Home /News /entertainment /

Nitesh Pandey Death: ਅਨੁਪਮਾ ਦੇ ਇਸ ਅਦਾਕਾਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Nitesh Pandey Death: ਅਨੁਪਮਾ ਦੇ ਇਸ ਅਦਾਕਾਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Nitesh Pandey Death

Nitesh Pandey Death

Nitesh Pandey Death: ਅਨੁਪਮਾ' 'ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੀਸ਼ ਪਾਂਡੇ ਸਾਡੇ ਵਿੱਚ ਨਹੀਂ ਰਹੇ। 51 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਮਨੋਰੰਜਨ ਜਗਤ 'ਚ ਸੋਗ 'ਚ ਹੈ 'ਤੇ ਹੈ ਪ੍ਰਸ਼ੰਸਕ ਅਤੇ ਸੈਲੇਬਸ ਨਮ ਅੱਖਾਂ ਨਾਲ ਅਦਾਕਾਰ ਨੂੰ ਅੰਤਿਮ ਵਿਦਾਈ ਦੇ ਰਹੇ ਹਨ।

ਹੋਰ ਪੜ੍ਹੋ ...
  • Share this:

Nitesh Pandey Passes Away: ਟੀਵੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਟੀਵੀ ਅਦਾਕਾਰਾ ਵੈਭਵੀ ਉਪਾਧਿਆਏ ਦੀ ਮੌਤ ਤੋਂ ਬਾਅਦ ਹੁਣ ਅਨੁਪਮਾ' 'ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੀਸ਼ ਪਾਂਡੇ ਸਾਡੇ ਵਿੱਚ ਨਹੀਂ ਰਹੇ। 51 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਟੀਵੀ ਐਕਟਰ ਨਿਤੇਸ਼ ਪਾਂਡੇ ਦੀ ਲਾਸ਼ ਨਾਸਿਕ ਦੇ ਇਗਤਪੁਰੀ ਹੋਟਲ ਤੋਂ ਮਿਲੀ, ਉਹ ਇਗਤਪੁਰੀ ਦੇ ਡਿਊ ਡ੍ਰੌਪ ਹੋਟਲ ਵਿੱਚ ਠਹਿਰੇ ਹੋਏ ਸਨ। ਜਿਸ ਤੋਂ ਬਾਅਦ ਇਗਤਪੁਰੀ ਪੁਲਿਸ ਦੇਰ ਰਾਤ ਹੋਟਲ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਨਾਸਿਕ ਪੁਲਿਸ ਮੁਤਾਬਕ ਪੋਸਟ ਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਇਸੇ ਲਈ ਹੋਟਲ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ, ਨਜ਼ਦੀਕੀ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਅਤੇ ਪਤਾ ਲੱਗਾ ਕਿ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਸਨ।


ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਮਨੋਰੰਜਨ ਜਗਤ 'ਚ ਸੋਗ 'ਚ ਹੈ 'ਤੇ ਹੈ ਪ੍ਰਸ਼ੰਸਕ ਅਤੇ ਸੈਲੇਬਸ ਨਮ ਅੱਖਾਂ ਨਾਲ ਅਦਾਕਾਰ ਨੂੰ ਅੰਤਿਮ ਵਿਦਾਈ ਦੇ ਰਹੇ ਹਨ।

ਅਨੁਪਮਾ ਸ਼ੋਅ ਦੇ ਲੀਡ ਐਕਟਰ ਸੁਧਾਂਸ਼ੂ ਪਾਂਡੇ ਨੇ ਨਿਤੇਸ਼ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਇੱਕ ਚੰਗਾ ਰਿਸ਼ਤਾ ਸੀ। ਉਨ੍ਹਾਂ ਨੂੰ ਅਜੇ ਵੀ ਅਦਾਕਾਰ ਦੀ ਮੌਤ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਦੋਵਾਂ ਦੀ ਆਖਰੀ ਮੁਲਾਕਾਤ ਕੁਝ ਸਮਾਂ ਪਹਿਲਾਂ ਸੈੱਟ 'ਤੇ ਹੋਈ ਸੀ।

ਅਦਾਕਾਰੀ ਦੇ ਸ਼ੌਕੀਨ ਨਿਤੇਸ਼ ਨੇ 1990 ਵਿੱਚ ਥੀਏਟਰ ਨਾਲ ਸ਼ੁਰੂਆਤ ਕੀਤੀ ਸੀ। ਦੱਸ ਦੇਈਏ ਕਿ ਅਭਿਨੇਤਾ ਨੇ ਕਈ ਹਿੰਦੀ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨੇ ਫਿਲਮ ਓਮ ਸ਼ਾਂਤੀ ਓਮ, ਬਧਾਈ ਦੋ, ਰੰਗੂਨ, ਹੰਟਰ, ਦਬੰਗ 2, ਬਾਜ਼ੀ, ਮੇਰੇ ਯਾਰ ਕੀ ਸ਼ਾਦੀ ਹੈ, ਮਦਾਰੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਸਨ। ਟੀਵੀ ਸ਼ੋਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਯਾ, ਅਸਤਿਤਵ...ਏਕ ਪ੍ਰੇਮ ਕਹਾਣੀ ਵਿੱਚ ਆਪਣੇ ਸ਼ਾਨਦਾਰ ਕੰਮ ਨਾਲ ਫ਼ਿਲਮੀ ਜਗਤ 'ਚ ਅਪਣੀ ਵੱਖ ਪਛਾਣ ਬਣਾਈ ਸੀ।

Published by:Drishti Gupta
First published:

Tags: Death, Entertainment news, Hindi Films