Home /News /entertainment /

Chakda Xpress: ਅਨੁਸ਼ਕਾ ਸ਼ਰਮਾ ਨੇ 'ਚੱਕਦਾ ਐਕਸਪ੍ਰੈਸ' ਦੇ ਪਹਿਲੇ ਸ਼ੈਡਿਊਲ ਨੂੰ ਕੀਤਾ ਪੂਰਾ, ਦੇਖੋ ਅਦਾਕਾਰਾ ਦਾ ਅਲਗ ਅੰਦਾਜ਼

Chakda Xpress: ਅਨੁਸ਼ਕਾ ਸ਼ਰਮਾ ਨੇ 'ਚੱਕਦਾ ਐਕਸਪ੍ਰੈਸ' ਦੇ ਪਹਿਲੇ ਸ਼ੈਡਿਊਲ ਨੂੰ ਕੀਤਾ ਪੂਰਾ, ਦੇਖੋ ਅਦਾਕਾਰਾ ਦਾ ਅਲਗ ਅੰਦਾਜ਼

Chakda Xpress: ਅਨੁਸ਼ਕਾ ਸ਼ਰਮਾ ਨੇ 'ਚੱਕਦਾ ਐਕਸਪ੍ਰੈਸ' ਦੇ ਪਹਿਲੇ ਸ਼ੈਡਿਊਲ ਨੂੰ ਕੀਤਾ ਪੂਰਾ, ਦੇਖੋ ਅਦਾਕਾਰਾ ਦਾ ਅਲਗ ਅੰਦਾਜ਼

Chakda Xpress: ਅਨੁਸ਼ਕਾ ਸ਼ਰਮਾ ਨੇ 'ਚੱਕਦਾ ਐਕਸਪ੍ਰੈਸ' ਦੇ ਪਹਿਲੇ ਸ਼ੈਡਿਊਲ ਨੂੰ ਕੀਤਾ ਪੂਰਾ, ਦੇਖੋ ਅਦਾਕਾਰਾ ਦਾ ਅਲਗ ਅੰਦਾਜ਼

ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਆਪਣੀ ਆਉਣ ਵਾਲੀ ਫਿਲਮ 'ਚੱਕਦਾ ਐਕਸਪ੍ਰੈਸ' (Chakda Xpress) ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹਨ। ਹਾਲ ਹੀ 'ਚ ਫਿਲਮ ਦਾ ਪਹਿਲਾ ਸ਼ੈਡਿਊਲ ਨੂੰ ਪੂਰਾ ਕੀਤਾ ਗਿਆ ਹੈ, ਜਿਸਦੀ ਜਾਣਕਾਰੀ ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਵਿੱਚ ਇੱਕ ਕ੍ਰਿਕਟਰ ਦੇ ਅੰਦਾਜ਼ 'ਚ ਦਿੱਤੀ ਹੈ।

ਹੋਰ ਪੜ੍ਹੋ ...
  • Share this:
ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਆਪਣੀ ਆਉਣ ਵਾਲੀ ਫਿਲਮ 'ਚੱਕਦਾ ਐਕਸਪ੍ਰੈਸ' (Chakda Xpress) ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹਨ। ਹਾਲ ਹੀ 'ਚ ਫਿਲਮ ਦਾ ਪਹਿਲਾ ਸ਼ੈਡਿਊਲ ਨੂੰ ਪੂਰਾ ਕੀਤਾ ਗਿਆ ਹੈ, ਜਿਸਦੀ ਜਾਣਕਾਰੀ ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਵਿੱਚ ਇੱਕ ਕ੍ਰਿਕਟਰ ਦੇ ਅੰਦਾਜ਼ 'ਚ ਦਿੱਤੀ ਹੈ। ਦਸ ਦਈਏ ਕਿ ਚੱਕਦਾ ਐਕਸਪ੍ਰੈਸ ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ (Jhulan Goswami) ਦੀ ਬਾਇਓਪਿਕ ਹੈ।

'ਚੱਕਦਾ ਐਕਸਪ੍ਰੈਸ' 'ਚ ਅਨੁਸ਼ਕਾ ਸ਼ਰਮਾ ਕ੍ਰਿਕਟਰ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਇਸ ਫ਼ਿਲਮ ਲਈ ਉਸ ਨੇ ਸਖ਼ਤ ਟ੍ਰੇਨਿੰਗ ਵੀ ਲਈ। ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਅਪਡੇਟ ਦਿੱਤੀ ਅਤੇ ਦੱਸਿਆ ਕਿ ਇਸ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਦਿੱਤਾ ਗਿਆ ਹੈ।

ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਸਿਰਫ ਇਕ ਗੇਂਦ ਦਿਖਾਈ ਦੇ ਰਹੀ ਹੈ, ਜਿਸ ਨੂੰ ਕਿਸੇ ਨੇ ਆਪਣੇ ਹੱਥ 'ਚ ਫੜਿਆ ਹੋਇਆ ਹੈ। ਗੇਂਦ 'ਤੇ ਲਿਖਿਆ ਹੈ, 'ਪਹਿਲਾ ਸ਼ੈਡਿਊਲ ਖਤਮ ਹੋ ਗਿਆ ਹੈ।' ਇਹ ਕਹਿਣਾ ਮੁਸ਼ਕਿਲ ਹੈ ਕਿ ਗੇਂਦ ਕਿਸ ਨੇ ਫੜੀ ਹੈ, ਕਿਉਂਕਿ ਤਸਵੀਰ 'ਚ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਅਨੁਸ਼ਕਾ ਸ਼ਰਮਾ ਹੈ।ਪ੍ਰੋਸਿਤ ਰਾਏ ਕਰ ਰਹੇ ਹਨ ਫਿਲਮ ਦਾ ਨਿਰਦੇਸ਼ਨ
ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਗੋਸਵਾਮੀ ਨੇ ਨਾਰੀ ਵਿਰੋਧੀ ਸੋਚ ਤੋਂ ਪੈਦਾ ਹੋਣ ਵਾਲੀਆਂ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਜੀਵਨ ਦੀਆਂ ਉਪਲਬਧੀਆਂ ਹਾਸਲ ਕੀਤੀਆਂ ਅਤੇ ਭਾਰਤ ਲਈ ਕ੍ਰਿਕਟ ਖੇਡਣ ਦਾ ਸੁਪਨਾ ਪੂਰਾ ਕੀਤਾ। ਝੂਲਨ ਦੇ ਨਾਂ ਅੰਤਰਰਾਸ਼ਟਰੀ ਕਰੀਅਰ ਵਿੱਚ ਕਿਸੇ ਮਹਿਲਾ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਹੈ।

ਲੰਬੇ ਸਮੇਂ ਬਾਅਦ ਅਨੁਸ਼ਕਾ ਪਰਦੇ 'ਤੇ ਕਰ ਰਹੀ ਹੈ ਵਾਪਸੀ
ਅਨੁਸ਼ਕਾ 'ਚੱਕਦਾ ਐਕਸਪ੍ਰੈਸ' ਨਾਲ ਲੰਬੇ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰ ਰਹੀ ਹੈ। ਅਨੁਸ਼ਕਾ ਆਖਰੀ ਵਾਰ 2018 'ਚ 'ਜ਼ੀਰੋ' 'ਚ ਨਜ਼ਰ ਆਈ ਸੀ। ਬੇਟੀ ਵਾਮਿਕਾ ਦੇ ਜਨਮ ਤੋਂ ਬਾਅਦ ਅਨੁਸ਼ਕਾ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੀ ਹੈ।
Published by:rupinderkaursab
First published:

Tags: Bollywood, Hindi Films

ਅਗਲੀ ਖਬਰ