HOME » NEWS » Films

ਸੋਨੂੰ ਸੂਦ ਨੇ ਕਮਾਇਆ ਇੱਕ ਹੋਰ ਪੂਨ, ਕਪਿਲ ਨੇ ਕੀਤਾ ਭਾਰ ਘੱਟ

News18 Punjabi | News18 Punjab
Updated: May 12, 2021, 3:52 PM IST
share image
ਸੋਨੂੰ ਸੂਦ ਨੇ ਕਮਾਇਆ ਇੱਕ ਹੋਰ ਪੂਨ, ਕਪਿਲ ਨੇ ਕੀਤਾ ਭਾਰ ਘੱਟ
ਸੋਨੂੰ ਸੂਦ ਨੇ ਕਮਾਇਆ ਇੱਕ ਹੋਰ ਪੂਨ, ਕਪਿਲ ਨੇ ਕੀਤਾ ਭਾਰ ਘੱਟ

  • Share this:
  • Facebook share img
  • Twitter share img
  • Linkedin share img
ਕੋਰੋਨਾ ਦੀ ਇਸ ਦੂਜੀ ਵੇਵ ਪੂਰੇ ਦੇਸ਼ ਵਿੱਚ ਤਰਥੱਲੀ ਮਚਾਈ ਹੋਈ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਅਤੇ ਲੋਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।ਇਸ ਦੌਰਾਨ ਸਰਕਾਰ ਵੱਲੋਂ ਲੌਕਡਾਊਨ ਕੀਤਾ ਗਿਆ ਅਤੇ ਫਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ ਵੀ ਬੰਦ ਕੀਤੀ ਗਈ ਹੈ।ਇਸ ਲੋਕ ਇੰਟਰਨੈੱਟ 'ਤੇ ਪੁਰਾਣੇ ਸ਼ੋਅ ਦੇਖ ਕੇ ਆਪਣਾ ਮੰਨੋਰਜਨ ਕਰ ਰਹੇ ਹਨ। ਦਰਅਸਲ ਟੀਵੀ ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਬੇਸ਼ੱਕ ਹੁਣ ਟੀਵੀ 'ਤੇ ਨਹੀਂ ਆ ਰਿਹਾ ਹੈ ਪਰ ਇਸ ਦੀ ਕਮੀ ਲੋਕ ਆਨਲਾਈਨ ਦੇਖ ਕੇ ਪੂਰੀ ਕਰ ਰਹੇ ਹਨ ਅਤੇ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਕਪਿਲ ਸੋਨੂੰ ਸੂਦ ਨੂੰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕੀ ਤੁਸੀਂ ਮੈਨੂੰ ਭਾਰ ਘਟਾਉਣ ਲਈ ਪ੍ਰੇਰਿਤ ਕੀਤਾ ਸੀ। ਇਸ ਤੋਂ ਬਾਅਦ ਕਪਿਲ ਨੇ ਦੱਸਿਆ ਕੀ ਦੋ ਕਿਸਮਾਂ ਦੇ ਲੋਕ ਤਾਲਾਬੰਦੀ 'ਚ ਬਾਹਰ ਆਉਣਗੇ ਜਾਂ ਤਾਂ ਲੋਕ ਪੂਰੇ ਕੰਪਲੈਕਸ 'ਵ ਫਿੱਟ ਬੈਠਦੇ ਹਨ ਜਾਂ ਉਹ ਬਹੁਤ ਜ਼ਿਆਦਾ ਚਰਬੀ ਵਾਲੇ ਹੁੰਦੇ ਹਨ।ਇਸ ਦੇ ਨਾਲ ਹੀ, ਤੀਜੀ ਕਿਸਮ ਦੇ ਲੋਕ ਵੀ ਹਨ, ਜਿਨ੍ਹਾਂ ਨੇ ਪਹਿਲੇ ਦੋ ਮਹੀਨੇ ਖਾਣਾ ਅਤੇ ਫਿਰ ਬਾਅਦ ਵਿੱਚ ਢਿੰਡ ਵੀ ਅੰਦਰ ਕਰ ਲਿਆ।' ਜਿਸ ਤੋਂ ਬਾਅਦ ਸੋਨੂੰ ਇਹ ਕਹਿੰਦੇ ਵੀ ਨਜ਼ਰ ਆਏ ਕੀ ਸਾਡੇ ਦੋਵਾਂ 'ਚ ਇੱਕ ਸਾਂਝਾ ਟਰੇਨਰ ਯੋਗੇਸ਼ ਹੈ, ਉਹ ਹਮੇਸ਼ਾ ਕਪਿਲ ਦੀਆਂ ਵੀਡੀਓਜ਼ ਦਿਖਾਉਂਦਾ ਹੈ। ਕਪਿਲ ਕਸਰਤ ਕਰ ਰਹੇ ਹਨ। ਕਪਿਲ ਰਾਤ 12 ਵਜੇ ਤੱਕ ਆਪਣਾ ਵਰਕਆਊਟ ਕਰਦਾ ਹੈ। ਰਾਤ ਨੂੰ 1 ਵਜੇ ਦੌੜਨ ਜਾਂਦਾ ਹੈ।ਮੈਂ ਪੂਰੇ ਦੇਸ਼ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਹਾਂ ਕੀ ਕਸਰਤ ਨਾਲ ਤੁਹਾਨੂੰ ਉਨੀ ਖੁਸ਼ੀ ਨਹੀਂ ਮਿਲਦੀ ਹੋਵੇਗੀ, ਜਿੰਨੀ ਤੁਹਾਨੂੰ ਕਸਰਤ ਕਰਦਿਆਂ ਦੇਖ ਕੇ ਮੈਨੂੰ ਮਿਲਦੀ ਹੈ।'
ਕਪਿਲ ਅੱਗੇ ਕਹਿੰਦੇ ਹਨ,"ਮੈਂ ਆਪਣੀ ਪੂਰੀ ਜ਼ਿੰਦਗੀ 'ਚ ਦੋ ਵਾਰ ਭਾਰ ਘੱਟ ਕੀਤਾ ਹੈ। ਪਹਿਲੀ ਵਾਰ ਸੋਨੂੰ ਸੂਦ ਨੇ ਮੈਨੂੰ ਕਸਰਤ ਕਰਨ 'ਤੇ ਭਾਰ ਘਟਾਉਣ ਲਈ ਪ੍ਰੇਰਿਆ ਹੈ ਅਤੇ ਸੋਨੂੰ ਲੋਕਾਂ ਦੀ ਮਦਦ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਹਨ।
Published by: Ramanpreet Kaur
First published: May 12, 2021, 3:52 PM IST
ਹੋਰ ਪੜ੍ਹੋ
ਅਗਲੀ ਖ਼ਬਰ