ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਦਾ ਬਿੱਗ ਬੌਸ 14 ਤੋਂ ਬਾਅਦ ਇੱਕ ਅਲੱਗ ਹੀ ਟਰਾਂਸਫੋਰਮੇਸ਼ਨ ਸਾਹਮਣੇ ਆਇਆ ਹੈ।ਬਿੱਗ ਬੌਸ ਦੇ ਦੌਰਾਨ ਸ਼ਹਿਨਾਜ ਦੀ ਫੈਨ ਫੋਲਇੰਗ ਕਾਫੀ ਸਿਖਰਾ 'ਤੇ ਸੀ ਅਤੇ ਉਦੋਂ ਤੋਂ ਸ਼ਹਿਨਾਜ਼ ਦੀ ਜੋੜੀ ਨੂੰ ਸਿਧਾਰਥ ਦੇ ਨਾਲ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਦੋਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਪਰ ਇਸ ਦੌਰਾਨ ਸ਼ਹਿਨਾਜ ਆਪਣੇ ਕੰਮ ਤੋਂ ਪਿੱਛੇ ਨਹੀਂ ਹੱਟਦੀ, ਜਿਸ ਦੇ ਕਾਰਨ ਸ਼ਹਿਨਾਜ਼ ਦੀ ਫੈਨ ਫੋਲੰਿਗ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ, ਇੰਸਟਾਗ੍ਰਾਮ 'ਤੇ 7.6 ਮਿਲੀਅਨ ਲੋਕ ਸ਼ਹਿਨਾਜ਼ ਕੌਰ ਗਿੱਲ ਨੂੰ ਫੋਲੋ ਕਰਨ ਤੋਂ ਪਿੱਛੇ ਹੱਟਦੇ।
ਬਿੱਗ ਬੌਸ ਵਿੱਚ ਆਉਣ ਤੋਂ ਸ਼ਹਿਨਾਜ਼ ਦੀ ਪਾਪੂਲੈਰਿਟੀ ਇੰਨੀ ਜ਼ਿਆਦਾ ਵਧ ਗਈ ਹੈ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੁੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਵੀ ਕਰਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਸ਼ਹਿਨਾਜ਼ ਦਾ ਇੱਕ ਪੁਰਾਣਾ ਵੀਡੀਓ ਕਾਫੀ ਸ਼ੋਸਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਵਿੱਚ ਸ਼ਹਿਨਾਜ਼ ਆਪਣੇ ਡਾਂਸ ਦੇ ਜਲਵੇ ਵਖੇਰਦੀ ਹੋਈ ਨਜ਼ਰ ਆ ਰਹੀ ਅਤੇ ਜਿੱਥੇ ਉਹ ਗੈਰੀ ਸੰਧੂ ਦੇ ਗਾਣੇ ਹੌਲੀ ਹੌਲੀ 'ਤੇ ਭੰਗੜਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਸ਼ਹਿਨਾਜ ਗੂੜੇ ਨੀਲੇ ਰੰਗ ਦੇ ਸੁਟ ਵਿੱਚ ਦਿਖ ਰਹੀ ਹੈ ਅਤੇ ਆਪਣੇ ਇਸ ਕਿਊਟ ਵੀਡੀਓ ਨਾਲ ਸ਼ਹਿਨਾਜ਼ ਸਭ ਦਾ ਦਿਲ ਜਿੱਤ ਰਹੀ ਹੈ, ਅਤੇ ਸ਼ਹਿਨਾਜ਼ ਦੇ ਕਈ ਫੈਨ ਪੇਜ਼ਾਂ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਫੈਨ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਉਧਰ ਦੂਜੇ ਪਾਸੇ ਸ਼ਹਿਨਾਜ਼ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਬਹੁਤ ਸਾਰੇ ਗਾਣਿਆਂ ਵਿੱਚ ਨਜ਼ਰ ਆ ਚੁੱਕੀ ਹੈ ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਵਿੱਚ ਧੱਕ ਪਾਉਣ ਲਈ ਸ਼ਹਿਨਾਜ਼ ਬਹੁਤ ਜਲਦ ਦਿਲਜੀਤ ਦੋਸਾਂਝ ਨਾਲ ਨਜ਼ਰ ਆ ਰਹੀ ਹੈ, ਅਤੇ ਪਿਛਲੇ ਦਿਨੀਂ ਸ਼ਹਿਨਾਜ਼ ਦੇ ਪ੍ਰੋਡਿਊਸਰ ਬਣਨ ਦੀ ਖਬਰ ਨੇ ਵੀ ਕਾਫੀ ਸੁਰੱਖੀਆਂ ਬਟੋਰੀਆਂ, ਪਰ ਸਭ ਤੋਂ ਜ਼ਿਆਦਾ ਸੁਰੱਖੀਆਂ ਸਿਧਾਰਥ ਸ਼ੁਕਲਾ ਨਾਲ ਪ੍ਰਾਈਮ 'ਤੇ ਆਉਣ ਵਾਲੇ ਵੀਡੀਓ ਤੋਂ ਬਟੋਰ ਰਹੀ ਹੈ।ਦੱਸਦਈਏ ਕੀ ਸ਼ਹਿਨਾਜ ਅਦਾਕਾਰੀ ਦੇ ਨਾਲ ਨਾਲ ਉਹ ਗਾਇਕੀ ਦੇ ਖੇਤਰ ਵਿੱਚ ਵੀ ਆਪਣਾ ਨਾਮ ਰੋਸ਼ਨ ਕਰ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pollywood, Punjabi actress, Shehnaz Gill