਰਾਂ ਵਿੱਚ ਪਹੁੰਚ ਜਾਵੇਗੀ!🍿
ਜਾਣਕਾਰੀ ਲਈ ਦੱਸ ਦੇਈਏ ਕਿ ਬਿਨਾਂ ਟਾਈਟਲ ਵਾਲੀ ਇਸ ਫਿਲਮ ਨੂੰ ਕਰਨ ਜੌਹਰ, ਹੀਰੂ ਯਸ਼ ਜੌਹਰ, ਅਪੂਰਵਾ ਮਹਿਤਾ, ਅੰਮ੍ਰਿਤਪਾਲ ਸਿੰਘ ਬਿੰਦਰਾ ਅਤੇ ਆਨੰਦ ਤਿਵਾਰੀ ਨੇ ਪ੍ਰੋਡਿਊਸ ਕੀਤਾ ਹੈ। ਇਹ ਸਿਧਾਰਥ ਮਲਹੋਤਰਾ ਸਟਾਰਰ ਯੋਧਾ ਤੋਂ ਬਾਅਦ, ਐਮਾਜ਼ਾਨ ਪ੍ਰਾਈਮ ਵੀਡੀਓ ਅਤੇ ਧਰਮਾ ਪ੍ਰੋਡਕਸ਼ਨ ਵਿਚਕਾਰ ਦੂਜਾ ਸਹਿਯੋਗ ਹੈ, ਜੋ 7 ਜੁਲਾਈ ਨੂੰ ਰਿਲੀਜ਼ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ammy Virk, Entertainment, Entertainment news, Karan Johar, Pollywood, Punjabi industry, Vicky Kaushal