ਚੰਡੀਗੜ੍ਹ 'ਚ Spotify ਦੇ ਈਵੈਂਟ ਦੇ ਦੌਰਾਨ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਇੱਕ ਕਲਾਕਾਰ ਨੂੰ ਸੋਨੇ ਵਾਂਗ ਚਮਕਣ ਅਤੇ ਕਾਮਯਾਬ ਹੋਣ ਲਈ ਸ਼ੁੱਧ ਨੀਅਤ ਅਤੇ ਸੱਚ ਬੋਲਣ ਦੀ ਲੋੜ ਹੁੰਦੀ ਹੈ। ਇੱਕ ਸਟਾਰ ਅਤੇ ਇੱਕ ਕਲਾਕਾਰ ਵਿੱਚ ਫਰਕ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਵੀ ਇੱਕ ਸਟਾਰ ਬਣਨ ਲਈ ਆਈ ਸੀ ਪਰ ਮੈਂ ਇੱਕ ਕਲਾਕਾਰ ਹਾਂ ਅਤੇ ਮੈਂ ਖੁਸ਼ ਹਾਂ।ਜੈਸਮੀਨ ਜਿਸ ਨੇ ਆਪਣੇ ਬੇਬਾਕ ਅੰਦਾਜ਼ ਰਾਹੀਂ ਆਪਣੀ ਪਛਾਣ ਬਣਾਈ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਕਲਾਕਾਰ ਨੂੰ ਨਫ਼ਰਤ ਦੀ ਬਜਾਏ ਪਿਆਰ ਫੈਲਾਉਣਾ ਚਾਹੀਦਾ ਹੈ।
ਸੈਂਡਲਾਸ ਨੇ ਕਿਹਾ ਕਿ ਹਿੱਟ ਹੋਣ ਦੇ ਲਈ ਕਲਾਕਾਰ ਨੂੰ ਆਪਣੇ ਦਿਲ ਦੀ ਗੱਲ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਣ ਦੀ ਲੋੜ ਪੈਂਦੀ ਹੈ। ਇਸ ਦੇ ਲਈ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਨਸਾਨ ਨੂੰ ਚਮਕਦਾਰ ਚੀਜ਼ ਵਾਂਗ ਨਹੀਂ ਸਗੋਂ ਸੋਨੇ ਵਰਗਾ ਹੋਣਾ ਚਾਹੀਦਾ ਹੈ।ਕਿਉਂਕਿ ਚਮਕ ਡਿੱਗ ਜਾਂਦੀ ਹੈ ਪਰ ਸੋਨਾ ਹਮੇਸ਼ਾ ਚਮਕਦਾ ਹੈ।
ਜ਼ਿਕਰਯੋਗ ਹੈ ਕਿ ਸੰਗੀਤ ਦੀ ਦੁਨੀਆ 'ਚ ਇਨ੍ਹੀਂ ਦਿਨੀਂ ਨਵੇਂ-ਨਵੇਂ ਪ੍ਰਯੋਗ ਹੋ ਰਹੇ ਹਨ। Spotify ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਲਈ ਇੱਕ ਮਾਸਟਰ ਕਲਾਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜੈਸਮੀਨ ਸੈਂਡਲਾਸ, ਜੈਜ਼ੀ ਬੀ, ਦੇਸੀ ਕਰੂ ਦੇ ਸਤਪਾਲ, ਗੋਲਡੀ, ਬੰਟੀ ਬੈਂਸ ਅਤੇ ਹਰਵਿੰਦਰ ਨੇ ਸ਼ਿਰਕਤ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦਿਨੇਸ਼ ਔਲਖ, ਸਤਵਿੰਦਰ ਕੋਹਲੀ ਆਦਿ ਸ਼ਾਮਲ ਸਨ।
ਚਿੱਟੇ ਪਹਿਰਾਵੇ ਦੇ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਜੈਸਮੀਨ ਸੈਂਡਲਾਸ ਨੇ ਕਿਹਾ ਕਿ ਸੰਗੀਤ ਇੱਕ ਰਚਨਾਤਮਕ ਕਲਾ ਥੈਰੇਪੀ ਦਾ ਕੰਮ ਕਰਦਾ ਹੈ। ਸੰਗੀਤ ਕਿਸੇ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਦੇ ਵਿੱਚ ਮਦਦ ਕਰਦਾ ਹੈ - ਸਰੀਰਕ, ਭਾਵਨਾਤਮਕ, ਮਾਨਸਿਕ, ਸਮਾਜਿਕ, ਸੁਹਜ ਅਤੇ ਅਧਿਆਤਮਿਕ।
ਜ਼ਿਕਰਯੋਗ ਹੈ ਕਿ ਇਸ ਮੌਕੇ ਜੈਸਮੀਨ ਸੈਂਡਲਾਸ ਨੇ ਤਸਵੀਰਾਂ ਵੀ ਕਲਿੱਕ ਕਰਵਾਈਆਂ।ਚਿੱਟੇ ਪਹਿਰਾਵੇ ਦੇ ਵਿੱਚ ਜੈਸਮੀਨ ਸੈਂਡਲਾਸ ਦੀ ਦਿਖ ਖਿੱਚ ਦਾ ਕੇਂਦਰ ਬਣੀ ਹੋਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Jasmine Sandlas, Punjab, Punjabi singer