HOME » NEWS » Films

ਜਾਣੋ ਕਿਉਂ ਇੰਡੀਅਨ ਆਈਡਲ ਸ਼ੋਅ ਵਿੱਚ ਨੇਹਾ ਕੱਕੜ ਦੀ ਜਗ੍ਹਾਂ 'ਤੇ ਅਨੂ ਮਲਿਕ ਬੈਠਣਗੇ ਜੱਜ ਦੀ ਕੁਰਸੀ 'ਤੇ

News18 Punjabi | News18 Punjab
Updated: May 4, 2021, 1:26 PM IST
share image
ਜਾਣੋ ਕਿਉਂ ਇੰਡੀਅਨ ਆਈਡਲ ਸ਼ੋਅ ਵਿੱਚ ਨੇਹਾ ਕੱਕੜ ਦੀ ਜਗ੍ਹਾਂ 'ਤੇ ਅਨੂ ਮਲਿਕ ਬੈਠਣਗੇ ਜੱਜ ਦੀ ਕੁਰਸੀ 'ਤੇ
ਜਾਣੋ ਕਿਉਂ ਇੰਡੀਅਨ ਆਈਡਲ ਸ਼ੋਅ ਵਿੱਚ ਨੇਹਾ ਕੱਕੜ ਦੀ ਜਗ੍ਹਾਂ 'ਤੇ ਅਨੂ ਮਲਿਕ ਬੈਠਣਗੇ ਜੱਜ ਦੀ ਕੁਰਸੀ 'ਤੇ

  • Share this:
  • Facebook share img
  • Twitter share img
  • Linkedin share img
ਗਾਇਕਾ ਨੇਹਾ ਕੱਕੜ, ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਡਡਲਾਨੀ ਪਿਛਲੇ ਕਈ ਦਿਨਾਂ ਤੋਂ ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 12' ਨੂੰ ਜੱਜ ਕਰ ਰਹੇ ਸਨ। ਪਰ, ਪਿਛਲੇ ਐਪੀਸੋਡ ਵਿੱਚ, ਨੇਹਾ ਸ਼ੋਅ ਤੋਂ ਗ਼ੈਰਹਾਜ਼ਰ ਰਹੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਸਨੇ ਇੱਕ ਪ੍ਰੋਜੈਕਟ ਦੇ ਕਾਰਨ ਸ਼ੋਅ ਤੋਂ ਇੱਕ ਬਰੇਕ ਲਿਆ। ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਸ਼ੋਅ ਵਿੱਚ ਤਿੰਨੋਂ ਜੱਜ ਨਹੀਂ ਨਜ਼ਰ ਆਉਣਗੇ।ਦਰਅਸਲ, ਮਹਾਰਾਸ਼ਟਰ ਵਿੱਚ ਤਾਲਾ ਲੱਗਣ ਕਾਰਨ ਸ਼ੋਅ ਦੀ ਟੀਮ ਮੁੰਬਈ ਤੋਂ ਦਮਨ ਸ਼ਿਫਟ ਹੋ ਗਈ ਹੈ। ਇਸ ਦੇ ਕਾਰਨ, ਤਿੰਨੋਂ ਜੱਜ ਸ਼ੋਅ ਵਿਚ ਸ਼ਾਮਲ ਨਹੀਂ ਹੋ ਸਕਣਗੇ। ਇਸ ਦੇ ਕਾਰਨ, ਤਿੰਨੋਂ ਜੱਜ ਸ਼ੋਅ ਵਿਚ ਸ਼ਾਮਲ ਨਹੀਂ ਹੋ ਸਕਣਗੇ ।ਸੂਤਰਾਂ ਦੀ ਮੰਨੀਏ ਤਾਂ ਹੁਣ ਮਨੋਜ ਮੁਨਾਤਿਸ਼ਰ ਅਤੇ ਅਨੂ ਮਲਿਕ ਸ਼ੋਅ ਵਿੱਚ ਜੱਜ ਵੱਜੋ ਨਜ਼ਰ ਆਉਣਗੇ।
ਦੱਸਦਈਏ ਕੀ ਅਨੂ ਮਲਿਕ, ਇੰਡੀਅਨ ਆਇਡਲ ਦੇ ਪਿਛਲੇ ਕੁਝ ਸੀਜ਼ਨ ਨੂੰ ਜੱਜ ਕਰ ਚੁੱਕੇ ਪਰ ਸੋਨਾ ਮਾਹਾਪਤਾਰਾ, ਨੇਹਾ ਭਸੀਨ ਅਤੇ ਸ਼ਵੇਤਾ ਪਡਿੰਤ ਵਰਹੇ ਸਿੰਗਰਾਂ ਨੇ ਅਨੂ 'ਤੇ ਗੰਭੀਰ ਆਰੋਪ ਲਗਾਏ ਸੀ ਤਾਂ ਸ਼ੋਅ ਮੇਕਰ ਨੂੰ ਉਨ੍ਹਾਂ ਨੂੰ ਜੱਜ ਦੀ ਭੂਮਿਕਾ ਤੋਂ ਹਟਾਉਣਾ ਪਿਆ ਸੀ। ਕੋਰੋਨਾ ਦੇ ਕਾਰਨ ਦੇਸ਼ ਦੇ ਕਈ ਹਿੱਸਿਆ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ ਅਤੇ ਜਿਸ ਕਾਰਨ ਸ਼ੋਅ ਦੀ ਲੋਕੇਸ਼ਨ ਵੀ ਬਦਲ ਗਈ ਹੈ। ਸ਼ੂਟਿੰਗ ਦੇ ਸਮੇਂ ਕਾਫੀ ਸੁੱਰਖਿਆ ਵਰਤੀ ਜਾਵੇਗੀ।

ਹਾਂਲਾਕਿ ਜਦੋਂ ਤੱਕ ਮੁੰਬਈ ਵਿੱਚ ਹਾਲਾਤ ਠੀਕ ਨਹੀਂ ਹੋ ਜਾਂਦੇ ਤਾਂ ਉਦੋਂ ਤੱਕ ਸ਼ੂਟਿੰਗ ਦਮਨ ਵਿੱਚ ਹੀ ਚੱਲੇਗੀ।ਇੰਡੀਅਨ ਆਇਡਲ, ਉੱਥੋ ਹੀ ਲੋਕਾਂ ਦਾ ਮੰਨੋਰਜਨ ਕਰੇਗਾ। ਲੋਕਾਂ ਨੂੰ ਆਪਣੇ ਫੇਵਰਟ ਜੱਜਾਂ ਦਾ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ,,,, ਦੱਸ ਦਈਏ ਕੀ ਸ਼ੋਅ ਦੇ ਹੋਸਟ ਅਦਿੱਤਿਆ ਨਾਰਇਣ ਨੂੰ ਕੋਰੋਨਾ ਹੋ ਗਿਆ ਸੀ। ਜਿਸ ਤੋਂ ਬਾਅਦ ਜੈ ਭਾਨੂਸ਼ਾਲੀ ਸ਼ੋਅ ਨੂੰ ਹੋਸਟ ਕਰ ਰਹੇ ਸੀ।
ਕੁਝ ਸਮੇਂ ਲਈ, ਨੇਹਾ ਦੇ ਸ਼ੋਅ ਤੋਂ ਵੱਖ ਹੋਣ 'ਤੇ ਉਨ੍ਹਾਂ ਦੇ ਫੈਨ ਨਿਰਾਸ਼ ਹੋਏ ਹਨ ਪਰ ਉਮੀਦ ਹੈ ਕੀ ਉਹ ਜਲਦ ਹੀ ਸ਼ੋਅ ਵਿੱਚ ਵਾਪਸੀ ਕਰੇਂਗੀ।ਨੇਹਾ ਆਪਣੇ ਵਿਆਹ ਤੋਂ ਬਾਅਦ ਸ਼ੋਸਲ ਮੀਡੀਆ ਫੈਨ ਲਈ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
Published by: Anuradha Shukla
First published: May 4, 2021, 1:26 PM IST
ਹੋਰ ਪੜ੍ਹੋ
ਅਗਲੀ ਖ਼ਬਰ