Home /News /entertainment /

ਰਿਆ ਦੇ ਸੁਸ਼ਾਂਤ ਨੂੰ ਸੀ ਬੰਦ ਜਗਾਵਾਂ ਦਾ ਡਰ ਦਾਅਵੇ ਨੂੰ ਗ਼ਲਤ ਸਾਬਤ ਕਰਦਾ ਅੰਕਿਤਾ ਨੇ ਵੀਡੀਓ ਕੀਤਾ ਸ਼ੇਅਰ

ਰਿਆ ਦੇ ਸੁਸ਼ਾਂਤ ਨੂੰ ਸੀ ਬੰਦ ਜਗਾਵਾਂ ਦਾ ਡਰ ਦਾਅਵੇ ਨੂੰ ਗ਼ਲਤ ਸਾਬਤ ਕਰਦਾ ਅੰਕਿਤਾ ਨੇ ਵੀਡੀਓ ਕੀਤਾ ਸ਼ੇਅਰ

  • Share this:

ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਬੰਧਿਤ ਬਹੁਤ ਸਾਰੇ ਖ਼ੁਲਾਸੇ ਹੋ ਰਹੇ ਹਨ।ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਸਭ ਤੋਂ ਮੁੰਬਈ ਪੁਲਿਸ, ਫਿਰ ਬਿਹਾਰ ਪੁਲਿਸ ਹੁਣ ਸੀ ਬੀ ਆਈ ਕਰ ਰਹੀ ਹੈ।ਸੁਸ਼ਾਂਤ ਦੇ ਸਾਰੇ ਫੈਨਸ ਨੂੰ ਹੁਣ ਆਸ ਹੋਈ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਨਸਾਫ਼ ਮਿਲੇਗਾ। ਸਸ਼ਾਂਤ ਸਿੰਘ ਰਾਜਪੂਤ ਨਾਲ ਸੰਬੰਧਿਤ ਬਹੁਤ ਸਾਰੀਆਂ ਵੀਡੀਉ ਸ਼ੇਅਰ ਹੋ ਰਾਹੀਆ ਹਨ। ਹਾਲ ਹੀ ਵਿਚ ਅੰਕਿਤਾ ਲੋਖੰਡੇ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਪੁਰਾਣੀ ਵੀਡੀਉ ਸ਼ੇਅਰ ਕੀਤੀ ਹੈ ਜਿਸ ਵਿਚ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜਹਾਜ਼ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ।ਇਸ ਵੀਡੀਉ ਨੂੰ ਸ਼ੇਅਰ ਕਰ ਕੇ ਅੰਕਿਤਾ ਨੇ ਕੈਪਸ਼ਨ ਵਿਚ ਲਿਖਿਆ ਹੈ, ਕੀ ਇਹ ਕਲੋਸਟ੍ਰੋਫੋਬੀਆ ਹੈ? ਤੁਸੀਂ ਹਮੇਸ਼ਾ ਉੱਡਣਾ ਚਾਹੁੰਦੇ ਸੀ ਅਤੇ ਤੁਸੀਂ ਅਜਿਹਾ ਹੀ ਕੀਤਾ ਵੀ। ਸਾਨੂੰ ਸਾਰਿਆ ਨੂੰ ਤੁਹਾਡੇ ਉੱਤੇ ਮਾਣ ਹੈ।ਇਸ ਪੋਸਟ ਉੱਤੇ ਫੈਨਸ ਨੇ ਬਹੁਤ ਸਾਰੇ ਕੁਮੈਂਟ ਕੀਤੇ ਹਨ।

ਰਿਆ ਚੱਕਰਵਰਤੀ ਦਾ ਕੀ ਸੀ ਦਾਅਵਾ

ਰਿਆ ਚੱਕਰਵਰਤੀ ਦਾ ਦਾਅਵਾ ਸੀ ਕਿ ਸੁਸ਼ਾਂਤ ਦੀ ਜ਼ਿੰਦਗੀ ਵਿੱਚ ਸਾਲ 2013 ਵਿੱਚ ਕੁੱਝ ਅਜਿਹਾ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਡਣ ਤੋਂ ਡਰ ਲੱਗਣ ਲੱਗਿਆ ਸੀ।ਜਦੋਂ ਕਦੇ ਉਹ ਉੱਡਦੇ ਉਦੋਂ ਉਹ ਇੱਕ ਦਵਾਈ ਖਾ ਲੈਂਦੇ ਸਨ ਪਰ ਇਸ ਨੂੰ ਗ਼ਲਤ ਸਾਬਤ ਕਰਦੇ ਹੋਏ ਅੰਕਿਤਾ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਸੁਸ਼ਾਂਤ ਫਲਾਈਟ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਆਪਣੇ ਆਪ ਸੁਸ਼ਾਂਤ ਦੀ ਬਣਾਈ ਗਈ ਡਰੀਮ ਲਿਸਟ ਵਿੱਚ ਉਨ੍ਹਾਂ ਨੇ ਫਲਾਈਟ ਉਡਾਣਾਂ ਨੂੰ ਇੱਕ ਸੁਫ਼ਨਾ ਦੱਸਿਆ ਸੀ ਜਿਸ ਤੋਂ ਬਾਅਦ ਵਿੱਚ ਉਨ੍ਹਾਂ ਨੇ ਪੂਰਾ ਕਰ ਲਿਆ ਸੀ।

Published by:Anuradha Shukla
First published:

Tags: Ankita Lokhande, Sushant Singh Rajput