ਅੰਮ੍ਰਿਤ ਮਾਨ ਨੂੰ ਮੁੜ ਸਤਾ ਰਿਹਾ ਮਾਂ ਦੇ ਜਾਣ ਦਾ ਗ਼ਮ

ਅੰਮ੍ਰਿਤ ਮਾਨ ਨੇ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਨੂੰ ਕੀਤੀ ਅਪੀਲ

ਅੰਮ੍ਰਿਤ ਮਾਨ ਨੇ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਨੂੰ ਕੀਤੀ ਅਪੀਲ

 • Share this:
  ਮਾਂ ਦੇ ਜਾਣ ਦਾ ਗ਼ਮ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਮੁੜ ਮੁੜ ਕੇ ਸਤਾ ਰਿਹਾ ਹੈ। ਉਨ੍ਹਾਂ ਦੀ ਮਾਤਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਆਪਣੀ ਮਾਂ ਨਾਲ ਬਿਤਾਏ ਕੀਮਤੀ ਪਲਾਂ ਨੂੰ ਉਹਨਾਂ ਨੇ ਫ਼ੋਟੋ ਸ਼ੇਅਰ ਕਰਕੇ ਕੀਤਾ।ਉਹਨਾਂ ਨੇ ਫਿਰ ਇਕ ਤਸਵੀਰ ਇੰਸਟਾਗ੍ਰਾਮ ਅਕਾਊਟ ਉਤੇ ਆਪਣੀ ਮਾਂ ਦੇ ਨਾਲ ਸਾਂਝੀ ਕਰਦੇ ਹੋਏ ਭਾਵੁਕ ਸੁਨੇਹਾ ਲਿਖਿਆ ਹੈ ਕਿ ਬਸ ਕੋਈ ਆਹ ਮੂਮੈਂਟਸ ਦੁਬਾਰਾ ਮੋੜ ਲਿਆਵੇ। ਤੇਰਾ ਪੁੱਤ ਤੇਰਾ ਨਾਮ ਉੱਚਾ ਕਰੂ ਮਾਂ ਤੇਰੇ ਨੰਬਰ ਤੋ ਦੁਬਾਰਾ ਕਾਲ ਨੀਂ ਆਉਣੀ ਮੈਨੂੰ। ਬਸ ਇਹੀ ਦੁਖ ਰਹਿਣਾ ਸਾਰੀ ਉਮਰ ਅਲਵਿਦਾ ਮਾਂ।

  ਅੰਮ੍ਰਿਤ ਮਾਨ ਨੇ ਆਪਣੀ ਮਾਤਾ ਦੇ ਦੇਹਾਂਤ ਦੀ ਜਾਣਕਾਰੀ ਇੰਸਟਾਗ੍ਰਾਮ ਉਤੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮਾਨ ਦੀ ਮਾਂ ਦਾ ਦੇਹਾਂਤ ਲੰਘੇ ਸੋਮਵਾਰ ਨੂੰ ਹੋਇਆ ਸੀ। ਇਸਦੀ ਜਾਣਕਾਰੀ ਸੋਸ਼ਲ ਮੀਡੀਆ ਉਤੇ ਦਿੱਤੀ ਸੀ। ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਚੰਗਾ ਮਾਂ ਐਂਨਾ ਸਫਰ ਸੀ ਆਪਣਾ ਇਕੱਠਿਆ ਦਾ, ਹਰ ਜਨਮ ਵਿਚ ਤੇਰਾ ਹੀ ਪੁੱਤ ਬਣ ਕੇ ਆਵਾ ਇਹ ਹੀ ਅਰਦਾਸ ਕਰਦਾ ਹਾ। ਕਿੰਨੇ ਕੁ ਸੁਪਨੇ ਅੱਜ ਤੇਰੇ ਨਾਲ ਹੀ ਚੱਲੇ ਗਏ ਹਨ।....ਤੇਰੇ ਪੁੱਤ ਨੂੰ ਲੋੜ ਸੀ ਤੇਰੀ,,,,,ਜਲਦੀ ਫਿਰ ਮਿਲਾਗੇ ਮਾਂ,,,,,ਸਾਰੀ ਉਮਰ ਤੇਰੇ ਦੱਸੇ ਰਾਹਾਂ ਤੇ ਚਲਣ ਦੀ ਕੋਸ਼ਿਸ਼ ਕਰਾਂਗਾ ਅਤੇ ਹਾਂ ਮੈ ਖਾਣਾ ਟਾਈਮ ਤੇ ਖਾ ਲਿਆ ਕਰਾਂਗਾ ਵਾਅਦਾ ਤੇਰਾ ਲਾਲ,,,RIP

  ਮਾਨ ਦੀ ਪੋਸਟ ਤੋਂ ਬਾਅਦ ਪੰਜਾਬੀ ਗਾਇਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਲੌਕਡਾਉਨ ਕਾਰਨ ਉਨ੍ਹਾਂ ਕੋਲ ਨਾ ਪਹੁੰਚ ਸਕੇ।


  Published by:Anuradha Shukla
  First published: