ਮੁੰਬਈ: ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਅਨਿਲ ਕਪੂਰ (Anil Kapoor) ਦਾ ਪਿਆਰ ਵੀ ਸਦਾਬਹਾਰ ਹੈ। ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ (Sunita Kapoor) ਨਾਲ ਪ੍ਰੇਮ ਕਹਾਣੀ ਕਾਫ਼ੀ ਹੈਰਾਨੀਜਨਕ ਹੈ। ਜਿਸਦਾ ਖੁਲਾਸਾ ਉਸਨੇ ਖ਼ੁਦ ਕੀਤਾ ਸੀ। ਅਦਾਕਾਰ ਦੇ ਪ੍ਰਸ਼ੰਸਕ ਉਸ ਦੀ ਪ੍ਰੇਮ ਕਹਾਣੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਅਨਿਲ ਕਪੂਰ ਨੇ ਦੱਸਿਆ ਸੀ ਕਿ ਉਸਨੇ ਉਦੋਂ ਤੱਕ ਸੁਨੀਤਾ ਨਾਲ ਵਿਆਹ ਨਹੀਂ ਕੀਤਾ ਸੀ ਜਦੋਂ ਤੱਕ ਉਹ ਸੁਨੀਤਾ ਲਈ ਰਸੋਈਏ ਅਤੇ ਮਦਦਗਾਰ ਰੱਖਣ ਲਈ ਪੈਸੇ ਕਮਾਉਣਾ ਜੋਗਾ ਨਹੀਂ ਹੋਇਆ। ਹੁਣ ਅਨਿਲ ਕਪੂਰ ਨੇ ਸੁਨੀਤਾ ਨੂੰ ਆਪਣੇ ਜਨਮਦਿਨ ਦੇ ਮੌਕੇ 'ਤੇ ਇਕ ਬਹੁਤ ਵਧੀਆ ਤੋਹਫਾ ਦਿੱਤਾ ਹੈ, ਜਿਸ ਦੀ ਕੀਮਤ ਜਾਣਦਿਆਂ ਤੁਸੀਂ ਵੀ ਹੈਰਾਨ ਹੋਵੋਗੇ।
ਅਨਿਲ ਕਪੂਰ ਨੇ ਉਸ ਨੂੰ ਸੁਨੀਤਾ ਦੇ ਜਨਮਦਿਨ 'ਤੇ ਬਹੁਤ ਪਿਆਰਾ ਤੋਹਫਾ ਦਿੱਤਾ ਹੈ। ਉਸਨੇ ਆਪਣੀ 56ਵੇਂ ਜਨਮਦਿਨ ਤੇ ਇਕ ਬਿਲਕੁਲ ਨਵੀਂ ਮਰਸੀਡੀਜ਼ ਕਾਰ ਤੋਹਫੇ ਵੱਜੋਂ ਦਿੱਤੀ ਹੈ। ਇਸ ਡਾਰਕ ਬਲੈਕ ਮਰਸਡੀਜ਼ ਬੈਂਜ ਜੀਐਲਐਸ(GLS) ਦੀ ਕੀਮਤ 1 ਕਰੋੜ ਦੇ ਨੇੜੇ ਹੈ। ਅਨਿਲ ਕਪੂਰ ਦੇ ਘਰ ਦੇ ਬਾਹਰ ਖੜ੍ਹੇ ਕੁਝ ਫੋਟੋਗ੍ਰਾਫ਼ਰਾਂ ਨੇ ਇਸ ਸ਼ਾਨਦਾਰ ਕਾਰ ਦੀ ਫੋਟੋ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ ਅਤੇ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ' ਤੇ ਵਾਇਰਲ ਹੋ ਰਹੀਆਂ ਹਨ।

(photo credit: instagram/@b0llywood.club)
ਇਸ ਤੋਂ ਪਹਿਲਾਂ ਅਨਿਲ ਕਪੂਰ ਨੇ ਆਪਣੀ ਪਤਨੀ ਸੁਨੀਤਾ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ' ਤੇ ਉਨ੍ਹਾਂ ਲਈ ਇਕ ਬਹੁਤ ਹੀ ਪਿਆਰੀ ਪੋਸਟ ਸ਼ੇਅਰ ਕੀਤੀ ਸੀ। ਸੁਨੀਤਾ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਅਨਿਲ ਕਪੂਰ ਨੇ ਲਿਖਿਆ- 'ਮੇਰੀ ਜ਼ਿੰਦਗੀ ਦੇ ਪਿਆਰ ਲਈ'। ਸੁਨੀਤਾ ਕਪੂਰ ਥਰਡ ਕਲਾਸ ਦੀ ਰੇਲ ਗੱਡੀ ਦੇ ਡੱਬੇ ਵਿਚ ਯਾਤਰਾ ਕਰਨ ਤੋਂ ਲੈ ਕੇ ਲੋਕਲ ਬੱਸਾਂ, ਰਿਕਸ਼ਾ ਅਤੇ ਕਾਲੇ ਪੀਲੇ ਰੰਗ ਦੀਆਂ ਟੈਕਸੀਆਂ ਵਿਚ ਸਫ਼ਰ ਕਰਨਾ। ਫਲਾਈਟ ਵਿਚ ਇਕਾਨਮੀ ਕਲਾਸ ਤੋਂ ਲੈ ਕੇ ਬਿਜ਼ਨਸ ਕਲਾਸ ਤੱਕ, ਇਕ ਛੋਟੇ ਜਿਹੇ ਹੋਟਲ ਵਿਚ ਰਹਿਣ ਤੋਂ ਲੈ ਕੇ ਇਕ ਪਿੰਡ ਜਿਵੇਂ ਕਰੀਕੁਡੀ ਅਤੇ ਲੇਹ ਲੱਦਾਖ ਵਿਚ ਟੈਂਟਾਂ ਵਿਚ ਰਹਿਣਾ. ਤੁਸੀਂ ਹੀ ਉਹ ਵਜ੍ਹਾ ਹੋ, ਜਿਸਦੇ ਕਾਰਨ ਸਾਡੀ ਯਾਤਰਾ ਪੂਰੀ ਖੁਸ਼ਨੁਮਾ ਹੁੰਦੀ ਹੈ।‘
'ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਪਾ ਕੇ ਪੂਰਾ ਹੋਇਆ ਮਹਿਸੂਸ ਕਰਦਾ ਹਾਂ। ਮੈ ਤੁਹਾਨੂੰ ਸੱਦਾ ਹੀ ਪਿਆਰ ਕਰਾਂਗਾ। ਜਨਮ ਦਿਨ ਦੀਆਂ ਮੁਬਾਰਕਾਂ। ਤੁਹਾਨੂੰ ਹਮੇਸ਼ਾ ਪਿਆਰ ਕਦਾ ਰਹਾਂਗਾ। ਅਨਿਲ ਕਪੂਰ ਦੀ ਇਸ ਪਿਆਰੀ ਪੋਸਟ 'ਤੇ ਸੁਨੀਤਾ ਕਪੂਰ ਨੇ ਵੀ ਟਿੱਪਣੀ ਕੀਤੀ ਹੈ। ਸੁਨੀਤਾ ਲਿਖਦੀ ਹੈ - 'ਮੈਂ ਤੁਹਾਨੂੰ ਸਦਾ ਲਈ ਅਤੇ ਇਸ ਤੋਂ ਵੀ ਪਰੇ ਪਿਆਰ ਕਰਦੀ ਰਹਾਂਗੀ।'
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।