Anushka Sharma Angry On famous brand PUMA INDIA: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਮਸ਼ਹੂਰ ਬ੍ਰਾਂਡ ਪੁਮਾ ਇੰਡਿਆ ਉੱਪਰ ਗੁੱਸਾ ਕੱਢਦੇ ਹੋਏ ਨਜ਼ਰ ਆ ਰਹੀ ਹੈ। ਹਮੇਸ਼ਾ ਮਜ਼ੇਦਾਰ ਮੂਡ 'ਚ ਰਹਿਣ ਵਾਲੀ ਅਨੁਸ਼ਕਾ ਬਹੁਤ ਹੀ ਬੇਬਾਕ ਹੈ। ਪਰ ਉਸਨੂੰ ਗੁੱਸੇ ਹੁੰਦੇ ਘੱਟ ਹੀ ਦੇਖਿਆ ਜਾਂਦਾ ਹੈ। ਹਾਲਾਂਕਿ ਹੁਣ ਪੁਮਾ ਬ੍ਰਾਂਡ ਨੇ ਆਪਣੇ ਐਕਸ਼ਨ ਨਾਲ ਅਦਾਕਾਰਾ ਦਾ ਮੂਡ ਖਰਾਬ ਕਰ ਦਿੱਤਾ ਹੈ। ਇਸ ਦੇ ਲਈ ਅਨੁਸ਼ਕਾ ਨੇ ਬ੍ਰਾਂਡ 'ਤੇ ਜ਼ਬਰਦਸਤ ਭੜਾਸ ਕੱਢੀ ਹੈ।
View this post on Instagram
ਬ੍ਰਾਂਡ ਨੇ ਬਿਨਾਂ ਇਜਾਜ਼ਤ ਦੇ ਇਸਤੇਮਾਲ ਕੀਤੀ ਫੋਟੋ
ਦਰਅਸਲ, ਮਸ਼ਹੂਰ ਕੱਪੜਿਆਂ ਦੇ ਬ੍ਰਾਂਡ ਪੁਮਾ ਨੇ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਪੁਮਾ ਟਾਪ, ਕੋ-ਆਰਡ ਸੈੱਟ ਅਤੇ ਜੈਕੇਟ ਪਹਿਨੀ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬ੍ਰਾਂਡ ਨੇ ਯੂਜ਼ਰਸ ਨੂੰ ਆਪਣੀ ਸੇਲ ਦੀ ਜਾਣਕਾਰੀ ਦਿੱਤੀ। ਪਰ ਅਨੁਸ਼ਕਾ ਸ਼ਰਮਾ ਨੂੰ ਪ੍ਰਮੋਸ਼ਨ 'ਚ ਇਸਤੇਮਾਲ ਹੋਣ ਵਾਲੀਆਂ ਆਪਣੀਆਂ ਤਸਵੀਰਾਂ ਦੇਖ ਕੇ ਗੁੱਸਾ ਆ ਗਿਆ ਕਿਉਂਕਿ ਇਸ ਦੇ ਲਈ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਗਈ ਸੀ।
View this post on Instagram
ਅਨੁਸ਼ਕਾ ਸ਼ਰਮਾ ਨੂੰ ਜਵਾਬ ਦਿੰਦੇ ਹੋਏ ਪੁਮਾ ਇੰਡਿਆ ਨੇ ਪੋਸਟ ਸ਼ੇਅਰ ਕਰ ਲਿਖਿਆ, ਸਾਨੂੰ ਜਲਦੀ ਪਹੁੰਚ ਜਾਣਾ ਚਾਹੀਦਾ ਸੀ! ਕੀ ਸਾਨੂੰ ਚੀਜ਼ਾਂ ਨੂੰ ਅਗਲੇ ਪੱਧਰ 'ਤੇ ਲੈ ਜਾਣਾ ਚਾਹੀਦਾ ਹੈ, ਫਿਰ?
ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਲਿਖਿਆ, ਮਿਲਣ ਲਈ ਤਿਆਰ #Pumafam! ਹੈਡਿੰਗ ਓਵਰ ਟੂ ਦ....#Pumaindia ਲਿੰਕਿਗ ਰੋਡ ਸਟੋਰ ਟੂ ਸੈਲ ਦ ਡੀਲ ਅੱਜ ਸ਼ਾਮ 4:30 ਵਜੇ... ਕਾਬਿਲੇਗੌਰ ਹੈ ਕਿ ਪੁਮਾ ਦੀ ਬ੍ਰਾਂਡ ਅੰਬੈਸਡਰ ਕਰੀਨਾ ਕਪੂਰ ਖਾਨ ਹੈ। ਮੰਨਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਦੀ ਪੋਸਟਿੰਗ ਵੀ ਮਾਰਕੀਟਿੰਗ ਰਣਨੀਤੀ ਹੋ ਸਕਦੀ ਹੈ, ਕਿਉਂਕਿ ਅਭਿਨੇਤਰੀ ਦੇ ਪਤੀ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਬ੍ਰਾਂਡ ਦੀ ਪੋਸਟ ਨੂੰ ਪਸੰਦ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਅੱਗੇ ਕੀ ਹੁੰਦਾ ਹੈ। ਇਸ ਪੋਸਟ ਨੂੰ ਅਜੇ ਤੱਕ ਮਿਟਾਇਆ ਨਹੀਂ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anushka Sharma, Bollywood, Bollywood actress, Entertainment, Entertainment news