• Home
  • »
  • News
  • »
  • entertainment
  • »
  • ANOTHER COSY PHOTO OF BOLLYWOOD ACTRESS JACQULINE FERNANDEZ WITH CONMAN SUKESH CHANDRASHEKHAR GOT VIRAL AP KS

ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੈਕਲੀਨ ਫ਼ਰਨਾਂਡਿਸ ਦੀ ਇੱਕ ਹੋਰ ਤਸਵੀਰ ਆਈ ਸਾਹਮਣੇ

ਹੁਣ ਪਿਛਲੇ ਦਿਨੀਂ ਜੈਕਲੀਨ ਦੀ ਮਹਾਂਠੱਗ ਸੁਕੇਸ਼ ਨਾਲ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਦੋਵਾਂ ਨੂੰ ਇੱਕ ਦੂਜੇ ਦੀਆਂ ਬਾਹਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਤਸਵੀਰ ਸਾਹਮਣੇ ਆਉਂਦੇ ਹੀ ਇੱਕ ਵਾਰ ਫ਼ਿਰ ਤੋਂ ਜੈਕਲੀਨ ਦਾ ਨਾਂਅ ਚਰਚਾ ਵਿੱਚ ਆ ਗਿਆ ਹੈ।

ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੈਕਲੀਨ ਦੀ ਇੱਕ ਹੋਰ ਤਸਵੀਰ ਆਈ ਸਾਹਮਣੇ, ਲਗਾਤਾਰ ਲੀਕ ਹੋ ਰਹੀਆਂ `ਤੇ ਜੈਕਲੀਨ ਨੇ ਕਹੀ ਇਹ ਗੱਲ

  • Share this:

    ਲਗਾਤਾਰ ਲੀਕ ਹੋ ਰਹੀਆਂ PHOTOS `ਤੇ ਜੈਕਲੀਨ ਨੇ ਕਹੀ ਇਹ ਗੱਲ


    ਦੇਸ਼ ਦੇ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਆਸ਼ਕੀ ਕਰਨਾ ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਾਨਾਂਡਿਸ ਨੂੰ ਮਹਿੰਗਾ ਪੈ ਰਿਹਾ ਹੈ। ਮਹਾਂਠੱਗ ਨਾਲ ਆਪਣੇ ਰਿਸ਼ਤੇ ਨੂੰ ਲੈਕੇ ਜੈਕਲੀਨ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ। ਹਾਲਾਂਕਿ ਜੈਕਲੀਨ ਨੇ ਕਦੇ ਵੀ ਆਪਣੇ ਰਿਸ਼ਤਿਆਂ ਬਾਰੇ ਮੀਡੀਆ ਸਾਹਮਣੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਤੇ ਨਾ ਹੀ ਆਪਣੀ ਨਿੱਜੀ ਜ਼ਿੰਦਗੀ ਜੱਗ ਜ਼ਾਹਰ ਹੋਣ ਦਿਤੀ। ਪਰ ਲਗਾਤਾਰ ਸਾਹਮਣੇ ਆ ਰਹਅਿਾਂ ਸੁਕੇਸ਼ ਤੇ ਜੈਕਲੀਨ ਦੀਆਂ ਤਸਵੀਰਾਂ ਨੇ ਸਾਰੀ ਹਕੀਕਤ ਸਾਫ਼ ਕਰ ਦਿਤੀ ਹੈ। ਪਹਿਲਾਂ ਇਨ੍ਹਾਂ ਦੋਵਾਂ ਦੀ ਇੱਕ ਮਿਰਰ ਸੈਲਫ਼ੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੂਰੀ ਦੁਨੀਆ ਸਾਹਮਣੇ ਜੈਕਲੀਨ ਦੇ ਰਿਸ਼ਤੇ ਦੀ ਸੱਚਾਈ ਆਈ।

    ਹੁਣ ਪਿਛਲੇ ਦਿਨੀਂ ਜੈਕਲੀਨ ਦੀ ਮਹਾਂਠੱਗ ਸੁਕੇਸ਼ ਨਾਲ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਦੋਵਾਂ ਨੂੰ ਇੱਕ ਦੂਜੇ ਦੀਆਂ ਬਾਹਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਤਸਵੀਰ ਸਾਹਮਣੇ ਆਉਂਦੇ ਹੀ ਇੱਕ ਵਾਰ ਫ਼ਿਰ ਤੋਂ ਜੈਕਲੀਨ ਦਾ ਨਾਂਅ ਚਰਚਾ ਵਿੱਚ ਆ ਗਿਆ ਹੈ।

    ਹੁਣ ਤਾਂ ਜੈਕਲੀਨ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵਧਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ `ਤੇ ਅੱਗ ਵਾਂਗ ਫ਼ੈਲ ਗਈ ਹੈ। ਸੋਸ਼ਲ ਮੀਡੀਆ `ਤੇ ਇਸ ਤਸਵੀਰ ਨੂੰ ਜੰਮ ਕੇ ਸ਼ੇਅਰ ਕੀਤਾ ਜਾ ਰਿਹੈ। ਇਸ ਦੇ ਨਾਲ ਜੈਕਲੀਨ `ਤੇ ਵਾਹੀਆਤ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਕੋਈ ਕਹਿ ਰਿਹਾ ਹੈ ਕਿ ਆਸ਼ਕੀ ਕਰਨ ਲਈ ਜੈਕਲੀਨ ਨੂੰ ਦੁਨੀਆ `ਚ ਇਹ ਠੱਗ ਹੀ ਲੱਭਿਆ ਸੀ। ਕੋਈ ਕਹਿ ਰਿਹੈ ਕਿ ਇਸ ਦੇ ਨਾਲੋਂ ਤਾਂ ਸਾਜਿਦ ਖ਼ਾਨ ਲੱਖ ਦਰਜੇ ਵਧੀਆ ਸੀ।




    ਉੱਧਰ ਇਸ ਸਭ ਦੇ ਦਰਮਿਆਨ ਬੀਤੇ ਦਿਨ ਜੈਕਲੀਨ ਨੇ ਚੁੱਪੀ ਤੋੜਦਿਆਂ ਵੱਡਾ ਬਿਆਨ ਦਿਤਾ ਸੀ। ਜੈਕਲੀਨ ਨੇ ਕਿਹਾ ਸੀ ਕਿ "ਮੇਰੀ ਦਰਖ਼ਾਸਤ ਹੈ ਕਿ ਮੇਰੀ ਨਿੱਜੀ ਜ਼ਿੰਦਗੀ ਹੈ, ਮੈਂ ਪਹਿਲਾਂ ਹੀ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਹੀ ਹਾਂ। ਮੈਨੂੰ ਹੀ ਪਤਾ ਹੈ ਕਿ ਇਸ ਸਭ ਦਾ ਮੇਰੇ ਦਿਲ ਦਿਮਾਗ਼ `ਤੇ ਕੀ ਅਸਰ ਹੇੋ ਰਿਹਾ ਹੈ। ਕਿਰਪਾ ਕਰਕੇ ਮੇਰੀਆਂ ਨਿੱਜੀ ਤਸਵੀਰਾਂ ਨੂੰ ਇਸ ਤਰ੍ਹਾਂ ਸ਼ੇਅਰ ਨਾ ਕੀਤਾ ਜਾਵੇ।




    ਕਾਬਿਲੇਗ਼ੌਰ ਹੈ ਕਿ ਜੈਕਲੀਨ ਦਾ ਮਹਾਂਠੱਗ ਸੁਕੇਸ਼ ਨਾਲ ਰਿਸ਼ਤਾ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਹੌਟ ਗੌਸਿਪ ਬਣਿਆ ਹੋਇਆ ਹੈ। ਇਨ੍ਹਾਂ ਦੋਵਾਂ ਦੀਆਂ ਲਗਾਤਾਰ ਤਸਵੀਰਾਂ ਬਾਹਰ ਆ ਰਹੀਆਂ ਹਨ। ਜਿਸ ਕਰਕੇ ਜੈਕਲੀਨ ਬੁਰੀ ਤਰ੍ਹਾਂ ਬਦਨਾਮ ਹੋ ਗਈ ਹੈ। ਦਸ ਦਈਏ ਕਿ ਸੁਕੇਸ਼ `ਤੇ ਤਕਰੀਬਨ 200 ਕਰੋੜ ਦੀ ਠੱਗੀ ਦਾ ਇਲਜ਼ਾਮ ਹੈ। ਜਿਸ ਨੂੰ ਲੈਕੇ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸੁਕੇਸ਼ ਦੇ ਟਿਕਾਣਿਆਂ ;ਤੇ ਦਬਿਸ਼ ਦਿਤੀ। ਇਸ ਦੇ ਨਾਲ ਹੀ ਈਡੀ ਨੇ ਪਿਛਲੇ ਕੁੱਝ ਸਮੇਂ ਦੌਰਾਨ ਸੁਕੇਸ਼ ਦੇ ਸੰਪਰਕ `ਚ ਆਉਣ ਵਾਲੇ ਲੋਕਾਂ ਨਾਲ ਪੁੱਛਗਿੱਛ ਕੀਤੀ ਹੈ। ਇਸੇ ਕੇਸ ਵਿੱਚ ਈਡੀ ਨੇ ਜੈਕਲੀਨ ਤੋਂ 3 ਮਹੀਨੇ ਪਹਿਲਾਂ ਕਈ ਘੰਟੇ ਲੰਮੀ ਪੁੱਛਗਿੱਛ ਕੀਤੀ ਸੀ। ਜਿਸ ਤੋਂ ਬਾਅਦ ਕਾਫ਼ੀ ਗੱਲਾਂ ਬਾਹਰ ਆਈਆਂ ਸੀ।
    Published by:Amelia Punjabi
    First published: