Home /News /entertainment /

Bajre Da Sitta Movie Song: ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਗੀਤ 'Sirnawa' ਹੋਇਆ ਰਿਲੀਜ਼, ਦੇਖੋ ਦੋਵਾਂ ਦੀ Cute ਕੈਮਿਸਟਰੀ

Bajre Da Sitta Movie Song: ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਗੀਤ 'Sirnawa' ਹੋਇਆ ਰਿਲੀਜ਼, ਦੇਖੋ ਦੋਵਾਂ ਦੀ Cute ਕੈਮਿਸਟਰੀ

Bajre Da Sitta Movie Song: ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਗੀਤ 'Sirnawa' ਹੋਇਆ ਰਿਲੀਜ਼, ਦੇਖੋ ਦੋਵਾਂ ਦੀ Cute ਕੈਮਿਸਟਰੀ (ਸੰਕੇਤਕ ਫੋਟੋ)

Bajre Da Sitta Movie Song: ਐਮੀ ਵਿਰਕ-ਤਾਨੀਆ ਦੀ ਫਿਲਮ ਦਾ ਗੀਤ 'Sirnawa' ਹੋਇਆ ਰਿਲੀਜ਼, ਦੇਖੋ ਦੋਵਾਂ ਦੀ Cute ਕੈਮਿਸਟਰੀ (ਸੰਕੇਤਕ ਫੋਟੋ)

Bajre Da Sitta Movie Song: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ(Ammy Virk) ਇਨ੍ਹੀਂ ਦਿਨੀ ਆਪਣੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਨੂੰ ਲੈ ਕੇ ਸੁਰਖਿਆ ਵਿੱਚ ਬਣੇ ਹੋਏ ਹਨ। ਜਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਵਿੱਚ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਪੇਸ਼ ਕੀਤੀ ਜਾਵੇਗੀ। ਜੋ ਤੁਹਾਨੂੰ ਹਸਾਉਣ ਦੇ ਨਾਲ-ਨਾਲ ਭਾਵੁਕ ਵੀ ਕਰੇਗੀ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋ ਕਾਫੀ ਪਿਆਰ ਮਿਲਣ ਤੋਂ ਬਾਅਦ ਹੁਣ ਇਸ ਫਿਲਮ ਦੇ ਬੈਕ-ਟੂ-ਬੈਕ ਗੀਤ ਵੀ ਰਿਲੀਜ ਹੋ ਰਹੇ ਹਨ।

ਹੋਰ ਪੜ੍ਹੋ ...
  • Share this:
Bajre Da Sitta Movie Song: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ(Ammy Virk) ਇਨ੍ਹੀਂ ਦਿਨੀ ਆਪਣੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਨੂੰ ਲੈ ਕੇ ਸੁਰਖਿਆ ਵਿੱਚ ਬਣੇ ਹੋਏ ਹਨ। ਜਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਵਿੱਚ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਪੇਸ਼ ਕੀਤੀ ਜਾਵੇਗੀ। ਜੋ ਤੁਹਾਨੂੰ ਹਸਾਉਣ ਦੇ ਨਾਲ-ਨਾਲ ਭਾਵੁਕ ਵੀ ਕਰੇਗੀ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋ ਕਾਫੀ ਪਿਆਰ ਮਿਲਣ ਤੋਂ ਬਾਅਦ ਹੁਣ ਇਸ ਫਿਲਮ ਦੇ ਬੈਕ-ਟੂ-ਬੈਕ ਗੀਤ ਵੀ ਰਿਲੀਜ ਹੋ ਰਹੇ ਹਨ। ਫਿਲਮ ਦਾ ਟਾਈਟਲ ਟਰੈਕ, ਸੁਰਮੇਦਨੀ, ਗੱਲੀ ਲਾਹੌਰ ਦੀ ਤੇ ਸਾਰੀ ਰਾਤ ਗੀਤ ਰਿਲੀਜ ਹੋਣ ਤੋਂ ਬਾਅਦ ਅਦਾਕਾਰ ਆਪਣੇ ਫੈਨਸ ਲਈ ਇਕ ਹੋਰ ਪੇਸ਼ਕਸ਼ ਲੈ ਕੇ ਆਏ ਹਨ। ਦੱਸ ਦਈਏ ਕਿ ਇਸ ਫਿਲਮ ਦਾ ਇਕ ਹੋਰ ਗੀਤ 'ਸਿਰਨਾਵਾਂ' ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੀ ਵੀਡੀਓ ਐਮੀ ਵਿਰਕ (Ammy Virk) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਕਾਫੀ ਵਿਊਜ਼ ਮਿਲ ਚੁੱਕੇ ਹਨ।

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਤੇ ਗੀਤ ਦਾ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਤਾਨੀਆ (Tania) ਨੂੰ ਟੈਗ ਕੀਤਾ ਹੈ। ਇਸਦੇ ਨਾਲ ਅਦਾਕਾਰ ਨੇ ਲਿਖਿਆ ਕਿ ਤਾਨੀਆ ਦੇ ਚੰਨ ਵਰਗੇ ਮੁਖੜੇ ਤੇ ਸਭ ਕੁਝ ਹਾਰ ਗਿਆ..❤️ #Sirnawa OUT NOW on.. ਇਸ ਗੀਤ ਵਿੱਚ ਤਾਨੀਆ ਤੇ ਐਮੀ ਦੀ ਕਿਊਟ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ।








View this post on Instagram






A post shared by Tips Punjabi (@tipspunjabi)





ਇਸ ਗੀਤ ਨੂੰ ਐਮੀ ਵਿਰਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਅਦਾਕਾਰਾ ਤਾਨੀਆ (Tania) ਤੇ ਐਮੀ ਵਿਰਕ(Ammy Virk) ਉੱਤੇ ਫਿਲਮਾਇਆ ਗਿਆ ਹੈ। ਇਸ ਸ਼ਾਨਦਾਰ ਵੀਡੀਓ ਨੂੰ Avvy Sra ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ ਨੂਰ ਚਾਹਲ(Noor Chahal) 'ਤੇ ਸਰਗੀ ਮਾਨ(Sargi Maan) ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਇਹ ਗੀਤ ਅਦਾਕਾਰਾ ਤਾਨੀਆ (Tania) ਤੇ ਨੂਰ ਚਾਹਲ(Noor Chahal) ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਜੱਸੀ ਪੱਖੀ (Jassi Pakhi) ਨੇ ਲਿਖੇ ਹਨ। ਗੀਤ ਰਿਲੀਜ਼ ਹੁੰਦੇ ਹੀ ਫੈਨਸ ਲਾਇਕ ਤੇ ਕੰਮੈਂਟ ਕਰਕੇ ਆਪਣਾ ਪਿਆਰ ਦਿਖਾ ਰਹੇ ਹਨ।

15 ਜੁਲਾਈ ਨੂੰ ਹੋਵੇਗੀ ਰਿਲੀਜ਼

ਐਮੀ ਵਿਰਕ ਅਤੇ ਤਾਨੀਆ ਨੂੰ ਪਰਦੇ 'ਤੇ ਹਮੇਸ਼ਾ ਪਰਫੈਕਟ ਜੋੜੀ ਵਜੋਂ ਦੇਖਿਆ ਗਿਆ ਹੈ। ਟ੍ਰੇਲਰ 'ਚ ਉਨ੍ਹਾਂ ਦੀ ਐਕਟਿੰਗ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਨੂਰ ਚਹਿਲ ਵੀ ਇਸ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਫਿਲਮ ਵਿੱਚ ਗੁੱਗੂ ਗਿੱਲ, ਸੀਮਾ ਕੌਸ਼ਲ, ਨਿਰਮਲ ਰਿਸ਼ੀ ਅਤੇ ਬੀਐਨ ਸ਼ਰਮਾ ਵੀ ਹਨ। ਇਨ੍ਹਾਂ ਤੋਂ ਇਲਾਵਾ ਹੌਬੀ ਧਾਲੀਵਾਲ, ਤਰਸੇਮ ਪਾਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਵਰਗੇ ਕਲਾਕਾਰ ਵੀ ਫਿਲਮ ਨਾਲ ਜੁੜੇ ਹੋਏ ਹਨ। ਫਿਲਮ 'ਬਾਜਰੇ ਦਾ ਸਿੱਟਾ' 15 ਜੁਲਾਈ ਨੂੰ ਰਿਲੀਜ਼ ਹੋਵੇਗੀ।
Published by:rupinderkaursab
First published:

Tags: Ammy Virk, Pollywood, Punjabi, Punjabi Films

ਅਗਲੀ ਖਬਰ