ਕਸ਼ਮੀਰ ਫਾਈਲਜ਼ ਫ਼ਿਲਮ ਉੱਤੇ ਇੱਕ ਵਾਰ ਫਿਰ ਤੋਂ ਵਵਾਦ ਛਿੜ ਗਿਆ ਹੈ। ਬਾਲੀਵੁਡ ਅਦਾਕਾਰ ਅਨੁਪਮ ਖੇਰ ਨੇ ਨਦਾਵ ਲੈਪਿਡ ਬਾਰੇ ਦਿੱਤੇ ਗਏ ਬਿਆਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਨੁਪਮ ਖੇਰ ਨੇ ਨਦਾਵ ਲੈਪਿਡ ਨੂੰ 'ਮਾਨਸਿਕ ਤੌਰ 'ਤੇ ਬਿਮਾਰ' ਤੇ 'ਟੂਲਕਿਟ ਗੈਂਗ ਦਾ ਮੈਂਬਰ' ਦੱਸਿਆ ਹੈ। ਇਹ ਬਿਆਨ ਪਿਛਲੇ ਸਮੇਂ ਵਿੱਚ ਰਿਲੀਜ਼ ਹੋਈ ਫ਼ਿਲਮ ਕਸ਼ਮੀਰ ਫਾਈਲਜ਼ ਦੇ ਸੰਦਰਬ ਵਿੱਚ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜੋ ਲੋਕ ਕਸ਼ਮੀਰ ਫਾਈਲਜ਼ ਦੀ ਆਲੋਚਨਾ ਕਰ ਰਹੇ ਹਨ ਉਨ੍ਹਾਂ ਨੂੰ ਫ਼ਿਲਮ ਤੋਂ ਨਹੀਂ, ਸਗੋਂ ਦਰਸ਼ਕਾਂ ਦੀ ਪ੍ਰਤਿਕਿਰਿਆ ਤੋਂ ਸਮੱਸਿਆ ਹੈ। ਦੱਸ ਦੇਈਏ ਕਿ ਨਦਾਵ ਲੈਪਿਡ IFFI ਜਿਊਰੀ ਦਾ ਮੁਖੀ ਅਤੇ ਇਜ਼ਰਾਈਲੀ ਫ਼ਿਲਮ ਨਿਰਮਾਤਾ ਹੈ।
ਅਨੁਪਮ ਖੇਰ ਨੇ ਕਿਹਾ ਕਿ ਇਸ ਫ਼ਿਲਮ ਨੇ ਲੋਕਾਂ ਦੇ ਵਿਚਾਰ ਬਦਲੇ ਹਨ। ਆਲੋਚਨਾ ਕਰਨ ਵਾਲਿਆਂ ਨੂੰ ਲੋਕਾਂ ਦੇ ਬਦਲੇ ਵਿਚਾਰਾਂ ਨਾਲ ਸਮੱਸਿਆ ਹੈ ਨਾ ਕਿ ਫ਼ਿਲਮ ਨਾਲ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੇ ਕਸ਼ਮੀਰੀ ਪੰਡਿਤਾਂ ਦੀ ਤ੍ਰਾਸਦੀ ਨੂੰ ਲੋਕਾਂ ਸਾਹਮਣੇ ਲਿਆਂਦਾ। ਇਸਦੇ ਨਾਲ ਹੀ ਉਨ੍ਹਾਂ ਨਦਾਵ ਲੈਪਿਡ ‘ਤੇ ਤੰਜ਼ ਕਸਦਿਆਂ ਕਿਹਾ ਕਿ ਕੋਈ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਹੀ ਇਸ ਫ਼ਿਲਮ ਨੂੰ ਭੜਕਾਊ ਪ੍ਰੋਪੇਗੰਡਾ ਕਹਿ ਸਕਦਾ ਹੈ।
ਇਸ ਫ਼ਿਲਮ ਦੇ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ ਕਿ ਕਸ਼ਮੀਰ ਫਾਈਲਜ਼ ਫ਼ਿਲਮ ਦੇ ਪ੍ਰੋਪੇਗੰਡਾ ਹੋਣ ਦਾ ਮਸਲਾ ਫਿਰ ਤੋਂ ਸਾਹਮਣੇ ਆਇਆ ਹੈ ਪਰ ਜੇਕਰ ਇਹ ਫ਼ਿਲਮ ਪ੍ਰੋਪੇਗੰਡਾ ਹੈ ਤਾਂ ਫਿਰ ਕੀ ਕਸ਼ਮੀਰ ਵਿਚ ਪੰਡਤਾਂ ਦੀ ਹੋਈ ਨਸਲਕੁਸ਼ੀ ਝੂਠ ਹੈ। ਅਗਨੀਹੋਤਰੀ ਨੇ ਕਿਹਾ ਕਿ ਮੈਂ ਸਵਾਲ ਉਠਾਉਣ ਵਾਲੇ ਬੁੱਧੀਜੀਵੀਆਂ ਤੇ ਇਜ਼ਰਾਈਲੀ ਫ਼ਿਲਮ ਨਿਰਮਾਤਾ ਨਦਾਵ ਲੈਪਿਡ ਨੂੰ ਚੈਲੰਜ ਕਰਦਾ ਹਾਂ ਕਿ ਜੇਕਰ ਉਹ ਫ਼ਿਲਮ ਦੇ ਕਿਸੇ ਵੀ ਸ਼ਾਟ, ਘਟਨਾ ਜਾਂ ਸੰਵਾਦ ਨੂੰ ਝੂਠਾ ਸਾਬਿਤ ਕਰ ਦੇਣ, ਮੈਂ ਫ਼ਿਲਮਾਂ ਬਣਾਉਣੀਆਂ ਛੱਡ ਦੇਵਾਂਗਾ।
ਜ਼ਿਕਰਯੋਗ ਹੈ ਕਿ ਕਸ਼ਮੀਰ ਫਾਈਲਜ਼ ਨੂੰ ਸਾਲ 2022 ਦੇ IFFI ਵਿਚ ਪ੍ਰਦਰਸ਼ਿਤ ਕੀਤਾ ਗਿਆ। ਇਸ ਫ਼ਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿੱਚ ਆਪਣੀ ਗੱਲਬਾਤ ਰੱਖਦਿਆਂ ਨਦਾਵ ਲੈਪਿਡ ਨੇ ਇਸ ਫ਼ਿਲਮ ਨੂੰ ਭੜਕਾਊ ਤੇ ਪ੍ਰੋਪੇਗੰਡਾ ਕਿਹਾ ਹੈ। ਲੈਪਿਡ ਨੇ ਕਿਹਾ ਕਿ ਮੈਂ ਬੇਝਿਜਕ ਹੋ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਾ ਹਾਂ ਕਿ ਇਕ ਵਕਾਰੀ ਫ਼ਿਲਮ ਫੈਸਟੀਵਲ ਵਿਚ ਅਜਿਹੀ ਫ਼ਿਲਮ ਦਾ ਹੋਣਾ ਬਹੁਤ ਹੀ ਅਣਉਚਿਤ ਮਹਿਸੂਸ ਹੋਇਆ ਹੈ। ਲੈਪਿਡ ਦੇ ਇਸ ਬਿਆਨ ਨਾਲ ਸਾਰੇ ਪਾਸੇ ਆਨਲਾਈਨ ਰੋਸ ਫੈਲ ਗਿਆ। ਜਿਸ ਦੇ ਵਿਰੋਧ ਵਿੱਚ ਬਾਲੀਵੁਡ ਅਦਾਕਾਰ ਅਨੁਪਮ ਖੇਰ ਤੇ ਇਸ ਫ਼ਿਲਮ ਦੇ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਆਪਣੇ ਬਿਆਨ ਦਿੱਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anupam Kher, Hindi Films, Movies, The Kashmir Files