Amrit Maan Remembers Sidhu Moose Wala: ਪੰਜਾਬੀ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ (Amrit Mann) ਇੱਕ ਵਾਰ ਫਿਰ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਨੂੰ ਯਾਦ ਕਰਦੇ ਹੋਏ ਨਜ਼ਰ ਆਏ। ਅੰਮ੍ਰਿਤ ਮਾਨ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਦੀ ਬੈਕਗ੍ਰਾਉਂਡ ਵਿੱਚ ਮਰਹੂਮ ਗਾਇਕ ਦੀ ਤਸਵੀਰ ਅਤੇ ਗੀਤ ਚੱਲ ਰਿਹਾ ਹੈ।
View this post on Instagram
ਅੰਮ੍ਰਿਤ ਮਾਨ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਬੈਕਗ੍ਰਾਉਂਗ ਵਿੱਚ ਗੀਤ ਲੈਜੇਂਡ ਲੱਗਾ ਹੋਇਆ ਹੈ। ਇਸਨੂੰ ਕੈਪਸ਼ਨ ਦਿੰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ, ਯਾਦਾਂ ਵਿਛੜੇ ਸੱਜਣ ਦੀਆ ਆਈਆਂ..ਨੈਣਾ ਵਿੱਚੋਂ ਨੀਰ ਵਗਿਆ... ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਭਾਵੁਕ ਕਰ ਦੇਣ ਵਾਲੇ ਕਮੈਂਟ ਕਰ ਰਹੇ ਹਨ।
ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਟੂ ਪਾਕ ਵਾਂਗ ਸਿੱਧੂ ਦਾ ਵੀ ਹੋਲੋਗ੍ਰਾਮ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਸਿੱਧੂ ਲਾਈਵ ਪਰਫੋਰਮ ਕਰਦਾ ਦਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਇਹ ਸ਼ੋਅ ਸਾਲ 2023 ਵਿੱਚ ਸਿੱਧੂ ਦੇ ਜਨਮਦਿਨ ਤੋਂ ਬਾਅਦ ਕੀਤਾ ਜਾਵੇਗਾ। ਫਿਲਹਾਲ ਪ੍ਰਸ਼ੰਸ਼ਕ ਅਤੇ ਪਰਿਵਾਰ ਲਗਾਤਾਰ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amrit Maan, Entertainment, Entertainment news, Pollywood, Punjabi industry, Sidhu Moose Wala, Sidhu moosewala news update