Home /News /entertainment /

Amrit Maan- Sidhu Moosewala: ਅੰਮ੍ਰਿਤ ਮਾਨ ਨੂੰ ਫਿਰ ਆਈ ਸਿੱਧੂ ਮੁਸੇਵਾਲਾ ਦੀ ਯਾਦ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Amrit Maan- Sidhu Moosewala: ਅੰਮ੍ਰਿਤ ਮਾਨ ਨੂੰ ਫਿਰ ਆਈ ਸਿੱਧੂ ਮੁਸੇਵਾਲਾ ਦੀ ਯਾਦ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Amrit Maan- Sidhu Moosewala: ਅੰਮ੍ਰਿਤ ਮਾਨ ਨੂੰ ਫਿਰ ਆਈ ਸਿੱਧੂ ਮੁਸੇਵਾਲਾ ਦੀ ਯਾਦ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Amrit Maan- Sidhu Moosewala: ਅੰਮ੍ਰਿਤ ਮਾਨ ਨੂੰ ਫਿਰ ਆਈ ਸਿੱਧੂ ਮੁਸੇਵਾਲਾ ਦੀ ਯਾਦ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Amrit Maan-Sidhu Moosewala : ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀਆਂ ਯਾਦਾਂ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਬਲਕਿ ਫੈਨਜ਼ ਅਤੇ ਫਿਲਮੀ ਸਿਤਾਰਿਆਂ ਵਿਚ ਵੀ ਜ਼ਿੰਦਾ ਹਨ। ਫੈਨਜ਼ ਅਤੇ ਕਈ ਫਿਲਮੀ ਸਿਤਾਰੇ ਅਕਸਰ ਉਨ੍ਹਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਮੂਸੇਵਾਲਾ ਦੀਆਂ ਯਾਦਾਂ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਕਈ ਮਸ਼ਹੂਰ ਕਲਾਕਾਰ ਆਪਣੇ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਜ਼ਰੂਰ ਯਾਦ ਕਰਦੇ ਹਨ।

ਹੋਰ ਪੜ੍ਹੋ ...
  • Share this:
Amrit Maan-Sidhu Moosewala : ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀਆਂ ਯਾਦਾਂ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਬਲਕਿ ਫੈਨਜ਼ ਅਤੇ ਫਿਲਮੀ ਸਿਤਾਰਿਆਂ ਵਿਚ ਵੀ ਜ਼ਿੰਦਾ ਹਨ। ਫੈਨਜ਼ ਅਤੇ ਕਈ ਫਿਲਮੀ ਸਿਤਾਰੇ ਅਕਸਰ ਉਨ੍ਹਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਮੂਸੇਵਾਲਾ ਦੀਆਂ ਯਾਦਾਂ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਕਈ ਮਸ਼ਹੂਰ ਕਲਾਕਾਰ ਆਪਣੇ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਜ਼ਰੂਰ ਯਾਦ ਕਰਦੇ ਹਨ। ਮਰਹੂਮ ਗਾਇਕ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਲੋਕਾਂ ਨੇ ਵੀ ਆਪਣੀਆਂ ਯਾਦਾਂ ਵਿੱਚ ਵਸਾਇਆ ਹੋਇਆ ਹੈ। ਇਸ ਵਿਚਕਾਰ ਹੀ ਗਾਇਕ ਅੰਮ੍ਰਿਤ ਮਾਨ (Amrit Maan) ਨੇ ਸਿੱਧੂ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ।




ਕਲਾਕਾਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਕੁਝ ਲਿਖਣ ਦਾ ਦਿਲ ਨੀ ਕਰ ਰਿਹਾ... ਤੇਰੀ ਯਾਦ ਆ ਰਹੀ ਸੀ ਜੱਟਾ... ਇਸ ਗੱਲ ਤੋਂ ਤੁਸੀ ਜਾਣੂ ਹੀ ਹੋਵੋਗੇ ਕਿ ਸਿੱਧੂ ਅਤੇ ਅੰਮ੍ਰਿਤ ਮਾਨ ਇੱਕ ਦੂਜੇ ਦੇ ਕਾਫੀ ਨਜ਼ਦੀਕੀ ਦੋਸਤ ਸੀ। ਅੰਮ੍ਰਿਤ ਮਾਨ ਨੇ ਇੱਕ ਇੰਟਰਵਿਊ `ਚ ਕਿਹਾ ਸੀ ਕਿ ਉਹ ਮੂਸੇਵਾਲਾ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਮੁਸ਼ਕਲ ਤੋਂ ਹੀ ਸੰਭਾਲ ਸਕੇ ਹਨ।

ਇਸ ਤੋਂ ਇਲਾਵਾ ਕਲਾਕਾਰ ਨੇ ਮੂਸੇਵਾਲਾ ਦੀ ਯਾਦ `ਚ ਉਨ੍ਹਾਂ ਨੂੰ ਸਨਮਾਨ ਦੇਣ ਲਈ ਇੱਕ ਗੀਤ ਲਿਖਿਆ ਹੈ। ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਇਹ ਗੀਤ ਗਾਇਆ। ਹਾਲਾਂਕਿ ਇਹ ਵੀਡੀਓ ਉਨ੍ਹਾਂ ਨੇ ਸਨੈਪਚੈਟ ਤੇ ਸ਼ੇਅਰ ਕੀਤਾ ਸੀ, ਪਰ ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਗੀਤ ਦੇ ਬੋਲ ਬੇਹੱਦ ਭਾਵੁਕ ਹਨ। ਇਸ ਗੀਤ ਦੀਆਂ ਲਾਈਨਾਂ ਦੁਆਰਾ ਮਾਨ ਇਹ ਕਹਿਣਾ ਚਾਹੁੰਦੇ ਹਨ ਕਿ ਮੂਸੇਵਾਲਾ ਮੁੜ ਪਰਤੇਗਾ। ਫ਼ਿਰ ਤੋਂ ਰਿਕਾਰਡ ਟੁੱਟਣਗੇ, ਫ਼ਿਰ ਤੋਂ ਗੀਤ ਆਉਣਗੇ, ਜੋ ਵਿਰੋਧੀਆਂ ਦੇ ਕਾਲਜੇ ਫੂਕਣਗੇ। ਇਸ ਗੀਤ ਨੂੰ ਲੋਕ ਬਹੁਤ ਪਿਆਰ ਦੇ ਰਹੇ ਹਨ। ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਬੰਬੀਹਾ ਬੋਲੇ ਗੀਤ `ਚ ਇਕੱਠੇ ਨਜ਼ਰ ਆਏ ਸੀ। ਇਨ੍ਹਾਂ ਦੋਵਾਂ ਨੇ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ।

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਕਤਲ `ਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਮਾਸਟਰ ਮਾਈਂਡ ਵਜੋਂ ਸਾਹਮਣੇ ਆ ਰਿਹਾ ਹੈ। ਜੋ ਕਿ ਹਾਲੇ ਤੱਕ ਪੰਜਾਬ ਪੁਲਿਸ ਦੇ ਸ਼ਿਕੱਜੇ ਵਿੱਚ ਨਹੀਂ ਆਇਆ ਹੈ।
Published by:rupinderkaursab
First published:

Tags: Amrit Maan, Entertainment news, Pollywood, Punjabi industry, Sidhu Moosewala

ਅਗਲੀ ਖਬਰ